Olympus ਨੇ ਦਿਖਾਇਆ ਨਵਾਂ ਵਿੰਟੇਜ ਲੁੱਕ ਦੇਣ ਵਾਲਾ ਕੈਮਰਾ(ਵੀਡੀਓ)

Thursday, Jan 28, 2016 - 04:16 PM (IST)

ਜਲੰਧਰ— Olympus ਕੰਪਨੀ ਕਈ ਸਾਲਾਂ ਤੋਂ ਆਪਣੇ ਸਸਤੇ ਫੁਲੀ ਫੀਚਰਡ ਕੈਮਰਿਆਂ ਲਈ ਪੂਰੀ ਦੁਨੀਆ ''ਚ ਲੋਕਪ੍ਰਿਅ ਰਹੀ ਹੈ, ਹਾਲ ਹੀ ''ਚ ਕੰਪਨੀ ਨੇ ਆਪਣਾ ਵਿੰਟਜ ਲੁੱਕ ਦੇਣ ਵਾਲਾ Mirrorless ਕੈਮਰਾ ਸ਼ੋਅ ਕੀਤਾ ਹੈ ਜੋ ਦੇਖਣ ''ਚ ਪੁਰਾਣੇ 1963 ''ਚ ਬਣੇ ਕੈਮਰੇ ਦੀ ਤਰ੍ਹਾਂ ਹੀ ਲੱਗਦਾ ਹੈ ਪਰ ਇਹ ਕਈ ਹਾਈ ਐਂਡ ਫੀਚਰਸ ਨਾਲ ਲੈਸ ਹੈ।

Olympus ਨੇ ਇਸ ਕੈਮਰਾ ਦਾ ਨਾਂ PEN-F ਰੱਖਿਆ ਹੈ ਜੋ 20-ਮੈਗਾਪਿਕਸਲ ਲਾਈਵ MOS ਸੈਂਸਰ ਨਾਲ ਹਾਈ ਰੈਜ਼ੋਲਿਊਸ਼ਨ 50 ਮੈਗਾਪਿਕਸਲ ਦੀ ਤਸਵੀਰਾਂ ਨੂੰ ਕੈਪਚਰ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ 10 fps ਪਰ ਮਲਟੀਪਲ ਤਸਵੀਰਾਂ ਨੂੰ ਵੀ ਕੈਪਚਰ ਕਰ ਸਕਦਾ ਹੈ ਅਤੇ 5-axis ਇਮੇਜ਼ ਸਟੇਬਿਲਾਈਜੇਸ਼ਨ ਨਾਲ ਕੈਮਰਾ ਮੂਵਮੈਂਟ ਨਾਲ ਹੋਣ ਵਾਲੇ ਬਲਰ ਇਫੈਕਟ ਨੂੰ ਘੱਟ ਕਰਦਾ ਹੈ।

ਵੀਡੀਓ ਦੀ ਗੱਲ ਕੀਤੀ ਜਾਵੇ ਇਹ ਫੁਲ HD 1080 ਪਿਕਸਲ ਦੀ ਵੀਡੀਓ 60/50 fps ''ਤੇ ਕੈਪਚਰ ਕਰਦਾ ਹੈ। ਮੈਟਲ ਡਿਜ਼ਾਇਨ ਬਣਾਉਣ ਨਾਲ-ਨਾਲ ਕੰਪਨੀ ਨੇ ਇਸ ਦੇ ਸਵਿੱਚ ਅਤੇ ਡਾਇਲ ਨੂੰ ਵੀ ਮੈਟਲ ਕਲਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਫਰਵਰੀ ਦੇ ਅੰਤ US$ 1,200 ''ਚ ਆਨਲਾਈਨ ਸਾਈਟ ''ਤੇ ਉਪਲੱਬਧ ਕਰ ਦਿੱਤਾ ਜਾਵੇਗਾ। ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਹੋਈ ਵੀਡੀਓ ''ਚ ਦੇਖ ਸਕਦੇ ਹੋ।


Related News