ਸਿਰਫ 5 ਸੈਕੰਡ ''ਚ ਵਿਕੇ 30,000 ਵਨਪਲੱਸ 3 ਲੂਪ ਵੀ. ਆਰ. ਹੈਂਡਸੈੱਟ
Friday, Jun 17, 2016 - 11:41 AM (IST)

ਨਵੀਂ ਦਿੱਲੀ— ਵਨਪਲੱਸ ਨੇ ਇਸ ਸਾਲ ਗਰਮੀਆਂ ''ਚ ਵਰਚੁਅਲ ਰਿਆਲਟੀ (ਵੀ. ਆਰ.) ਰਾਹੀਂ ਆਪਣੇ ਨਵੇਂ ਫੋਨ ਵਨਪਲੱਸ-3 ਦੀ ਲਾਚਿੰਗ ਤੋਂ ਪਹਿਲਾਂ ਅਮੇਜ਼ਨ ਦੇ ਐਪ ''ਤੇ ਲਾਈ ਗਈ ਸੇਲ ''ਚ ਸਿਰਫ 5 ਸੈਕੰਡ ''ਚ 30,000 ਲੂਪ ਵੀ. ਆਰ. ਹੈਂਡਸੈੱਟ ਵੇਚ ਦਿੱਤੇ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸੇਲ ''ਚ ਹਿੱਸਾ ਲੈਣ ਲਈ 10 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ।
ਵਨਪਲੱਸ ਇੰਡੀਆ ਦੇ ਮਹਾਪ੍ਰਬੰਧਕ ਵਿਕਾਸ ਅਗਰਵਾਲ ਨੇ ਕਿਹਾ, ''''ਵਨਪਲੱਸ-3 ਦੀ ਲਾਂਚਿੰਗ ਨੂੰ ਦੇਖਣ ਲਈ ਲੂਪ ਵੀ. ਆਰ. ਹੈਂਡਸੈੱਟ ਹਾਸਲ ਕਰਨ ਦੀ ਪ੍ਰਤੀਕਿਰਿਆ ਨੂੰ ਦੇਖ ਕੇ ਅਸੀਂ ਸੁਭਾਵਿਕ ਰੂਪ ''ਚ ਉਤਸ਼ਾਹਿਤ ਹਾਂ।'''' ਵਨਪਲੱਸ ਨੇ ਏ. ਐੱਨ. ਟੀ. ਵੀ. ਆਰ. ਦੀ ਸਾਂਝੇਦਾਰੀ ''ਚ ਲੂਪ ਵੀ. ਆਰ. ਹੈਂਡਸੈੱਟ ਦਾ ਨਿਰਮਾਣ ਕੀਤਾ ਹੈ, ਜੋ ਕਿ ਪਿਛਲੇ ਸਾਲ ਲਾਂਚ ਕੀਤੇ ਗਏ ਕਾਰਡਬੋਰਡ ਮਾਡਲ ਦਾ ਉੱਨਤ ਰੂਪ ਹੈ। ਇਸ ਸਾਲ ਵਨਪਲੱਸ-3 ਦੀ ਲਾਂਚਿੰਗ ਦੁਨੀਆ ਦੀ ਪਹਿਲੀ ਆਭਾਸੀ ਅਸਲੀਅਤ ''ਚ ਕੌਮਾਂਤਰੀ ਖਰੀਦਦਾਰੀ ਦਾ ਤਜਰਬਾ ਹੋਵੇਗਾ। ਵਨਪਲੱਸ 3 ਦੀ ਵਿਕਰੀ ਅਮੇਜ਼ਨਡਾਟਇਨ ''ਤੇ ਸ਼ੁਰੂ ਹੈ।