ਵਨਪਲੱਸ 9 ਸੀਰੀਜ਼ ਦੇ ਨਾਲ ਹੀ ਲਾਂਚ ਹੋਵੇਗੀ ‘ਵਨਪਲੱਸ ਵਾਚ’, ਮਿਲਣਗੇ ਜ਼ਬਰਦਸਤ ਫੀਚਰ

Monday, Mar 15, 2021 - 11:58 AM (IST)

ਗੈਜੇਟ ਡੈਸਕ– ਵਨਪਲੱਸ 9 ਸੀਰੀਜ਼ ਦੀ ਲਾਂਚਿੰਗ 23 ਮਾਰਚ ਨੂੰ ਹੋਣ ਵਾਲੀ ਹੈ। 23 ਮਾਰਚ ਨੂੰ ਤਿੰਨ ਫੋਨ ਲਾਂਚ ਕੀਤੇ ਜਾਣ ਦੀ ਉਮੀਦ ਹੈ ਜਿਨ੍ਹਾਂ ’ਚ ਵਨਪਲੱਸ 9, ਵਨਪਲੱਸ 9 ਪ੍ਰੋ ਅਤੇ ਵਨਪਲੱਸ 9ਈ ਮਾਡਲ ਸ਼ਾਮਲ ਹਨ। ਹੁਣ ਕੰਪਨੀ ਨੇ ਆਪਣੀ ਪਹਿਲੀ ਸਮਾਰਟ ਵਾਚ ਨੂੰ ਲੈ ਕੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਵਨਪਲੱਸ ਵਾਚ ਨੂੰ ਵੀ ਫੋਨ ਦੇ ਨਾਲ 23 ਮਾਰਚ ਨੂੰ ਹੀ ਲਾਂਚ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਵਨਪਲੱਸ ਨੇ ਟਵੀਟ ਕਰਕੇ ਦਿੱਤੀ ਹੈ। 

ਇਸ ਤੋਂ ਪਹਿਲਾਂ ਪਿਛਲੇ ਸਾਲ ਕੰਪਨੀ ਨੇ ਫਿਟਨੈੱਸ ਬੈਂਡ ਲਾਂਚ ਕੀਤਾ ਸੀ ਅਤੇ ਇਸ ਸਾਲ ਕੰਪਨੀ ਦੀ ਪਹਿਲੀ ਸਮਾਰਟ ਵਾਚ ਲਾਂਚ ਹੋ ਰਹੀ ਹੈ। ਟਵੀਟ ਦੇ ਨਾਲ ਕੰਪਨੀ ਨੇ ਸਮਾਰਟ ਵਾਚ ਦੀ ਇਕ ਝਲਕ ਵੀ ਵਿਖਾਈ ਹੈ ਜਿਸ ਮੁਤਾਬਕ, ਵਾਚ ਦੇ ਨਾਲ ਸਿਲੀਕਾਨ ਬੈਂਡ ਅਤੇ ਰਾਊਂਡ ਡਿਸਪਲੇਅ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਕਠੀਆਂ ਦੋ ਸਮਾਰਟ ਵਾਚ ਲਾਂਚ ਕਰੇਗੀ ਜਿਨ੍ਹਾਂ ’ਚੋਂ ਇਕ ਨੂੰ ਵਨਪਲੱਸ ਕਿਹਾ ਜਾਵੇਗਾ ਅਤੇ ਇਹ ਕਾਫੀ ਹੱਦ ਤਕ ਓਪੋ ਸਮਾਰਟ ਵਾਚ ਦੀ ਰੀ-ਬ੍ਰਾਂਡਿਡ ਵਰਜ਼ਨ ਹੋਵੇਗੀ। ਦੂਜੀ ਸਮਾਰਟ ਵਾਚ ਦਾ ਨਾਮ ਵਨਪਲੱਸ ਵਾਚ RX ਹੋ ਸਕਦਾ ਹੈ। ਇਸ ਵਿਚ ਰਾਊਂਡ ਡਿਸਪਲੇਅ ਮਿਲੇਗੀ। 

ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਸਮਾਰਟ ਵਾਚ ਨੂੰ ਲੈ ਕੇ ਕੁਝ ਰਿਪੋਰਟਾਂ ਲੀਕ ਹੋਈਆਂ ਸਨ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਦੋਵੇਂ ਸਮਾਰਟ ਵਾਚ ਆਬਸਡੀਅਨ ਬਲੈਕ ਰੰਗ ’ਚ ਮਿਲਣਗੀਆਂ। ਇਸ ਤੋਂ ਇਲਾਵਾ ਸਮਾਰਟ ਵਾਚ ’ਚ ਅਲੱਗ ਤੋਂ ਇਕ ਡਾਰਕ ਥੀਮ ਮਿਲ ਸਕਦਾ ਹੈ। ਇਸ ਵਿਚ ਅਮੋਲੇਡ ਡਿਸਪਲੇਅ ਵੀ ਮਿਲ ਸਕਦੀ ਹੈ। ਵਾਚ ’ਚ ਵਰਕਆਊਟ ਫੀਚਰਜ਼ ਮਿਲਣਗੇ। 

ਦੱਸ ਦੇਈਏ ਕਿ 23 ਮਾਰਚ ਨੂੰ ਵਨਪਲੱਸ 9 ਸੀਰੀਜ਼ ਦੀ ਲਾਂਚਿੰਗ ਹੋ ਰਹੀ ਹੈ। ਵਨਪਲੱਸ 9 ਸੀਰੀਜ਼ ਤਹਿਤ ਤਿੰਨ ਸਮਾਰਟਫੋਨ ਲਾਂਚ ਹੋਣਗੇ ਜਿਨ੍ਹਾਂ ’ਚ ਵਨਪਲੱਸ 9, ਵਨਪਲੱਸ 9 ਪ੍ਰੋ ਅਤੇ ਵਨਪਲੱਸ 9 ਈ ਸ਼ਾਮਲ ਹਨ। ਆਖ਼ਰੀ ਮਾਡਲ ਇਕ ਕਿਫਾਇਤੀ ਫੋਨ ਹੋਵੇਗਾ। ਵਨਪਲੱਸ 9 ਸੀਰੀਜ਼ ਦੇ ਕੈਮਰਾ ਲਈ ਕੰਪਨੀ ਨੇ ਕੈਮਰਾ ਨਿਰਮਾਤਾ Hasselblad
 ਨਾਲ ਸਾਂਝੇਦਾਰੀ ਕੀਤੀ ਹੈ। 

ਵਨਪਲੱਸ 9 ਸੀਰੀਜ਼ ਦੇ ਫੀਚਰਜ਼
ਹੁਣ ਤਕ ਸਾਹਮਣੇ ਆਈਆਂ ਜਾਣਕਾਰੀਆਂ ਮੁਤਾਬਕ, ਵਨਪਲੱਸ 9 ਪ੍ਰੋ ’ਚ ਕਰਵਡ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਫਰੰਡ ’ਚ ਪੰਚਹੋਲ ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ ਕਵਾਡ ਕੈਮਰਾ ਸੈੱਟਅਪ ਮਿਲੇਗਾ ਜਿਸ ਦੇ ਨਾਲ ਆਟੋਫੋਕਸ ਸੈਂਸਰ ਮਿਲੇਗਾ। ਵਨਪਲੱਸ 9 ਪੋ ’ਚ 6.7 ਇੰਚ ਦੀ QHD+ ਅਮੋਲੇਡ ਡਿਸਪਲੇਅ ਮਿਲ ਸਕਦੀ ਹੈ ਜਿਸ ਦਾ ਰੈਜ਼ੋਲਿਊਸ਼ਨ QHD+ (3120x1440 ਪਿਕਸਲ) ਹੋਵੇਗਾ।


Rakesh

Content Editor

Related News