OnePlus ਵੀ ਲਿਆ ਰਹੀ ਫੋਲਡੇਬਲ ਫੋਨ, ਸੈਮਸੰਗ, ਓਪੋ ਤੇ ਮੋਟੋਰੋਲਾ ਨਾਲ ਹੋਵੇਗਾ ਮੁਕਾਬਲਾ

05/05/2023 5:34:46 PM

ਗੈਜੇਟ ਡੈਸਕ- ਵਨਪਲੱਸ ਆਪਣੇ ਪਹਿਲੇ ਫੋਲਡੇਬਲ ਫੋਨ ਨੂੰ ਲਾਂਚ ਕਰਨ ਲਈ ਤਿਆਰ ਹੈ। ਵਨਪਲੱਸ ਨੇ ਆਪਣੇ ਫੋਲਡੇਬਲ ਫੋਨ ਨੂੰ ਲੈ ਕੇ MWC 2023 'ਚ ਐਲਾਨ ਕੀਤਾ ਸੀ। ਵਨਪਲੱਸ ਨੇ ਕਿਹਾ ਸੀ ਕਿ ਉਹ ਆਪਣਾ ਪਹਿਲਾ ਫੋਲਡੇਬਲ ਫੋਨ 2023 ਦੀ ਤੀਜੀ ਤਿਮਾਹੀ 'ਚ ਲਾਂਚ ਕਰੇਗੀ। ਇਕ ਨਵੀਂ ਲੀਕ ਰਿਪੋਰਟ ਤੋਂ ਵੀ ਵਨਪਲੱਸ ਦੇ ਐਲਾਨ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਲਾਂਚਿੰਗ ਤਾਰੀਖ ਅਜੇ ਵੀ ਇਕ ਰਹੱਸ ਬਣਿਆ ਹੋਇਆ ਹੈ।

ਵਨਪਲੱਸ ਦੇ ਪਹਿਲੇ ਫੋਲਡੇਬਲ ਫੋਨ ਦਾ ਮੁਕਾਬਲਾ ਸੈਮਸੰਗ, ਓਪੋ ਅਤੇ ਮੋਟੋਰੋਲਾ ਵਰਗੀਆਂ ਕੰਪਨੀਆਂ ਦੇ ਫੋਲਡੇਬਲ ਫੋਨ ਨਾਲ ਹੋਵੇਗਾ। ਦੱਸ ਦੇਈਏ ਕਿ ਗੂਗਲ ਦਾ ਵੀ ਫੋਲਡੇਬਲ ਫੋਨ ਪਿਕਸਲ ਫੋਲਡ ਇਸੇ ਮਹੀਨੇ 10 ਤਾਰੀਖ ਨੂੰ ਲਾਂਚ ਹੋਣ ਵਾਲਾ ਹੈ। 

ਟਿਪਸਟਰ Max Jambor ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਵਨਪਲੱਸ ਦਾ ਫੋਲਡੇਬਲ ਫੋਨ ਅਗਸਤ 2023 'ਚ ਲਾਂਚ ਹੋਵੇਗਾ। ਵਨਪਲੱਸ ਦੇ ਪਹਿਲੇ ਫੋਲਡੇਬਲ ਫੋਨ 'ਚ 2ਕੇ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲ ਸਕਦੀ ਹੈ ਜਿਵੇਂ ਕਿ Samsung Galaxy Z Fold 4 'ਚ ਹੈ। 

ਕੁਝ ਦਿਨ ਪਹਿਲਾਂ OnePlus V Fold ਅਤੇ OnePlus V Flip ਦੇ ਟ੍ਰੇਡਮਾਰਕ ਸਾਹਮਣੇ ਆਏ ਸਨ। ਵਨਪਲੱਸ ਆਪਣੇ ਇਕ ਨਵੇਂ ਫੋਨ OnePlus Nord N30 'ਤੇ ਵੀ ਕੰਮ ਕਰ ਰਹੀ ਹੈ ਜੋ ਕਿ OnePlus Nord N20 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਨਵੇਂ ਫੋਨ ਨੂੰ ਗੂਗਲ ਪਲੇਅ ਕੰਸੋਲ 'ਤੇ ਦੇਖਿਆ ਗਿਆ ਹੈ।


Rakesh

Content Editor

Related News