Ola ਦੇ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ’ਚ ਹੋਵੇਗੀ ਦੇਰੀ, ਕੰਪਨੀ ਨੇ ਦੱਸਿਆ ਇਹ ਕਾਰਨ

Monday, Nov 22, 2021 - 01:36 PM (IST)

Ola ਦੇ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ’ਚ ਹੋਵੇਗੀ ਦੇਰੀ, ਕੰਪਨੀ ਨੇ ਦੱਸਿਆ ਇਹ ਕਾਰਨ

ਆਟੋ ਡੈਸਕ– ਓਲਾ ਇਲੈਕਟ੍ਰਿਕ ਦੇ ਕੁਝ ਸਮਾਂ ਪਹਿਲਾਂ ਹੀ ਲਾਂਚ ਹੋਏ S1 ਅਤੇ S1 Pro ਇਲੈਕਟ੍ਰਿਕ ਸਕੂਟਰਾਂ ਦੇ ਪਹਿਲੇ ਬੈਚ ਦੀ ਡਿਲਿਵਰੀ ’ਚ ਕੁਝ ਦੇਰੀ ਹੋਵੇਗੀ। ਪਹਿਲਾਂ ਇਹ ਡਿਲਿਵਰੀ ਇਸੇ ਮਹੀਨੇ ਦੇ ਅਖੀਰ ਤਕ ਹੋਣ ਵਾਲੀ ਸੀ ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ ਹੈ। ਕੰਪਨੀ ਨੇ ਡਿਲਿਵਰੀ ’ਚ ਹੋਣ ਵਾਲੀ ਦੇਰੀ ਬਾਰੇ ਉਨ੍ਹਾਂ ਸਾਰੇ ਗਾਹਕਾਂ ਨੂੰ ਇਕ ਮੇਲ ਭੇਜੀ ਹੈ, ਜਿਨ੍ਹਾਂ ਨੇ ਈ-ਸਕੂਟਰ ਦੀ ਐਡਵਾਂਸ ਬੁਕਿੰਗ ਕੀਤੀ ਹੋਈ ਹੈ। ਇਸ ਮੇਲ ’ਚ ਕੰਪਨੀ ਨੇ ਗਾਹਕਾਂ ਤੋਂ ਮੁਆਫੀ ਵੀ ਮੰਗੀ ਅਤੇ ਵਿਸ਼ਵਾਸ ਦਿੱਤਾ ਕਿ ਗਾਹਕਾਂ ਨੂੰ ਛੇਤੀ ਤੋਂ ਛੇਤੀ ਸਕੂਟਰ ਡਿਲਿਵਰੀ ਕੀਤੇ ਜਾਣਗੇ। 

ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ

ਡਿਲਿਵਰੀ ’ਚ ਦੇਰੀ ਹੋਣ ਦਾ ਕਾਰਨ
ਇਕ ਰਿਪੋਰਟ ਮੁਤਾਬਕ, ਸੈਮੀਕੰਡਕਟਰ ਜਿੱਪਸ ਦੀ ਗਲੋਬਲ ਘਾਟ ਕਾਰਨ ਓਲਾ ਇਲੈਕਟ੍ਰਿਕ ਨੂੰ ਆਪਣੇ S1 ਅਤੇ S1 Pro ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ਨੂੰ ਅਗਲੇ ਮਹੀਨੇ ਤਕ ਟਾਲਣਾ ਪਿਆ ਹੈ। ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ’ਚ ਸੈਮੀਕੰਡਕਟਰ ਚਿੱਪਸ ਦੇ ਪ੍ਰੋਡਕਸ਼ਨ ’ਚ ਕਮੀ ਆ ਗਈ ਹੈ ਅਤੇ ਇਸੇ ਕਾਰਨ ਇਨ੍ਹਾਂ ਨਾਲ ਜੁੜੇ ਦੂਜੇ ਪ੍ਰੋਡਕਸ਼ਨ ਕਾਰੋਬਾਰਾਂ ਦੀ ਰਫਤਾਰ ਹੌਲੀ ਪੈ ਗਈ ਹੈ। 

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਹੁਣ ਅਗਲੇ ਮਹੀਨੇ ਹੋਵੇਗੀ ਡਿਲਿਵਰੀ
ਕੰਪਨੀ ਨੇ ਆਪਣੇ ਮੇਲ ’ਚ ਗਾਹਕਾਂ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੇ ਐਡਵਾਂਸ ਬੁਕਿੰਗ ਕੀਤੇ ਗਏ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ਕਰਨ ਦਾ ਵਿਸ਼ਵਾਸ ਦਿੱਤਾ ਹੈ। ਇਸੇ ਸਾਲ 15 ਅਗਸਤ ਨੂੰ ਲਾਂਚ ਹੋਏ ਇਨ੍ਹਾਂ ਦੋਵਾਂ ਇਲੈਕਟ੍ਰਿਕ ਸਕੂਟਰਾਂ ਨੂੰ ਜ਼ਬਰਦਸਤ ਐਡਵਾਂਸ ਬੁਕਿੰਗ ਮਿਲੀ ਸੀ। ਕੰਪਨੀ ਨੇ ਇਨ੍ਹਾਂ ਦੋਵਾਂ ਇਲੈਕਟ੍ਰਿਕ ਸਕੂਟਰਾਂ ਲਈ ਅੰਤਿਮ ਭੁਗਤਾਨ ਦੀ ਵਿੰਡੋ 10 ਨਵੰਬਰ ਰੱਖੀ ਸੀ। ਉਸੇ ਤਾਰੀਖ ਤੋਂ ਕੰਪੰਨੀ ਨੇ ਬੈਂਗਲੁਰੂ, ਦਿੱਲੀ, ਅਹਿਮਦਾਬਾਦ ਅਤੇ ਕੋਲਕਾਤਾ ’ਚ ਗਾਹਕਾਂ ਲਈ ਟੈਸਟ ਰਾਈਡ ਵੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ 19 ਨਵੰਬਰ ਨੂੰ 5 ਹੋਰ ਸ਼ਹਿਰਾਂ- ਮੁੰਬਈ, ਚੇਨਈ, ਹੈਦਰਾਬਾਦ, ਕੋਚੀ ਅਤੇ ਪੁਣੇ ’ਚ ਟੈਸਟ ਰਾਈਡ ਸ਼ੁਰੂ ਕੀਤੀ। ਕੰਪਨੀ ਇਸੇ ਮਹੀਨੇ ਦੇ ਅਖੀਰ ਤਕ S1 ਅਤੇ S1 Pro ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ਸ਼ੁਰੂ ਕਰਨ ਵਾਲੀ ਸੀ ਪਰ ਸੈਮੀਕੰਡਕਟਰ ਚਿੱਪਸ ਦੀ ਗਲੋਬਲ ਘਾਟ ਕਾਰਨ ਉਨ੍ਹਾਂ ਨੂੰ ਡਿਲਿਵਰੀ ਦੀ ਤਾਰੀਖ ਅੱਗੇ ਵਧਾਉਣੀ ਪਈ। ਹੁਣ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ 15 ਦਸੰਬਰ ਤੋਂ 30 ਦਸੰਬਰ ਦੇ ਵਿਚਕਾਰ ਡਿਲਿਵਰੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ


author

Rakesh

Content Editor

Related News