OnePlus ਅਤੇ Qualcomm ਭਾਰਤ ''ਚ ਸ਼ੁਰੂ ਕਰਨਗੇ 5ਜੀ ਟ੍ਰਾਇਲ

Thursday, Feb 28, 2019 - 01:46 AM (IST)

OnePlus ਅਤੇ Qualcomm ਭਾਰਤ ''ਚ ਸ਼ੁਰੂ ਕਰਨਗੇ 5ਜੀ ਟ੍ਰਾਇਲ

ਗੈਜੇਟ ਡੈਸਕ—ਮਹਿੰਗੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵਨਪਲੱਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ 'ਚ 5ਜੀ ਟ੍ਰਾਇਲ ਸ਼ੁਰੂ ਕਰਨ ਲਈ ਚਿਪਸੈੱਟ ਬਣਾਉਣ ਵਾਲੀ ਵੱਡੀ ਕੰਪਨੀ ਕੁਆਲਕਾਮ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਸਪੇਨ ਦੇ ਬਾਰਸੀਲੋਨਾ 'ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ 'ਚ ਕੁਆਲਕਾਮ ਦੇ ਲੇਟੈਸਟ ਸਨੈਪਡਰੈਗਨ 855 ਪ੍ਰੋਸੈਸਰ ਨਾਲ ਲੈਸ 5ਜੀ ਸਮਾਰਟਫੋਨ ਦਾ ਪ੍ਰੋਟੋਟਾਈਪ ਵੀ ਪੇਸ਼ ਕੀਤਾ। ਭਾਰਤ 'ਚ ਸਨੈਪਡਰੈਗਨ 855 ਪ੍ਰੋਸੈਸਰ ਵਾਲੇ ਸਮਾਰਟਫੋਨ ਲਾਂਚ ਕਰਨ ਵਾਲੀ ਇਹ ਪਹਿਲੀ ਕੰਪਨੀ ਹੋਵੇਗੀ, ਜੋ ਚਿਪ ਬਣਾਉਣ ਵਾਲੀ ਕੰਪਨੀ ਨਾਲ ਮਿਲ ਕੇ 5ਜੀ ਟ੍ਰਾਇਲ ਕਰੇਗੀ।

ਵਨਪਲੱਸ ਦੇ ਸੰਸਥਾਪਕ ਅਤੇ ਸੀ.ਈ.ਓ. Pete Lau ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਆਪਣੇ ਪਹਿਲੇ ਫਲੈਗਸ਼ਿਪ ਡਿਵਾਈਸ ਦੇ ਆਉਣ ਤੋਂ ਬਾਅਦ ਹੀ ਕੁਆਲਕਾਮ ਦੇ 800 ਸੀਰੀਜ਼ ਸਨੈਪਡਰੈਗਨ ਚਿਪਸੈੱਟ ਦੇ ਪ੍ਰਤੀ ਈਮਾਨਦਾਰੀ ਵਰਤੀ ਹੈ। ਕੁਆਲਕਾਮ ਨਾਲ ਇਸ ਮਜ਼ਬੂਤ ਸਾਂਝੇਦਾਰੀ ਤੋਂ ਸਾਨੂੰ ਭਰੋਸਾ ਹੈ ਕਿ ਅਸੀਂ ਦੁਨੀਆ 'ਚ ਬਿਹਤਰੀਨ 5ਜੀ ਡਿਵਾਈਸ ਲਿਆ ਸਕਦੇ ਹਾਂ।

ਸਮਾਰਟਫੋਨ ਕੰਪਨੀ ਨੇ 5ਜੀ 'ਤੇ ਰਿਸਰਚ ਵਰਕ 2016 'ਚ ਸ਼ੁਰੂ ਕੀਤਾ ਸੀ। ਦਸ ਦੇਈਏ ਕਿ ਹਾਲ ਹੀ 'ਚ ਸੈਮਸੰਗ ਨੇ ਵੀ ਸੰਕੇਤ ਦਿੱਤੇ ਹਨ ਕਿ ਉਹ ਦੂਰਸੰਚਾਰ ਵਿਭਾਗ ਨਾਲ ਗੱਲ ਕਰ ਰਿਹਾ ਹੈ ਅਤੇ ਇਸ ਦੇ ਟ੍ਰਾਇਲ ਦੀ ਤਿਆਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾ ਟ੍ਰਾਇਲ ਦਿੱਲੀ 'ਚ ਕੀਤਾ ਜਾਵੇਗਾ। ਇਸ 'ਚ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਨ ਮਿੱਤਲ ਵੀ ਮੋਬਾਇਲ ਵਰਲਡ ਕਾਂਗਰਸ 'ਚ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ 5ਜੀ ਦਾ ਰੋਲਆਊਟ ਜਲਦ ਹੀ ਕਰਨਾ ਚਾਹੀਦਾ ਹੈ।


author

Karan Kumar

Content Editor

Related News