ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ, ਕਿਹਾ-ਹਰਿਆਣਾ 'ਚ ਸਾਰੀਆਂ ਫ਼ਸਲਾਂ 'ਤੇ ਖ਼ਰੀਦੀ ਜਾ ਰਹੀ MSP

Sunday, Jun 07, 2026 - 06:02 PM (IST)

ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ, ਕਿਹਾ-ਹਰਿਆਣਾ 'ਚ ਸਾਰੀਆਂ ਫ਼ਸਲਾਂ 'ਤੇ ਖ਼ਰੀਦੀ ਜਾ ਰਹੀ MSP

ਸੰਗਰੂਰ/ਧੂਰੀ (ਵੈੱਬ ਡੈਸਕ)- ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਸੰਗਰੂਰ ਦੇ ਧੂਰੀ ਹਲਕੇ ਵਿਚ ਰੈਲੀ ਕੀਤੀ ਗਈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ। ਇਸ ਦੌਰਾਨ ਜਿੱਥੇ ਉਨ੍ਹਾਂ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ, ਉਥੇ ਹੀ ਉਨ੍ਹਾਂ ਹਰਿਆਣਾ ਵਿਚ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ। 

ਇਹ ਵੀ ਪੜ੍ਹੋ:  Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ! ਚੱਕਰਾਂ 'ਚ ਪਾ ਦਿੱਤੀ ਪੁਲਸ

PunjabKesari

ਨਾਇਬ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਾਰੀਆਂ ਫ਼ਸਲਾਂ MSP 'ਤੇ ਖ਼ਰੀਦਣ ਦਾ ਕੰਮ ਕਰ ਰਹੀ ਹੈ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜੋ MSP 'ਤੇ ਖ਼ਰੀਦ ਕਰਦਾ ਹੈ। ਸਰਕਾਰ ਕਿਸੇ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਵੀ ਕਰਦੀ ਹੈ। ਪੰਜਾਬ ਵਿੱਚ ਹੜ੍ਹ ਆਇਆ ਸੀ ਅਤੇ ਕਿਸਾਨਾਂ ਨੂੰ 16,500 ਰੁਪਏ ਦਿੱਤੇ ਗਏ ਸਨ। ਇਥੇ ਵੀ ਹੜ੍ਹ ਆਇਆ ਸੀ। ਕਿਸਾਨਾਂ ਨੂੰ ਉਨ੍ਹਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਲਈ 20,000 ਰੁਪਏ ਪ੍ਰਤੀ ਏਕੜ ਦੇਣ ਦਾ ਕੰਮ ਕੀਤਾ ਜਾਂਦਾ ਹੈ। ਜਦੋਂ ਕੇਜਰੀਵਾਲ ਨੇ ਪੰਜਾਬ ਤੋਂ ਗੁਜਰਾਤ ਲਈ ਜਹਾਜ਼ ਫੜਿਆ ਸੀ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ 50,000 ਰੁਪਏ ਦੇਣ ਦਾ ਦਾਅਵਾ ਕੀਤਾ ਸੀ। ਕੀ ਭਗਵੰਤ ਮਾਨ ਸਹੀ ਹਨ ਜਾਂ ਕੇਜਰੀਵਾਲ? ਇਸ ਮਾਮਲੇ 'ਤੇ ਵਿਚਾਰ ਕਰਨ ਦੀ ਲੋੜ ਹੈ। ਇਨ੍ਹਾਂ ਝੂਠ ਬੋਲਣ ਦਾ ਕੰਮ ਕੀਤਾ। 

ਇਹ ਵੀ ਪੜ੍ਹੋ: ਪਟਿਆਲਾ ਦੇ ਨਿੱਜੀ ਹਸਪਤਾਲ 'ਚ ਪੱਥਰੀ ਦੇ ਆਪਰੇਸ਼ਨ ਮਗਰੋਂ ਮਹਿਲਾ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਪੰਜਾਬ ਸਰਕਾਰ 'ਤੇ ਤੰਜ ਕੱਸਦੇ ਸੈਣੀ ਨੇ ਕਿਹਾ ਕਿ ਚੁਟਕਲਿਆਂ ਨਾਲ ਕੰਮ ਨਹੀਂ ਚੱਲਦਾ ਹੈ। ਕੰਮ ਕਰਾਂਗੇ ਤਾਂ ਸੂਬਾ ਚੱਲੇਗਾ। ਲੋਕਾਂ ਨੇ ਕਾਂਗਰਸ ਤੋਂ ਪਿੱਛਾ ਛੁਡਵਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ। ਪੰਜਾਬ ਕਿਸਾਨਾਂ ਦੀ ਧਰਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਦੂਰੀ ਬਣਾ ਲਈ ਹੈ। ਪੰਜਾਬ ਹੱਸਦਾ-ਖੇਡਦਾ ਸੀ ਪਰ ਸਿਆਸਤ ਵਿਚ ਕੰਮ ਦੇ ਮਾਮਲੇ ਵਿਚ ਇਸ ਨੂੰ ਪਿੱਛੇ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ:  ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ ਨਵੀਆਂ ਤਾਇਨਾਤੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News