ਜੇ ਤੁਹਾਡਾ OnePlus 3 ਆਟੋ-ਰੀਸਟਾਰਟ ਹੋ ਰਿਹੈ ਤਾਂ, ਤੁਹਾਡੇ ਲਈ ਹੈ ਖੁਸ਼ਖਬਰੀ
Sunday, Aug 14, 2016 - 07:06 PM (IST)

ਜਲੰਧਰ : ਵਨਪਲੱਸ 3 ਵਿਚ ਇਕ ਨਵੀਂ ਸਮੱਸਿਆ ਆ ਰਹੀ ਹੈ, ਜਿਸ ਵਜ੍ਹਾ ਕਰਕੇ ਫੋਨ ਆਟੋ-ਰੀਸਟਾਰਟ ਹੋ ਜਾਂਦਾ ਹੈ ਅਤੇ ਕਾਲ ਕੁਆਲਿਟੀ ''ਤੇ ਵੀ ਫਰਕ ਪਿਆ ਹੈ। ਜੇਕਰ ਤੁਹਾਡੇ ਵੀ ਵਨਪਲੱਸ 3 ਸਮਾਰਟਫੋਨ ਵਿਚ ਸਮੱਸਿਆ ਆ ਰਹੀ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਨਪਲੱਸ ਨੇ ਆਕਸੀਜ਼ਨ ਓ. ਐੱਸ. ਦਾ ਲੇਟੈਸਟ ਅਪਡੇਟ ਪੇਸ਼ ਕੀਤੀ ਹੈ। ਆਕਸੀਜ਼ਨ ਓ. ਐੱਸ. ਦਾ ਲੇਟੈਸਟ ਵਰਜਨ 3.2.4 ਹੈ।
ਜੇਕਰ ਤੁਸੀਂ ਵਨਪਲੱਸ 3 ਲੇਟੈਸਟ ਪਬਲਿਕ ਰਿਲੀਜ਼ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਹ ਸਿਰਫ਼ 26 ਐੱਮ. ਬੀ. ਦੀ ਹੈ। ਜੇਕਰ ਤੁਹਾਨੂੰ ਇਸ ਆਟੋ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਆਇਆ ਹੈ ਤਾਂ ਤੁਸੀਂ ਸਮਾਰਟਫੋਨ ਦੀ ਸੈਟਿੰਗਸ-ਸਿਸਟਮ ਅਪਡੇਟ ਵਿਚ ਜਾ ਕੇ ਅਪਡੇਟ ਨੂੰ ਚੈੱਕ ਕਰ ਸਕਦੇ ਹੋ।