1 ਮਿੰਟ ''ਚ ਇੰਟਰਨੈੱਟ ''ਤੇ ਕੀ-ਕੀ ਹੁੰਦਾ ਹੈ? ਜਾਣੋ ਕਿਹੜੀਆਂ ਐਪਸ ਸਭ ਤੋਂ ਜ਼ਿਆਦਾ ਵਰਤੋਂ ''ਚ ਲਿਆ ਰਹੇ ਹਨ ਯੂਜ਼ਰਜ਼

01/27/2020 10:19:38 AM

ਗੈਜੇਟ ਡੈਸਕ– ਜੇ ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ 'ਚ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਪੂਰੀ ਦੁਨੀਆ 'ਚ ਲਗਾਤਾਰ ਵਧ ਰਹੀ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਅਸੀਂ ਦੱਸਾਂਗੇ ਕਿ ਇਕ ਮਿੰਟ 'ਚ ਇੰਟਰਨੈੱਟ ਦੀ ਦੁਨੀਆ ਵਿਚ ਕੀ-ਕੀ ਹੁੰਦਾ ਹੈ। ਡਾਟਾ ਵਿਸ਼ਲੇਸ਼ਕ ਕੰਪਨੀ Domo ਨੇ ਸੂਚੀ ਜਾਰੀ ਕੀਤੀ ਹੈ, ਜਿਸ ਰਾਹੀਂ ਇੰਟਰਨੈੱਟ ਦੀ ਵਰਤੋਂ ਬਾਰੇ ਕਾਫੀ ਜਾਣਕਾਰੀ ਮਿਲੀ ਹੈ।

WhatsApp
ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਵਰਤੋਂ ਵਿਚ ਆਉਣ ਵਾਲੀ ਸਰਵਿਸ ਹੈ। ਇਸ ਐਪ ਰਾਹੀਂ ਇਕ ਮਿੰਟ ਵਿਚ 4.1 ਕਰੋੜ ਮੈਸੇਜ ਭੇਜੇ ਜਾਂਦੇ ਹਨ। ਇਹ ਐਪ ਸਭ ਤੋਂ ਜ਼ਿਆਦਾ ਨਵੇਂ ਸਾਲ 2020 ਦੀ ਪੂਰਬਲੀ ਸ਼ਾਮ ਨੂੰ ਵਰਤੋਂ ਵਿਚ ਲਿਆਂਦੀ ਗਈ ਅਤੇ ਉਸ ਵੇਲੇ ਪੂਰੀ ਦੁਨੀਆ ਵਿਚ 100 ਅਰਬ ਵ੍ਹਟਸਐਪ ਮੈਸੇਜ ਭੇਜੇ ਗਏ, ਜਿਨ੍ਹਾਂ 'ਚੋਂ 20 ਅਰਬ ਮੈਸੇਜ ਸਿਰਫ ਭਾਰਤ 'ਚੋਂ ਹੀ ਭੇਜੇ ਗਏ ਸਨ।

YouTube
ਵੀਡੀਓ ਸਟ੍ਰੀਮਿੰਗ ਵੈੱਬਸਾਈਟ ਯੂ-ਟਿਊਬ 'ਤੇ ਇਕ ਮਿੰਟ ਵਿਚ 45 ਲੱਖ ਵੀਡੀਓਜ਼ ਦੇਖੇ ਜਾਂਦੇ ਹਨ। ਯੂਜ਼ਰਜ਼ ਗਾਣੇ ਸੁਣਨ ਲਈ ਯੂ-ਟਿਊਬ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ।

PunjabKesari

Facebook
ਅਮਰੀਕੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਚਾਹੁਣ ਵਾਲਿਆਂ ਦੀ ਗਿਣਤੀ ਦੁਨੀਆ ਭਰ 'ਚ ਕਾਫੀ ਜ਼ਿਆਦਾ ਹੈ। ਇਸ ਪਲੇਟਫਾਰਮ 'ਤੇ ਹਰ ਮਿੰਟ 10 ਲੱਖ ਵਿਅਕਤੀ ਲਾਗਇਨ ਕਰਦੇ ਹਨ। ਇੰਨੇ ਵੱਡੇ ਯੂਜ਼ਰਬੇਸ ਨੂੰ ਸੰਭਾਲਣਾ ਆਪਣੇ-ਆਪ ਵਿਚ ਹੀ ਕੰਪਨੀ ਲਈ ਵੱਡੀ ਗੱਲ ਹੈ।

Google
ਅੱਜ ਤਕ ਕੋਈ ਅਜਿਹਾ ਸਰਚ ਇੰਜਣ ਪੈਦਾ ਨਹੀਂ ਹੋਇਆ, ਜੋ ਗੂਗਲ ਨੂੰ ਟੱਕਰ ਦੇ ਸਕੇ। ਗੂਗਲ 'ਤੇ ਇਕ ਮਿੰਟ ਵਿਚ 38 ਲੱਖ ਸਰਚ ਕੀਤੀਆਂ ਜਾਂਦੀਆਂ ਹਨ। ਗੂਗਲ ਦਾ ਸਰਵਰ ਸ਼ਾਇਦ ਹੀ ਕਦੇ ਕਰੈਸ਼ ਹੁੰਦਾ ਹੋਵੇਗਾ।

Instagram
ਅਮਰੀਕੀ ਫੋਟੋ ਸ਼ੇਅਰਿੰਗ ਸਰਵਿਸ ਇੰਸਟਾਗ੍ਰਾਮ 'ਤੇ ਇਕ ਮਿੰਟ ਵਿਚ 2,77,777 ਫੋਟੋਆਂ ਅਪਲੋਡ ਹੁੰਦੀਆਂ ਹਨ।

App Store
ਅੰਦਾਜ਼ਾ ਹੈ ਕਿ ਗੂਗਲ ਦੇ ਪਲੇਅ ਸਟੋਰ ਤੇ  ਐਪਲ ਦੇ ਐਪ ਸਟੋਰ ਤੋਂ ਇਕ ਮਿੰਟ ਵਿਚ ਲੱਗਭਗ 3.90 ਲੱਖ ਐਪਸ ਡਾਊਨਲੋਡ ਕੀਤੀਆਂ ਜਾਂਦੀਆਂ ਹਨ।

PunjabKesari

Twitter
ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ 'ਤੇ ਇਕ ਮਿੰਟ ਵਿਚ 5,11,200 ਟਵੀਟਸ ਹੁੰਦੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ ਟਵੀਟਸ ਦੇਸ਼ ਤੇ ਦੁਨੀਆ 'ਚ ਚੱਲ ਰਹੇ ਸਮਾਜਿਕ ਮੁੱਦਿਆਂ ਦੇ ਹੈਸ਼ਟੈਗ ਨਾਲ ਕੀਤੇ ਜਾਂਦੇ ਹਨ।

Online Shopping
ਆਨਲਾਈਨ ਸ਼ਾਪਿੰਗ 'ਚ ਇਕ ਮਿੰਟ ਵਿਚ ਲੋਕ 10 ਲੱਖ ਡਾਲਰ ਮਤਲਬ ਲੱਗਭਗ 71 ਅਰਬ ਰੁਪਏ ਖਰਚ ਕਰਦੇ ਹਨ। ਇਨ੍ਹਾਂ ਵਿਚ ਐਮਾਜ਼ੋਨ, ਫਲਿੱਪਕਾਰਟ ਤੇ ਈਬੇ ਸ਼ਾਮਲ ਹਨ।

Giphy
ਬਿਨਾਂ ਆਵਾਜ਼ ਦੀ ਸ਼ਾਰਟ ਵੀਡੀਓ ਫਾਈਲ ਬਣਾਉਣ ਵਾਲੀ ਕੰਪਨੀ ਜਿਫੀ ਇਕ ਮਿੰਟ ਵਿਚ 48 ਲੱਖ ਜਿਫ ਇਮੇਜ ਬਣਾਉਂਦੀ ਹੈ। ਵ੍ਹਟਸਐਪ ਵਿਚ ਜਿਫ ਦੀ ਸੁਪੋਰਟ ਆਉਣ ਤੋਂ ਬਾਅਦ ਜਿਫੀ ਕਾਫੀ ਲੋਕਪ੍ਰਿਯ ਹੋ ਗਈ ਹੈ।


Related News