ਇੰਤਜ਼ਾਰ ਖਤਮ : ਲਾਂਚ ਹੋਇਆ OnePlus 6T, ਜਾਣੋ ਕੀਮਤ ਤੇ ਫੀਚਰਸ
Monday, Oct 29, 2018 - 08:46 PM (IST)

ਗੈਜੇਟ ਡੈਸਕ—ਚੀਨੀ ਕੰਪਨੀ ਵਨਪਲੱਸ ਨੇ ਅੱਜ ਨਿਊਯਾਰਕ 'ਚ ਆਯੋਜਿਤ ਹੋਏ ਈਵੈਂਟ ਦੌਰਾਨ ਆਪਣੇ ਨਵੇਂ ਸਮਾਰਟਫੋਨ ਵਨਪਲੱਸ 6ਟੀ ਨੂੰ ਲਾਂਚ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੰਪਨੀ ਨੇ ਆਪਣੇ ਇਸ ਫਲੈਗਸ਼ਿਪ ਸਮਾਰਟਫੋਨ ਨੂੰ 30 ਅਕਤੂਬਰ ਨੂੰ ਲਾਂਚ ਕਰਨਾ ਸੀ ਪਰ ਇਸ ਦਿਨ ਹੀ ਐਪਲ ਦਾ ਈਵੈਂਟ ਹੋਣ ਕਾਰਨ ਕੰਪਨੀ ਨੇ ਵਨਪਲੱਸ 6ਟੀ ਨੂੰ ਅੱਜ ਭਾਵ 29 ਅਕਤੂਬਰ ਨੂੰ ਹੀ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਦੋ ਵੇਰੀਐਂਟ ਮੀਰਰ ਬਲੈਕ ਅਤੇ ਮਿਡਨਾਈਟ ਬਲੈਕ ਕਲਰ 'ਚ ਉਪਲੱਬਧ ਹੈ। ਡਿਵਾਈਸ 'ਚ ਸਭ ਤੋਂ ਵੱਡਾ ਬਦਲਾਅ ਵਾਟਰਡਰਾਪ ਨੌਚ ਅਤੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਾ ਮਿਲਣਾ ਹੈ। ਇਹ ਲੇਟੈਸਟ ਐਂਡ੍ਰਾਇਡ 9.0 ਪਾਈ ਆਧਾਰਿਤ ਆਕਸੀਜ਼ਨ ਓ.ਐੱਸ. 'ਤੇ ਚੱਲੇਗਾ। ਡਿਊਲ ਸਿਮ (ਨੈਨੋ) ਵਾਲੇ ਇਸ ਸਮਾਰਟਫੋਨ 'ਚ 6.41 ਇੰਚ ਦੀ ਫੁਲ ਐੱਚ.ਡੀ.+(2340x1080 ਪਿਕਸਲ) ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੇਕਸ਼ਨ ਵੀ ਦਿੱਤੀ ਗਈ ਹੈ। ਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਕੁਆਲਾਕਮ ਸਨੈਪਡਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।
ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਇਹ Sony IMX519 ਸੈਂਸਰ ਹੈ ਜਿਸ ਦਾ ਅਪਰਚਰ ਐੱਫ/1.7 ਹੈ। ਉੱਥੇ ਸੈਕੇਂਡਰੀ 20 ਮੈਗਾਪਿਕਸਲ ਦਾ Sony IMX376K ਸੈਂਸਰ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/1.7 ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ Sony IMX371 ਸੈਂਸਰ ਹੈ ਜੋ ਐੱਫ/2.0 ਅਪਰਚਰ ਹੈ।
ਇਸ 'ਚ ਪਹਿਲੇ ਦੀ ਤਰ੍ਹਾਂ ਡੈਸ਼ ਚਾਰਜ ਟੈਕਨਾਲੋਜੀ ਰੱਖੀ ਗਈ ਹੈ। ਇਸ 'ਚ 3.5 ਐੱਮ.ਐੱਮ. ਆਡੀਓ ਜੈਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ USB Type-C ਟੂ 3.5 ਐੱਮ.ਐੱਮ. ਡੌਂਗਲ ਦਿੱਤੀ ਗਈ ਹੈ। ਇਸ ਡੌਂਗਲ ਰਾਹੀਂ ਯੂਜ਼ਰਸ ਆਪਣਾ ਪੁਰਾਣਾ 3.5ਐੱਮ.ਐੱਮ. ਪਿਨ ਵਾਲੇ ਈਅਰਫੋਨ ਲਗਾ ਸਕਦੇ ਹਨ। ਜੋ ਲੋਕ ਅਜਿਹਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਲਈ ਕੰਪਨੀ ਨੇ Type-C ਬੁਲੇਟ ਈਅਰਫੋਨ ਲਾਂਚ ਕੀਤੇ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੀਮਤ
6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 549 ਡਾਲਰ (ਕਰੀਬ 41,000 ਰੁਪਏ) , 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 579 ਡਾਲਰ (ਕਰੀਬ 43,000 ਰੁਪਏ) ਅਤੇ 8ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 629 ਡਾਲਰ (ਕਰੀਬ 46,000 ਰੁਪਏ) ਹੈ।
ਖਾਸ ਗੱਲ ਇਹ ਹੈ ਕਿ ਇਸ ਦੇ ਰੀਅਰ ਨਾਲ ਤੁਸੀਂ 4ਕੇ ਵੀਡੀਓ ਸ਼ੂਟ ਕਰ ਸਕੋਗੇ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ 802.11ਏ.ਸੀ., ਐੱਨ.ਐੱਫ.ਸੀ. ਬਲੂਟੁੱਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰ ਦਿੱਤੇ ਗਏ ਹਨ।ਅੱਜ ਗਲੋਬਲੀ ਲਾਂਚ ਹੋਣ ਤੋਂ ਬਾਅਦ ਹੁਣ ਵਨਪਲੱਸ 6ਟੀ ਭਾਰਤ 'ਚ ਕੱਲ ਭਾਵ 30 ਅਕਤੂਬਰ ਨੂੰ ਲਾਂਚ ਹੋਵੇਗਾ। ਸਮਾਰਟਫੋਨ ਪਹਿਲੇ ਦੀ ਤਰ੍ਹਾਂ ਅਮੇਜ਼ਾਨ ਇੰਡੀਆ 'ਤੇ ਵੇਚਿਆ ਜਾਵੇਗਾ ਅਤੇ ਇਹ 2 ਨਵੰਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ।