OnePlus 6 ਤੇ 6T ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਜਾਣੋ ਕੀ ਹੈ ਖਾਸ

07/11/2019 4:19:53 PM

ਗੈਜੇਟ ਡੈਸਕ– ਵਨਪਲੱਸ 6 ਅਤੇ 6ਟੀ ਲਈ ਨਵੀਂ ਸਾਫਟਵੇਅਰ ਅਪਡੇਟ ਆ ਗਈ ਹੈ। ਅਪਡੇਟ ’ਚ ਕੈਮਰਾ ਐਪ ਦੇ ਲੈਂਡਸਕੇਪ ਮੋਡ ਦੇ ਕੁਇਕ ਰਿਪਲਾਈ ਫੀਚਰ ’ਚ ਆ ਰਹੀ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ। ਅਪਡੇਟ ’ਚ ਡਿਵਾਈਸ ਦੇ ਜਨਰਲ ਬਗ ਫਿਕਸ ਦੇ ਨਾਲ ਹੀ ਫਾਈਲ ਮੈਨੇਜਰ ਐਪ ਨੂੰ ਨਵਾਂ ਯੂਜ਼ਰ ਇੰਟਰਫੇਸ ਦੇ ਦਿੱਤਾ ਗਿਆ ਹੈ। ਵਨਪਲੱਸ 6 ਲਈ ਆਈ OxygenOS Open Beta 22 ਅਤੇ ਵਨਪਲੱਸ 6ਟੀ ਲਈ ਆਈ OxygenOS Open Beta 14 ਅਪਡੇਟ ’ਚ ਜੁਲਾਈ ਐਂਡਰਾਇਡ ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। 

ਅਪਡੇਟ ਨਾਲ ਡਿਵਾਈਸ ਦੇ ਯੂਜ਼ਰ ਇੰਟਰਫੇਸ ’ਚ ਥੋੜ੍ਹੇ-ਬਹੁਤ ਬਦਲਾਅ ਦੇਖਣ ਨੂੰ ਮਿਲਣਗੇ। ਅਪਡੇਟ ਦੀ ਖਾਸ ਗੱਲ ਹੈ ਕਿ ਇਸ ਵਿਚ ਕੈਮਰਾ ਐਪ ਦੇ ਕੁਇਕ ਰਿਪਲਾਈ ਫੀਚਰ ਨੂੰ ਠੀਕ ਕਰਨ ਦੇ ਨਾਲ ਹੀ ਫਾਈਲ ਮੈਨੇਜਰ ਐਪ ਦੇ ਯੂਜ਼ਰ ਇੰਟਰਫੇਸ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਨਾਲ ਬਿਹਤਰ ਨੈਵੀਗੇਸ਼ਨ ਐਕਸਪੀਰੀਅੰਸ ਅਤੇ ਐਪ ਦੀ ਸਟੇਬਿਲਟੀ ’ਚ ਕਾਫੀ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਅਪਡੇਟ ਰਾਹੀਂ ਡਿਵਾਈਸ ਦੇ ਓਵਰ ਆਲ ਐਕਸਪੀਰੀਅੰਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

ਡਾਟਾ ਟ੍ਰਾਂਸਫਰ ਲਈ ਇਸ ਅਪਡੇਟ ’ਚ ਵਨਪਲੱਸ ਸਵਿੱਚ ਐਪ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ ਜਿਸ ਨਾਲ ਇਹ ਡਿਵਾਈਸ ਵੱਖ-ਵੱਖ ਤਰ੍ਹਾਂ ਦੇ ਡਾਟਾ ਟ੍ਰਾਂਸਫਰ ਨੂੰ ਸਪੋਰਟ ਕਰੇਗਾ। ਨਾਲ ਹੀ ਦੋਵਾਂ ਡਿਵਾਈਸਿਜ਼ ਦੇ ਕਲਾਕ ਵਿਜ਼ਿਟ ਨੂੰ ਫੋਨ ਦੀ ਹੋਮ ਸਕਰੀਨ ’ਤੇ ਪਲੇਸ ਕਰ ਦਿੱਤਾ ਗਿਆ ਹੈ। 

ਵਨਪਲੱਸ ਫੋਰਮ ’ਤੇ ਪੋਸਟ ਕੀਤੇ ਗਏ ਆਫੀਸ਼ੀਲ ਪੋਸਟ ਮੁਤਾਬਕ, ਕੰਪਨੀ ਇਨ੍ਹਾਂ ਅਪਡੇਟਸ ਨੂੰ ਰਿਲੀਜ਼ ਕਰਨਾ ਸ਼ੁਰੂ ਕਰ ਚੁੱਕੀ ਹੈ। ਅਪਡੇਟਸ ਨਾਲ ਦੋਵਾਂ ਡਿਵਾਈਸਿਜ਼ ਦੇ ਚੇਂਜਲਾਗ ਕਾਫੀ ਹੱਦ ਤਕ ਇੱਕੋ ਜਿਹੇ ਹੀ ਹਨ। 


Related News