Ola ਦੇ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੇ ਮਾਮਲਿਆਂ ਤੋਂ ਬਾਅਦ ਕੰਪਨੀ ਨੇ ਲਿਆ ਵੱਡਾ ਫ਼ੈਸਲਾ

04/25/2022 12:44:41 PM

ਆਟੋ ਡੈਸਕ– ਓਲਾ ਇਲੈਕਟ੍ਰਿਕ ਨੇ ਸਕੂਟਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਚਲਦੇ 1441 ਸਕੂਟਰ ਵਾਪਸ ਮੰਗਵਾਏ ਹਨ। ਕੰਪਨੀ ਨੇ ਐਤਵਾਰ ਨੂੰ ਬਿਆਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ 26 ਮਾਰਚ ਨੂੰ ਅੱਗ ਲੱਗਣ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਆਪਣੀ ਤਰ੍ਹਾਂ ਦੀ ਇਕੱਲੀ ਘਟਨਾ ਸੀ।

ਇਹ ਵੀ ਪੜ੍ਹੋ– ਹੋਂਡਾ ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਮੋਟਰਸਾਈਕਲ, ਕੀਮਤ ਜਾਣ ਹੋ ਜਾਓਗੇ ਹੈਰਾਨ

ਕੰਪਨੀ ਨੇ ਬਿਆਨ ’ਚ ਕਹੀ ਇਹ ਗੱਲ
ਓਲਾ ਇਲੈਕਟ੍ਰਿਕ ਨੇ ਬਿਆਨ ਜਾਰੀ ਕਰਕੇ ਕਿਹਾ, ‘ਸਾਵਧਾਨੀ ਦੇ ਤੌਰ ’ਤੇ ਅਸੀਂ ਉਸ ਬੈਚ ਦੇ ਸਕੂਟਰਾਂ ਦੀ ਵਿਸਥਾਰਪੂਰਵਕ ਜਾਂਚ ਕਰਾਂਗੇ ਅਤੇ ਇਸ ਲਈ ਅਸੀਂ 1441 ਸਕੂਟਰਾਂ ਨੂੰ ਆਪਣੀ ਮਰਜ਼ੀ ਨਾਲ ਵਾਪਸ ਮੰਗਵਾਇਆ ਹੈ।’ ਕੰਪਨੀ ਨੇ ਕਿਹਾ, ‘ਸਾਡੇ ਸਰਵਿਸ ਇੰਜੀਨੀਅਰ ਇਨ੍ਹਾਂ ਸਕੂਟਰਾਂ ਦਾ ਪ੍ਰੀਖਣ ਕਰਨਗੇ ਅਤੇ ਬੈਟਰੀ ਸਿਸਟਮ ਦੀ ਪੂਰੀ ਜਾਂਚ ਕਰਨਗੇ।’

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

ਓਲਾ ਇਲੈਕਟ੍ਰਿਕ ਨੇ ਕਿਹਾ ਕਿ ਉਸਦੀ ਬੈਟਰੀ ਨਾਲ ਜੁੜੀ ਪ੍ਰਣਾਲੀ ਪਹਿਲਾਂ ਹੀ ਤੈਅ ਨਿਯਮਾਂ ਦੇ ਅਨੁਰੂਪ ਕੰਮ ਕਰਦੀ ਹੈ ਅਤੇ AIS 156 ਲਈ ਇਸਦੀ ਟੈਸਟਿੰਗ ਹੋ ਚੁੱਕੀ ਹੈ। ਇਹ ਭਾਰਤ ਲਈ ਹਾਲ ’ਚ ਪ੍ਰਸਤਾਵਿਤ ਸਟੈਂਡਰਡ ਹੈ। ਕੰਪਨੀ ਮੁਤਾਬਕ, ਉਸਦੇ ਸਕੂਟਰ ਯੂਰਪੀ ਸਟੈਂਡਰਡ ਈ.ਸੀ.ਈ. 136 ਦੇ ਵੀ ਅਨੁਰੂਪ ਹਨ। 

ਹਾਲ ਹੀ ’ਚ ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸਤੋਂ ਬਾਅਦ ਨਿਰਮਾਤਾਵਾਂ ਨੂੰ ਆਪਣੇ ਵਾਹਨਾਂ ਨੂੰ ਰੀਕਾਲ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ

ਸਰਕਾਰ ਨੇ ਨੇ ਬਣਾਈ ਕਮੇਟੀ
ਓਕੀਨਾਵਾ ਆਟੋਟੈੱਕ ਨੇ 3,000 ਤੋਂ ਜ਼ਿਆਦਾ ਇਕਾਈਆਂ ਵਾਪਸ ਮੰਗਵਾਈਆਂ ਹਨ। ਉੱਥੇ ਹੀ PureEV ਨੇ ਕਰੀਬ 2,000 ਇਕਾਈਆਂ ਵਾਪਸ ਮੰਗਵਾਈਆਂ ਹਨ। ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਕ ਕਮੇਟੀ ਦਾ ਗਠਨ ਕਰਨਾ ਪਿਆ। ਸਰਕਾਰ ਨੇ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਲਈ ਕਮੇਟੀ ਬਣਾਈ ਹੈ। ਉੱਥੇ ਹੀ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਸਥਿਤੀ ’ਚ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ


Rakesh

Content Editor

Related News