OnePlus ਨੇ ਲਾਂਚ ਕੀਤਾ ਨਵਾਂ ਈਅਰਫੋਨ, ਕੀਮਤ 799 ਰੁਪਏ

08/27/2022 5:26:56 PM

ਗੈਜੇਟ ਡੈਸਕ– ਹੁਣ ਜ਼ਿਆਦਾਤਰ ਕੰਪਨੀਆਂ ਦੇ ਸਮਾਰਟਫੋਨ 3.5mm ਹੈੱਡਫੋਨ ਜੈੱਕ ਦੇ ਬਿਨਾਂ ਹੀ ਆ ਰਹੇ ਹਨ ਅਤੇ ਦੂਜੇ ਪਾਸੇ ਵਾਇਰ ਵਾਲੇ ਈਅਰਫੋਨ ਵੀ ਲਾਂਚ ਹੋ ਰਹੇ ਹਨ। ਵਨਪਲੱਸ ਨੇ ਭਾਰਤੀ ਬਾਜ਼ਾਰ ’ਚ ਆਪਣੇ ਆਡੀਓ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ‘ਵਨਪਲੱਸ ਨੋਰਡ ਵਾਇਰਡ’ ਨੂੰ ਲਾਂਚ ਕਰ ਦਿੱਤਾ ਹੈ। ਵਨਪਲੱਸ ਨੋਰਡ ਸੀਰੀਜ਼ ’ਚ ਇਹ ਇਕ ਨਵਾਂ ਮੈਂਬਰ ਹੈ। 

ਵਨਪਲੱਸ ਨੋਰਡ ਵਾਇਰਡ ਦੇ ਨਾਲ 3.5mm ਦਾ ਜੈੱਕ ਹੈ। ਇਸ ਈਅਰਫੋਨ ਨੂੰ ਕੁਝ ਦਿਨ ਪਹਿਲਾਂ ਹੀ ਐਮਾਜ਼ੋਨ ਇੰਡੀਆ ’ਤੇ ਲਿਸਟ ਕੀਤਾ ਗਿਆ ਸੀ। ਇਸਦੀ ਕੀਮਤ 799 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 1 ਸਤੰਬਰ ਤੋਂ ਹੋਵੇਗੀ। 

ਵਨਪਲੱਸ ਨੋਰਡ ਵਾਇਰਡ ਨੂੰ ਕੰਪਨੀ ਨੇ ਠੀਕ ਆਪਣੇ ਟਾਈਪ-ਸੀ ਪੋਰਟ ਵਾਲੇ ਵਾਇਰ ਈਅਰਫੋਨ ਦੀ ਲਾਂਚਿੰਗ ਤੋਂ ਬਾਅਦ ਪੇਸ਼ ਕੀਤਾ ਹੈ। ਇਸ ਸਮੇਂ ਬਾਜ਼ਾਰ ’ਚ ਸਿਰਫ ਐਂਟਰੀ ਲੈਵਲ ਫੋਨ ਹੀ ਬਚੇ ਹਨ ਜਿਨ੍ਹਾਂ ਦੇ ਨਾਲ 3.5mm ਦਾ ਜੈੱਕ ਦਿੱਤਾ ਗਿਆ ਹੈ। ਵਨਪਲੱਸ ਨੇ ਖੁਦ ਵਨਪਲੱਸ 6ਟੀ ’ਚੋਂ ਹੈੱਡਫੋਨ ਜੈੱਕ ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਸੀ, ਹਾਲਾਂਕਿ, OnePlus Nord CE, OnePlus Nord CE 2 ਅਤੇ OnePlus Nord CE 2 Lite ਵਰਗੇ ਫੋਨ ’ਚ ਹੈੱਡਫੋਨ ਜੈੱਕ ਦਿੱਤਾ ਗਿਆ ਹੈ। 

ਵਨਪਲੱਸ ਨੋਰਡ ਵਾਇਰਡ ’ਚ 9.2mm ਦਾ ਡ੍ਰਾਈਵਰ ਦਿੱਤਾ ਗਿਆ ਹੈ ਜਿਸਦੀ ਸੈਂਸਟਿਵਿਟੀ 110±2dB ਹੈ। ਇਸਦਾ ਸਾਊਂਡ ਪ੍ਰੈਸ਼ਰ 102dB ਹੈ। ਵਨਪਲੱਸ ਨੋਰਡ ਵਾਇਰਡ ਇਕ ਇਨ-ਈਅਰ ਸਟਾਈਲ ਡਿਜ਼ਾਈਨ ਵਾਲਾ ਈਅਰਫੋਨ ਹੈ। ਇਸਦੇ ਨਾਲ ਤਿੰਨ ਸਿਲੀਕਾਨ ਟਿਪ ਵੀ ਮਿਲਣਗੇ। 

ਆਡੀਓ ਕੰਟਰੋਲ ਲਈ ਵਨਪਲੱਸ ਨੋਰਡ ਵਾਇਰਡ ’ਚ ਬਟਨ ਵੀ ਦਿੱਤੇ ਗਏ ਹਨ। ਵਾਟਰ ਰੈਸਿਸਟੈਂਟ ਲਈ ਇਸ ਈਅਰਫੋਨ ਨੂੰ IPX4 ਦੀ ਰੇਟਿੰਗ ਮਿਲੀ ਹੈ। ਪਹਿਲਾਂ ਵਾਲੇ ਵਰਜ਼ਨ ਦੀ ਤਰ੍ਹਾਂ ਹੀ ਵਨਪਲੱਸ ਨੋਰਡ ਵਾਇਰਡਦੇ ਬਡਸ ’ਚ ਵੀ ਮੈਗਨੇਟ ਦਿੱਤਾ ਗਿਆ ਹੈ। 


Rakesh

Content Editor

Related News