Oneplus 3T ਦੀ ਪਹਿਲੀ ਸੇਲ ਅੱਜ

Monday, Dec 12, 2016 - 01:14 PM (IST)

Oneplus 3T ਦੀ ਪਹਿਲੀ ਸੇਲ ਅੱਜ
ਜਲੰਧਰ- ਇਸ ਮਹੀਨੇ ਹੀ ਵਨਪਲੱਸ ਨੇ ਆਪਣੇ ਵਨਪਲੱਸ 3ਟੀ ਹੈਂਡਸੈੱਟ ਨੂੰ ਭਾਰਤ ''ਚ ਲਾਂਚ ਕੀਤਾ ਸੀ। ਲਾਂਚ ਇਵੈਂਟ ''ਚ ਜਾਣਕਾਰੀ ਦਿੱਤੀ ਗਈ ਸੀ ਕਿ ਕੰਪਨੀ ਦਾ ਨਵਾਂ ਫਲੈਗਸ਼ਿਪ ਹੈਂਡਸੈੱਟ ਐਕਸਕਲੂਜ਼ੀਵ ਤੌਰ ''ਤੇ ਈ-ਕਾਮਰਸ ਸਾਈਟ ਐਮੇਜ਼ਾਨ ਇੰਡੀਆ ''ਤੇ ਮਿਲੇਗਾ। ਆਮ ਗਾਹਕਾਂ ਲਈ ਹੈਂਡਸੈੱਟ ਦੀ ਵਿਕਰੀ 14 ਦਸੰਬਰ ਨੂੰ ਸ਼ੁਰੂ ਹੋਵੇਗੀ। ਉਥੇ ਹੀ ਐਮੇਜ਼ਾਨ ਪ੍ਰਾਈਮ ਸਬਸਕ੍ਰਾਈਬਰ ਕੋਲ ਇਸ ਹੈਂਡਸੈੱਟ ਨੂੰ ਸੋਮਵਾਰ ਤੋਂ ਖਰੀਦਣਾ ਦਾ ਮੌਕਾ ਹੋਵੇਗਾ। ਇਸ ਲਈ ਇਕ ਸੇਲ ਆੋਯਜਿਤ ਹੋਵੇਗੀ। 
ਐਮੇਜ਼ਾਨ ਇੰਡੀਆ ''ਤੇ ਸੋਮਵਾਰ ਦੀ ਦੁਪਹਿਰ ਨੂੰ 2 ਵਜੇ ਤੋਂ 3 ਵਜੇ ਤੱਕ ਵਨਪਲੱਸ 3ਟੀ ਨੂੰ ਪਹਿਲਾਂ ਖਰੀਦਣ ਦਾ ਮੌਕਾ ਪ੍ਰਾਈਮ ਸਬਸਕ੍ਰਾਈਬਰ ਨੂੰ ਮਿਲੇਗਾ। ਐਮੇਜ਼ਾਨ ਇੰਡੀਆ ਨੇ ਦੱਸਿਆ ਕਿ ਸੇਲ ''ਚ ਵਨਪਲੱਸ 3ਟੀ ਸੀਮਿਤ ਗਿਣਤੀ ''ਚ ਵਿਕਰੀ ਲਈ ਉਪਲੱਬਧ ਹੋਵੇਗਾ। ਅਜਿਹੇ ''ਚ ਸਟਾਕ ਖਤਮ ਹੁੰਦੇ ਹੀ ਆਫਰ ਖਤਮ ਹੋ ਜਾਵੇਗਾ। ਮਜ਼ੇਦਾਰ ਗੱਲ ਹੈ ਕਿ ਐਮੇਜ਼ਾਨ ਪ੍ਰਾਈਮ ਦੇ ਫ੍ਰੀ ਟ੍ਰਾਇਲ ਦਾ ਆਫਰ ਲੈਣ ਵਾਲੇ ਯੂਜ਼ਰ ਵੀ ਇਸ ਸੇਲ ''ਚ ਹਿੱਸਾ ਲੈ ਸਕਣਗੇ। 
ਵਨਪਲੱਸ 3ਟੀ ਦਾ 64ਜੀ.ਬੀ. ਵੇਰੀਅੰਟ 29,999 ਰੁਪਏ ਅਤੇ 128ਜੀ.ਬੀ. ਸਟੋਰੇਜ਼ ਵਾਲਾ ਵੇਰੀਅੰਟ 34,999 ਰੁਪਏ ''ਚ ਮਿਲੇਗਾ।

Related News