ਵਨਪਲੱਸ ਦੇ ਸਸਤੇ ਫੋਨ ਲਈ ਹੋ ਜਾਓ ਤਿਆਰ, ਜਲਦੀ ਹੋ ਸਕਦਾ ਹੈ ਲਾਂਚ

05/28/2020 10:41:08 AM

ਗੈਜੇਟ ਡੈਸਕ— ਵਨਪਲੱਸ ਨੇ ਹਾਲ ਹੀ 'ਚ ਆਪਣੀ ਵਨਪਲੱਸ 8 ਸੀਰੀਜ਼ ਭਾਰਤ 'ਚ ਲਾਂਚ ਕੀਤੀ ਸੀ। ਇਸ ਸੀਰੀਜ਼ ਦੀ ਕੀਮਤ ਬਹੁਤ ਜ਼ਿਆਦਾ ਹੈ। ਭਾਰਤ 'ਚ ਵਨਪਲੱਸ 8 ਦੇ ਸ਼ੁਰੂਆਤੀ ਮਾਡਲ ਦੀ ਕੀਮਤ 41,999 ਰੁਪਏ ਹੈ। ਉਥੇ ਹੀ ਵਨਪਲੱਸ 8 ਪ੍ਰੋ ਦੀ ਸ਼ੁਰੂਆਤੀ ਕੀਮਤ 54,999 ਰੁਪਏ ਹੈ। ਵਨਪਲੱਸ ਕੰਪਨੀ ਹਾਈ ਐਂਡ ਸਮਾਰਟਫੋਨਜ਼ ਕਿਫਾਇਤੀ ਕੀਮਤ 'ਚ ਲਾਂਚ ਕਰਨ ਲਈ ਜਾਣੀ ਜਾਂਦੀ ਹੈ। ਵਨਪਲੱਸ 8 ਸੀਰੀਜ਼ ਦੀ ਉਮੀਦ ਤੋਂ ਜ਼ਿਆਦਾ ਕੀਮਤ ਤੋਂ ਬਾਅਦ ਫੈਨਜ਼ ਨੂੰ ਹੁਣ ਵਨਪਲੱਸ 8 ਸੀਰੀਜ਼ ਦੇ ਸਸਤੇ ਫੋਨ ਦਾ ਇੰਤਜ਼ਾਰ ਹੈ। 

ਸਸਤਾ ਵਨਪਲੱਸ ਫੋਨ ਲਿਆ ਰਹੀ ਕੰਪਨੀ
ਹੁਣ ਕੰਪਨੀ ਦੇ ਕੋ-ਫਾਊਂਡਰ Pete Lau ਨੇ ਕਿਹਾ ਕਿ ਕੰਪਨੀ ਨਵੇਂ ਸਸਤੇ ਵਨਪਲੱਸ ਫੋਨ ਲਿਆਏਗੀ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਵਨਪਲੱਸ ਦੇ ਸਮਾਰਟਫੋਨਜ਼ ਨੂੰ ਪਹੁੰਚਾਇਆ ਜਾ ਸਕੇ। ਹਾਲਾਂਕਿ ਉਨ੍ਹਾਂ ਨੇ ਫੋਨ ਦਾ ਨਾਂ ਨਹੀਂ ਦੱਸਿਆ। 

PunjabKesari

ਵਨਪਲੱਸ ਜ਼ੈੱਡ ਹੋ ਸਕਦਾ ਹੈ ਕੰਪਨੀ ਦਾ ਸਸਤਾ ਫੋਨ
ਵਨਪਲੱਸ ਜ਼ੈੱਡ ਬਾਰੇ ਬੀਤੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਿਸ ਸਸਤੇ ਸਮਾਰਟਫੋਨ ਦੀ ਗੱਲ ਕਰ ਰਹੀ ਹੈ ਉਹ ਵਨਪਲੱਸ ਜ਼ੈੱਡ ਹੋ ਸਕਦਾ ਹੈ। ਇਸ ਨੂੰ ਕੰਪਨੀ ਭਾਰਤ 'ਚ ਜੁਲਾਈ 'ਚ ਲਾਂਚ ਕਰ ਸਕਦੀ ਹੈ। 

ਵਨਪਲੱਸ ਜ਼ੈੱਡ ਦੇ ਸੰਭਾਵਿਤ ਫੀਚਰਜ਼
ਫੋਨ 'ਚ 90Hz ਦੇ ਰਿਫ੍ਰੈਸ਼ ਰੇਟ ਦੇ ਨਾਲ 6.4 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਜਾ ਰਹੀ ਹੈ। ਇਹ ਡਿਸਪਲੇਅ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰੇਗੀ। ਫੋਨ 'ਚ ਮੀਡੀਆਟੈੱਕ ਡਾਈਮੈਨਸਿਟੀ 1000Lv ਦੇ ਨਾਲ ਸਨੈਪਡ੍ਰੈਗਨ ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਨੂੰ ਦੋ ਮਾਡਲਾਂ- 8 ਜੀ.ਬੀ.+128 ਜੀ.ਬੀ. ਅਤੇ 8 ਜੀ.ਬੀ.+256 ਜੀ.ਬੀ. 'ਚ ਲਾਂਚ ਕਰ ਸਕਦੀ ਹੈ। ਫੋਟੋਗ੍ਰਾਫੀ ਲਈ ਫੋਨ 'ਚ 48 ਮੈਗਾਪਿਕਸਲ+ 16 ਮੈਗਾਪਿਕਸਲ+ 2 ਮੈਗਾਪਿਕਸਲ ਦੇ ਤਿੰਨ ਕੈਮਰੇ ਹੋ ਸਕਦੇ ਹਨ। ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ਨਾਲ ਆ ਸਕਦਾ ਹੈ ਅਤੇ ਇਸ ਵਿਚ 4000mAh ਦੀ ਬੈਟਰੀ ਮਿਲਣ ਦੀ ਉਮੀਦ ਹੈ।


Rakesh

Content Editor

Related News