OnePlus 5 ਦੇ ਕੈਮਰੇ ''ਚ ਹੋਣਗੇ ਇਹ ਸ਼ਾਨਦਾਰ ਫੀਚਰਜ਼
Friday, Jun 16, 2017 - 12:07 PM (IST)

ਜਲੰਧਰ- ਵਨਪਲੱਸ ਵੱਲੋਂ ਪਿਛਲੇ ਦਿਨੀਂ ਆਫੀਸ਼ੀਅਲੀ ਤੌਰ 'ਤੇ ਵਨਪਲੱਸ 5 ਦੀ ਲਾਂਚ ਤਰੀਕ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਸਮਾਰਟਫੋਨ 20 ਜੂਨ ਨੂੰ ਗਲੋਬਲੀ ਅਤੇ 22 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਵਨਪਲੱਸ 5 ਦੇ ਲਾਂਚ 'ਚ ਹੁਣ ਕੁਝ ਹੀ ਦਿਨ ਬਾਕੀ ਬਨ ਪਰ ਅਜੇ ਵੀ ਇਸ ਸਮਾਰਟਫੋਨ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਹੀ 'ਚ ਪੋਸਟ ਕੀਤੀ ਗਈ ਵਨਪਲੱਸ 5 ਦੀ ਅਧਿਕਾਰਤ ਤਸਵੀਰ ਨੇ ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦੀ ਪੁੱਸ਼ਟੀ ਕੀਤੀ ਹੈ। ਉਥੇ ਹੀ ਕੈਮਰੇ ਦੇ ਦੂਜੇ ਸਪੈਸੀਫਿਕੇਸ਼ਨ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਨ੍ਹਾਂ 'ਚੋਂ ਇਕ ਮੋਨੋਕ੍ਰੋਮ ਯੂਨਿਟ ਹੋ ਸਕਦਾ ਹੈ ਜੋ ਵਨਪਲੱਸ ਦੇ ਸੀ.ਈ.ਓ. Pete Lau ਦੁਆਰਾ ਸ਼ੇਅਰ ਕੀਤੀ ਗਈ ਫੋਟੋ ਨੂੰ ਦੇਖ ਕੇ ਲੱਗ ਰਿਹਾ ਹੈ।
ਇਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਨਪਲੱਸ 5 ਦੇ ਕੈਮਰੇ 'ਚ ਬੋਕੇਹ ਇਫੈੱਕਟ ਹੋਵੇਗਾ- ਜੋ ਤੁਹਾਨੂੰ ਬਲਰ ਬੈਕਗ੍ਰਾਊਂਡ 'ਚ ਵੀ ਫੋਟੋ ਲੈਣ ਦਿੰਦਾ ਹੈ, ਤਾਂ ਜੋ ਤਸਵੀਰ 'ਚ ਸਬਜੈੱਕਟ 'ਤੇ ਫੋਕਸ ਕੀਤਾ ਜਾ ਸਕੇ। ਉਥੇ ਹੀ ਆਈਫੋਨ 7 ਪਲੱਸ 'ਚ ਇਸ ਇਫੈੱਕਟ ਨੂੰ ਪੋਟਰੇਟ ਮੋਡ ਕਿਹਾ ਜਾਂਦਾ ਹੈ, ਇਹ 2x ਆਪਟਿਕਲ ਜ਼ੂਮ ਦੇ ਨਾਲ ਹੁੰਦਾ ਹੈ। ਅਜਿਹਾ ਹੀ ਫੀਚਰ ਹੁਵਾਵੇ ਅਤੇ ਲੇ-ਈਕੋ ਸੈੱਟਅਪ ਤੋਂ ਬਾਅਦ ਹੁਵਾਵੇ ਪੀ10 'ਚ ਦੇਖਿਆ ਗਿਆ ਹੈ।
ਹਾਲਹੀ 'ਚ ਸਾਹਮਣੇ ਆਈ ਨਵੀਂ ਰਿਪੋਰਟ ਮੁਤਾਬਕ ਵਨਪਲੱਸ 5 ਆਕਸੀਜਨ ਓ.ਐੱਸ. ਦੇ ਨਾਲ ਐਂਡਰਾਇਡ 7.1.1 ਨੂਗਟ 'ਤੇ ਆਧਾਰਿਤ ਹੈ। ਇਸ ਵਿਚ 5.5-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਵਨਪਲੱਸ 5 ਕੁਆਲਕਾਮ ਦੇ ਨਵੇਂ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਪੇਸ਼ ਹੋਵੇਗਾ। ਉਥੇ ਹੀ ਨਵੀਂ ਲੀਕ ਖਬਰ ਮੁਤਾਬਕ ਇਹ ਦੋ ਰੈਮ ਵੇਰੀਅੰਟ 'ਚ ਉਪਲੱਬਧ ਹੋਵੇਗਾ। ਜਿਸ ਵਿਚ 6ਜੀ.ਬੀ. ਰੈਮ ਅਤੇ 8ਜੀ.ਬੀ. ਵੇਰੀਅੰਟ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ 64ਜੀ.ਬੀ. ਅਤੇ 128ਜੀ.ਬੀ. ਫਲੈਸ਼ ਸਟੋਰੇਜ ਉਪਲੱਬਧ ਹੋਵੇਗੀ। ਪਾਵਰ ਬੈਕਅਪ ਲਈ ਇਸ ਵਿਚ 3000 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ। ਹੋਰ ਫੀਚਰਜ਼ ਦੇ ਤੌਰ 'ਤੇ ਐੱਨ.ਐੱਫ.ਸੀ. ਅਤੇ ਬਲੂਟੂਥ ਉਪਲੱਬਧ ਹੈ।