ਅੱਜ ਭਾਰਤ 'ਚ ਲਾਂਚ ਹੋਵੇਗਾ ਨਵਾਂ ਫਲੈਗਸ਼ਿਪ ਸਮਾਰਟਫੋਨ Oneplus 6T

Tuesday, Oct 30, 2018 - 02:27 PM (IST)

ਗੈਜੇਟ ਡੈਸਕ- ਭਾਰਤ ਦੇ ਵਨਪਲੱਸ ਫੈਨਜ਼ ਲਈ ਅੱਜ ਦਾ ਦਿਨ ਕਾਫੀ ਖਾਸ ਹੈ ਕਿਉਂਕਿ ਵਿਸ਼ਵ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ OnePlus ਅੱਜ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ ਆਪਣਾ ਫਲੈਗਸ਼ਿਪ ਸਮਾਰਟਫੋਨ OnePlus 6T। ਸੋਮਵਾਰ ਨੂੰ ਨਿਊ ਯਾਰਕ 'ਚ ਇਕ ਗਲੋਬਲ ਈਵੈਂਟ 'ਚ ਨਵੇਂ ਵਨਪਲੱਸ 6ਟੀ ਤੋਂ ਪਰਦਾ ਚੁੱਕਿਆ ਗਿਆ ਸੀ। ਕੰਪਨੀ ਨੇ Type-C ਬੁਲੇਟ ਈਅਰਫੋਨ ਲਾਂਚ ਕੀਤੇ ਹਨ।

ਇੰਦਰਾ ਗਾਂਧੀ ਸਪੋਰਟਸ ਕਾਂਪਲੈਕਸ 'ਚ ਹੈ ਈਵੈਂਟ
ਇਸ ਸਮਾਰਟਫੋਨ ਲਾਂਚ ਦਾ ਇੰਤਜ਼ਾਰ ਸਾਰੇ ਸਮਾਰਟਫੋਨ ਗਾਹਕਾਂ ਨੂੰ ਬੇਹੱਦ ਹੀ ਬੇਸਬਰੀ ਤੋਂ ਸੀ। ਵਨਪਲੱਸ 6ਟੀ ਦੇ ਲਾਂਚ ਈਵੈਂਟ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕਾਂਪਲੈਕਸ ਦੇ KDJW ਸਟੇਡੀਅਮ 'ਚ ਆਯੋਜਿਤ ਕੀਤਾ ਜਾਵੇਗਾ। ਈਵੈਂਟ ਰਾਤ 8.30 ਵਜੇ ਸ਼ੁਰੂ ਹੋਵੇਗਾ। ਇਸ ਈਵੈਂਟ 'ਚ ਵਨਪਲੱਸ ਕੰਮਿਊਨਿਟੀ ਮੈਂਬਰਸ ਦੇ ਕੋਲ ਹੈਂਡਸ-ਆਨ ਐਕਸਪੀਰੀਅਨਸ ਦਾ ਮੌਕਾ ਵੀ ਹੋਵੇਗਾ। ਗੱਲ ਕਰੀਏ ਵਨਪਲੱਸ 6ਟੀ ਦੇ ਈਵੈਂਟ ਨੂੰ ਵਨਪਲੱਸ ਇੰਡੀਆ ਦੀ ਵੈੱਬਸਾਈਟ ਅਤੇ ਯੂਟਿਊਬ ਚੈਨਲ 'ਤੇ ਲਾਈਵ ਵੇਖਿਆ ਜਾ ਸਕੇਗਾ।

PunjabKesari ਵਾਟਰਡਰਾਪ ਨੌਚ ਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ

ਡਿਵਾਈਸ 'ਚ ਵਾਟਰਡਰਾਪ ਨੌਚ ਤੇ 19.5:9 ਅਸਪੈਕਟ ਰੇਸ਼ਿਓ 6.41-ਇੰਚ ਦੀ ਫੁੱਲ ਐੱਚ. ਡੀ+ ਬੇਜ਼ਲ ਲੈੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ 1080x2280 ਪਿਕਸਲ ਰੈਜੋਲਿਊਸ਼ਨ ਸਪੋਰਟ ਕਰਦੀ ਹੈ। ਵਨਪਲੱਸ 6ਟੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ 85.7 ਫੀਸਦੀ ਹੈ। ਕੰਪਨੀ ਨੇ ਡਿਸਪਲੇਅ ਨੂੰ ਪ੍ਰੋਟੈਕਟ ਕਰਨ ਲਈ ਇਸ ਨੂੰ ਕੋਰਨਿੰਗ ਗੋਰਿੱਲਾ ਗਲਾਸ 6ਟੀ ਨੂੰ ਪ੍ਰੋਟੈਕਟ ਕੀਤਾ ਹੈ ਜੋ ਬੇਹੱਦ ਹੀ ਮਜਬੂਤ ਹੈ। OnePlus 6T Qualcomm ਸਨੈਪਡ੍ਰੈਗਨ 845 ਚਿਪਸੈੱਟ 'ਤੇ ਰਨ ਕਰਦਾ ਹੈ। OnePlus 6T ਦੇ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ Google ਦੇ ਲੇਟੈਸਟ ਆਪਰੇਟਿੰਗ ਸਿਸਟਮ Android 9 Pie 'ਤੇ ਰਨ ਕਰਦਾ ਹੈ।

ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ f/1.7 ਅਪਰਚਰ ਦੇ ਨਾਲ ਹੈ ਤੇ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ ਹੈ ਜੋ ਕਿ f/1.7 ਅਪਰਚਰ ਦੇ ਨਾਲ ਹੈ। ਇਸ ਦੇ ਸੈਂਸਰਸ OIS + EIS ਤੇ 480 ਪਿਕਸਲਸ ਸਲੋਅ-ਮੋਸ਼ਨ ਸਪੋਰਟ ਦੇ ਨਾਲ ਹੈ। ਉਥੇ ਹੀ ਸੈਲਫੀ ਲਈ ਇਹ ਫੋਨ ਐਫ/2.0 ਅਪਰਚਰ ਵਾਲਾ 16-ਮੈਗਾਪਿਕਸਲ ਦਾ ਫਰੰਟ ਕੈਮਰਾ ਸਪੋਰਟ ਕਰਦਾ ਹੈ।ਇਸ 'ਚ ਪਹਿਲੇ ਦੀ ਤਰ੍ਹਾਂ ਡੈਸ਼ ਚਾਰਜ ਟੈਕਨਾਲੋਜੀ ਰੱਖੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ 3.5 ਐੱਮ.ਐੱਮ. ਆਡੀਓ ਜੈਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ USB Type-C  ਟੂ 3.5 ਐੱਮ.ਐੱਮ. ਡੌਂਗਲ ਦਿੱਤੀ ਗਈ ਹੈ। ਇਸ ਡੌਂਗਲ ਰਾਹੀਂ ਯੂਜ਼ਰਸ ਆਪਣਾ ਪੁਰਾਣਾ 3.5ਐੱਮ.ਐੱਮ. ਪਿਨ ਵਾਲੇ ਈਅਰਫੋਨ ਲਗਾ ਸਕਦੇ ਹਨ। PunjabKesari

ਕੀਮਤ
ਯੂ. ਐੱਸ. 'ਚ ਵਨਪਲੱਸ 6 ਟੀ ਦੀ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 549 ਡਾਲਰ (ਕਰੀਬ 41,000 ਰੁਪਏ), 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 579 ਡਾਲਰ (ਕਰੀਬ 43,000 ਰੁਪਏ) ਤੇ 8ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 629 ਡਾਲਰ (ਕਰੀਬ 46,000 ਰੁਪਏ) ਰੱਖੀ ਗਈ ਹੈ। ਹਾਲਾਂਕਿ ਹੁਣ ਇਹ ਦੇਖਣਾ ਹੋਵੇਗਾ ਕਿ ਭਾਰਤ 'ਚ ਇਸ ਸਮਾਟਫੋਨ ਨੂੰ ਕਿਸ ਕੀਮਤ 'ਚ ਲਾਂਚ ਕੀਤਾ ਜਾਂਦਾ ਹੈ।


Related News