OnePlus 5 ਦੀ ਤਸਵੀਰ ਲੀਕ, ਆਈਫੋਨ 7 ਪਲੱਸ ਵਰਗਾ ਡਿਜ਼ਾਈਨ ਹੋਣ ਦਾ ਖੁਲਾਸਾ

06/07/2017 2:31:59 PM

ਜਲੰਧਰ- ਵਨਪਲੱਸ 5 ਬਾਰੇ ਪਿਛਲੇ ਕਈ ਮਹੀਨਿਆਂ ਤੋਂ ਕਈ ਵਾਰ ਲੀਕ ਰਾਹੀਂ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਵਨਪਲੱਸ 5 ਸਮਾਰਟਫੋਨ 20 ਜੂਨ ਨੂੰ ਲਾਂਚ ਹੋਵੇਗਾ ਅਤੇ ਹੁਣ ਇਸ ਸਮਾਰਟਫੋਨ ਦੀਆਂ ਕੁਝ ਤਸਵੀਰਾਂ ਰਾਹੀਂ ਆਉਣ ਵਾਲੇ ਇਸ ਫਲੈਗਸ਼ਿਪ ਫੋਨ ਦਾ ਡਿਜ਼ਾਈਨ ਪਿਛਲੇ ਸਾਲ ਲਾਂਚ ਹੋਏ ਐਪਲ ਦੇ ਆਈਫੋਨ 7 ਪਲੱਸ ਵਰਗਾ ਹੋਣ ਦਾ ਖੁਲਾਸਾ ਹੋਇਆ ਹੈ। 
ਐਂਡਰਾਇਡ ਪੁਲਸ ਦੁਆਰਾ ਜਨਤਕ ਕੀਤੀ ਗਈ ਪਹਿਲੀ ਤਸਵੀਰ ਦੀ ਗੱਲ ਕਰੀਏ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਵਨਪਲੱਸ 5 'ਚ ਇਕ ਹਾਰੀਜ਼ਾਂਟਲ ਡਿਊਲ ਕੈਮਰਾ ਸੈੱਟਅਪ ਹੋਵੇਗਾ। ਵਨਪਲੱਸ 5 'ਚ ਆਈਫੋਨ 7 ਪਲੱਸ ਦੀ ਤਰ੍ਹਾਂ ਹੀ ਰਿਅਰ 'ਤੇ ਸਭ ਤੋਂ ਉੱਪਰ ਖੱਬੇ ਪਾਸੇ ਐੱਲ.ਈ.ਡੀ. ਫਲੈਸ਼ ਦੇ ਨਾਲ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਵਨਪਲੱਸ 5 ਦੀ ਤਸਵੀਰ ਰਾਹੀਂ ਇਕ ਮੈਟ ਬਲੈਕ ਕਲਰ ਵੇਰੀਅੰਟ ਦਾ ਵੀ ਪਤਾ ਚੱਲਦਾ ਹੈ ਜੋ ਕਿ ਆਈਫੋਨ 7 ਪਲੱਸ ਦੇ ਬਲੈਕ ਕਲਰ ਵੇਰੀਅੰਟ ਦੀ ਤਰ੍ਹਾਂ ਦਿਸ ਰਿਹਾ ਹੈ। ਲੀਕ ਤਸਵੀਰ 'ਚ ਫੋਨ ਦੈ ਕੈਮਰਾ ਸੈੱਟਅਪ ਤੋਂ ਇਲਾਵਾ ਟ੍ਰੇਡਮਾਰਕ ਵਨਪਲੱਸ ਮਿਊਟ ਸਵਿੱਚ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਤਸਵੀਰ ਰਾਹੀਂ ਦੂਜੀ ਕੋਈ ਜਾਣਕਾਰੀ ਨਹੀਂ ਮਿਲਦੀ। 

PunjabKesari

ਸਲੈਸ਼ਲੀਕਸ ਦੁਆਰਾ ਲੀਕ ਕੀਤੀਆਂ ਗਈਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਵੀ ਪਹਿਲੀ ਤਸਵੀਰ ਵਰਗੇ ਹੀ ਡਿਜ਼ਾਈਨ ਦਾ ਪਤਾ ਚੱਲਦਾ ਹੈ। ਪਰ ਇਸ ਤਸਵੀਰ 'ਚ ਸਮਾਰਟਫੋਨ ਦੇ ਰਿਅਰ ਦੇ ਨਾਲ-ਨਾਲ ਕਿਨਾਰੇ ਵੀ ਦਿਸ ਰਹੇ ਹਨ। ਇਨ੍ਹਾਂ ਤਸਵੀਰਾਂ ਰਾਹੀਂ ਆਉਣ ਵਾਲੇ ਵਨਪਲੱਸ 5 'ਚ ਲੇਟੈਸਟ ਆਈਫੋਨ ਵੇਰੀਅੰਟ ਦੀ ਤਰ੍ਹਾਂ ਹੀ ਐਂਟੀਨਾ ਬੈਂਡ ਹੋਣ ਦਾ ਪਤਾ ਲੱਗਾ ਹੈ। ਇਨ੍ਹਾਂ ਤਸਵੀਰਾਂ 'ਚ ਵੀ ਵਨਪਲੱਸ 5 ਦੇ ਮੈਟ ਬਲੈਕ ਕਲਰ ਵੇਰੀਅੰਟ ਨੂੰ ਦੇਖਿਆ ਜਾ ਸਕਦਾ ਹੈ। 
ਸੂਤਰਾਂ ਦੁਆਰਾ ਜਤਾਏ ਜਾ ਰਹੇ ਭਰੋਸੇ ਦੇ ਚੱਲਦੇ ਕਿਹਾ ਜਾ ਸਕਦਾ ਹੈ ਕਿ ਵਨਪਲੱਸ 5 ਦਾ ਡਿਜ਼ਾਈਨ ਅਜਿਹਾ ਹੀ ਹੋਵੇਗਾ ਪਰ ਅਜੇ ਇਹ ਅਧਿਕਾਰਤ ਜਾਣਕਾਰੀ ਆਧਾਰਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲੀਕ 'ਚ ਕਈ ਤਰ੍ਹਾਂ ਦੀਆਂ ਖਬਰਾਂ ਆ ਚੁੱਕੀਆਂ ਹਨ ਇਸ ਲਈ ਅਸੀਂ ਤੁਹਾਨੂੰ ਅਧਿਕਾਰਤ ਲਾਂਚ ਤੱਕ ਇੰਤਜ਼ਾਰ ਕਰਨ ਦੀ ਸਲਾਹ ਦੇਵਾਂਗੇ।


Related News