OnePlus 6 ਤੇ 6T ਨੂੰ ਮਿਲ ਰਹੀ ਐਂਡਰਾਇਡ 10 ਅਪਡੇਟ, ਜੁੜਨਗੇ ਇਹ ਨਵੇਂ ਫੀਚਰਜ਼

11/05/2019 11:40:40 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਆਪਣੇ ਸਮਾਰਟਫੋਨ ਵਨਪਲੱਸ 6 ਅਤੇ ਵਨਪਲੱਸ 6ਟੀ ਲਈ OxygenOS 10.0 ਰੋਲ ਆਊਟ ਕਰ ਰਹੀ ਹੈ। ਯਾਨੀ ਹੁਣ ਇਹ ਦੋਵੇਂ ਫੋਨਜ਼ ਐਂਡਰਾਇਡ 10 ’ਚ ਅਪਗ੍ਰੇਡ ਹੋ ਜਾਣਗੇ। ਇਨ੍ਹਾਂ ਦੋਵਾਂ ਫੋਨਜ਼ ਦੇ ਯੂਜ਼ਰਜ਼ ਨੂੰ ਕਈ ਸਟੇਜ ’ਚ ਇਹ ਅਪਡੇਟ ਪਹੁੰਚੇਗੀ। ਸਾਰੇ ਮੇਜਰ ਬਗਸ ਨੂੰ ਕ੍ਰਾਸ ਚੈੱਕ ਕਰਕੇ ਇਹ ਰੋਲ ਆਊਟ ਵੱਡੇ ਪੱਧਰ ’ਤ ਰੋਲ ਆਊਟ ਕੀਤੀ ਜਾਵੇਗੀ। 

ਜੁੜਨਗੇ ਇਹ ਨਵੇਂ ਫੀਚਰ
ਗੱਲ ਕਰੀਏ ਚੇਂਜਲਾਗ ਦੀ ਤਾਂ ਇਸ ਅਪਡੇਟ ਰਾਹੀਂ ਇਸ ਦੋਵਾਂ ਸਮਾਰਟਫੋਨਜ਼ ’ਚ ਨਵਾਂ ਯੂਜ਼ਰ ਇੰਟਰਫੇਸ ਡਿਜ਼ਾਈਨ, ਜ਼ਿਆਦਾ ਕਸਟਮਾਈਜੇਸ਼ਨ ਆਪਸ਼ਨ, ਬਿਹਤਰ ਪ੍ਰਾਈਵੇਸੀ ਕੰਟਰੋਲ, ਫੁੱਲ ਸਕਰੀਨ ਜੈਸਚਰ ਨੈਵੇਗੇਸ਼ਨ ਵਰਗੇ ਕਈ ਫੀਚਰਜ਼ ਜੁੜਨਗੇ। 

ਗੇਮ ਸਪੇਸ ਫੀਚਰ
ਕੰਪਨੀ ਨੇ ਆਪਣੇ ਫੋਰਮ ’ਤੇ ਦੱਸਿਆ ਕਿ ਸ਼ੁਰੂਆਤੀ ਦੌਰ ’ਚ ਇਹ ਅਪਡੇਟ ਕੁਝ ਹੀ ਯੂਜ਼ਰਜ਼ ਤਕ ਪਹੁੰਚੇਗੀ ਕਿਉਂਕਿ ਇਸ ਨੂੰ ਕਈ ਸਟੇਜ ’ਚ ਰੋਲ ਆਊਟ ਕੀਤਾ ਜਾ ਰਿਹਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਗੇਮ ਸਪੇਸ ਫੀਚਰ ਵੀ ਮਿਲੇਗਾ ਜਿਸ ਨਾਲ ਯੂਜ਼ਰ ਗੇਮਜ਼ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕਣਗੇ। ਹਾਲਾਂਕਿ, ਇਸ ਅਪਡੇਟ ’ਚ ਨੌਚ ਲੁਕਾਉਣ ਦਾ ਆਪਸ਼ਨ ਨਹੀਂ ਮਿਲੇਗਾ।


Related News