ਜਲਦ ਭਾਰਤ ’ਚ ਲਾਂਚ ਹੋਵੇਗਾ OnePlus 10R, ਚੱਲ ਰਹੀ ਪ੍ਰਾਈਵੇਟ ਟੈਸਟਿੰਗ

Saturday, Mar 19, 2022 - 12:45 PM (IST)

ਜਲਦ ਭਾਰਤ ’ਚ ਲਾਂਚ ਹੋਵੇਗਾ OnePlus 10R, ਚੱਲ ਰਹੀ ਪ੍ਰਾਈਵੇਟ ਟੈਸਟਿੰਗ

ਗੈਜੇਟ ਡੈਸਕ– ਵਨਪਲੱਸ ਦੀ 10-ਸੀਰੀਜ਼ ਦਾ ਨਵਾਂ ਫੋਨ OnePlus 10R ਜਲਦ ਭਾਰਤ ’ਚ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਇਸਦੀ ਲਾਂਚਿੰਗ ਤਾਰੀਖ਼ ਬਾਰੇ ਤਾਂ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਲੀਕ ਰਿਪੋਰਟ ਮੁਤਾਬਕ, OnePlus 10R ਦੀ ਟੈਸਟਿੰਗ ਭਾਰਤ ’ਚ ਚੱਲ ਰਹੀ ਹੈ। ਇਕ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ OnePlus 10R ਨੂੰ 2022 ਦੀ ਦੂਜੀ ਤਿਮਾਹੀ ’ਚ ਚੀਨ ਅਤੇ ਬਾਰਤ ’ਚ ਇਕੱਠੇ ਹੀ ਲਾਂਚ ਕੀਤਾ ਜਾਵੇਗਾ। 

ਲੀਕ ਰਿਪੋਰਟ ਮੁਤਾਬਕ, OnePlus 10R ’ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਮਿਲੇਗਾ। ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ OnePlus 10 Pro ਨੂੰ ਵੀ ਜਲਦ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ ਪਹਿਲਾਂ ਚੀਨ ’ਚ ਲਾਂਚ ਹੋ ਚੁੱਕਾ ਹੈ। 

ਇਕ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ, OnePlus 10R ਦੀ ਭਾਰਤ ’ਚ ਪ੍ਰਾਈਵੇਟ ਟੈਸਟਿੰਗ ਹੋ ਰਹੀ ਹੈ। OnePlus 10 Pro ਨੂੰ ਅਗਲੇ ਮਹੀਨੇ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। OnePlus 10R ਦਾ ਕੋਡਨੇਮ ‘pickle’ ਰੱਖਿਆ ਗਿਆ ਹੈ। 

OnePlus 10R ਦੇ ਫੀਚਰਜ਼
OnePlus 10R ’ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਮਿਲੇਗਾ। ਇਸਤੋਂ ਇਲਾਵਾ ਫੋਨ ’ਚ 8 ਜੀਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। OnePlus 10R ’ਚ ਅਮੋਲੇਡ ਡਿਸਪਲੇਅ ਮਿਲ ਸਕਦੀ ਹੈ ਜਿਸਦਾ ਰਿਫ੍ਰੈਸ਼ ਰੇਟ 120hz ਹੋਵੇਗਾ। ਫੋਨ ਦੇ ਬੈਕ ਪੈਨਲ ਦੀ ਇਕ ਤਸਵੀਰ ਪਿਛਲੇ ਮਹੀਨੇ ਵਾਇਰਲ ਹੋਈ ਸੀ। ਫੋਨ ਦੇ ਬੈਕ ਪੈਨਲ ’ਤੇ ਤਿੰਨ ਰੀਅਰ ਕੈਮਰੇ ਮਿਲਣਗੇ ਜਿਸਦੇ ਨਾਲ ਇਕ ਫਲੈਸ਼ ਲਾਈਟ ਵੀ ਹੋਵੇਗੀ। 

ਦੱਸ ਦੇਈਏ ਕਿ ਪਿਛਲੇ ਮਹੀਨੇ ਹੀ OnePlus Nord CE 2 5G ਨੂੰ ਭਾਰਤ ’ਚ ਲਾਂਚ ਕੀਤਾ ਗਿਆ ਹੈ। OnePlus Nord CE 2 5G ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਫਲਿਈਡ ਅਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 900 ਪ੍ਰੋਸੈਸਰ ਦਿੱਤਾ ਗਿਆ ਹੈ। 


author

Rakesh

Content Editor

Related News