ਬਿਨਾਂ ਇਨਵਾਈਟ ਦੇ ਮਿਲੇਗਾ OnePlus 3 ਸਮਾਰਟਫੋਨ, 14 ਜੂਨ ਨੂੰ ਹੋਵੇਗਾ ਲਾਂਚ

Friday, Jun 03, 2016 - 05:22 PM (IST)

ਬਿਨਾਂ ਇਨਵਾਈਟ ਦੇ ਮਿਲੇਗਾ OnePlus 3 ਸਮਾਰਟਫੋਨ, 14 ਜੂਨ ਨੂੰ ਹੋਵੇਗਾ ਲਾਂਚ

ਜਲੰਧਰ:  ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ 14 ਜੂਨ ਨੂੰ ਇਕ ਈਵੈਂਟ ਕਰਨ ਜਾ ਰਹੀ ਹੈ। ਇਸ ਦੇ ਚੱਲਦੇ ਕੰਪਨੀ ਦੇ ਸਾਥੀ-ਸੰਸਥਾਪਕ ਕਾਰਲ ਪੀ ਨਾਂ OnePlus 3 ਦੀ ਵਿਕਰੀ ਦੀ ਪਰਿਕ੍ਰੀਆ ''ਤੇ ਵੀ ਪ੍ਰਕਾਸ਼ ਪਾਇਆ ਹੈ ਕਿ ਇਸ ਸਮਾਰਟਫੋਨ ਨੂੰ ਇਨਵਾਈਟ ਸਿਸਟਮ ਦੇ ਜ਼ਰੀਏ ਨਹੀਂ ਵੇਚਿਆ ਜਾਵੇਗਾ। ਇਹ ਓਪਨ ਸੇਲ ''ਚ ਉਪਲੱਬਧ ਹੋਵੇਗਾ। ਹੁਣ ਯੂਜ਼ਰ ਨੂੰ ਹੈਂਡਸੈੱਟ ਖਰੀਦਣ ਲਈ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਇਨਵਾਈਟ ਪਾਉਣ ਲਈ ਲੰਬਾ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ।

ਲਾਂਚ ਈਵੈਂਟ ਦੀ ਲਾਈਵ ਸਟ੍ਰੀਮਿੰਗ ਲਈ ਕੰਪਨੀ ਨੇ ਨਵਾਂ ਐਂਡ੍ਰਾਇਡ ਐਪ ਪੇਸ਼ ਕੀਤਾ ਹੈ। ਵਨਪਲਸ 3 ਲਾਂਚ: ਦਾ ਲੂਪ ਐਪ ਨੂੰ ਗੂਗਲ ਪਲੇ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਵਨਪਲਸ 3 ਵਰਚੂਅਲ ਲਾਂਚ ਈਵੈਂਟ ਰਾਤ ਨੂੰ 10 ਵਜੇ ਸ਼ੁਰੂ ਹੋਵੇਗਾ। ਪਹਿਲਾਂ ਦੋ ਘੰਟਿਆਂ ਲਈ ਵਨਪਲਸ 3 ਦੀ ਵਿਕਰੀ ਦ ਲੂਪ ਐਪ ਦੇ ਜ਼ਰੀਏ ਹੋਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਪਹਿਲਾ ਗਲੋਬਲ ਵੀਆਰ ਸ਼ਾਪਿੰਗ ਅਨੁਭਵ ਹੋਵੇਗਾ। ਸਮਾਰਟਫੋਨ ਦੀ ਵਿਕਰੀ ਵਨਪਲਸ ਵੈੱਬਸਾਈਟ ''ਤੇ 15 ਜੂਨ ਨੂੰ ਭਾਰਤੀ ਸਮੇਂ ਮਤਾਬਕ 12:30 ਵਜੇ ਸ਼ੁਰੂ ਹੋਵੇਗੀ।

ਜਿਵੇਂ ਕਿ ਅਸੀਂ ਵਨਪਲਸ 3 ਦੇ ਕੁੱਝ ਸਪੈਸੀਫਿਕੇਸ਼ਨ ਬਾਰੇ ''ਚ ਪਹਿਲਾਂ ਤੋਂ ਹੀ ਜਾਣਦੇ ਹਾਂ  ਇਸ ''ਚ 5.5 ਇੰਚ ਡਿਸਪਲੇ, ਸਨੈਪਡ੍ਰੈਗਨ 820 ਚਿਪਸੈੱਟ, 4gb ਰੈਮ/32gb ਸਟੋਰੇਜ ਅਤੇ 6gb ਰੈਮ/64gb ਸਟੋਰੇਜ ਵੇਰਿਅੰਟ, 16MP ਰਿਅਰ ਕੈਮਰਾ, 8MP ਫ੍ਰੰਟ ਕੈਮਰਾ, 3000 MAh ਜਾਂ 3500 MAh ਦੀ ਬੈਟਰੀ, ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਆਧਾਰਿਤ ਓਕਸੀਜਨ ਓੇ. ਐੱਸ ਅਤੇ ਐੱਨ. ਐੱਫ. ਸੀ ਸ਼ਾਮਿਲ ਹੈ


Related News