ਡਿਊਲ ਕੈਮਰਿਆਂ ਤੋਂ ਬਾਅਦ ਹੁਣ ਆਇਆ ਡਿਊਲ ਸਕਰੀਨ ਵਾਲਾ ਸਮਾਰਟਫੋਨ

Friday, Nov 02, 2018 - 10:22 AM (IST)

ਡਿਊਲ ਕੈਮਰਿਆਂ ਤੋਂ ਬਾਅਦ ਹੁਣ ਆਇਆ ਡਿਊਲ ਸਕਰੀਨ ਵਾਲਾ ਸਮਾਰਟਫੋਨ

ਹੁਣ ਰੀਅਰ ਨਾਲ ਹੀ ਖਿੱਚ ਸਕੋਗੇ ਸੈਲਫੀਆਂ
ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੀਂ ਤਕਨੀਕ ਪੇਸ਼ ਕਰ ਕੇ ਗਾਹਕਾਂ ਦਾ ਧਿਆਨ ਆਪਣੇ ਉਤਪਾਦ ਵੱਲ ਖਿੱਚਣ ਵਿਚ ਲੱਗੀਆਂ ਹੋਈਆਂ ਹਨ। ਡਿਊਲ ਕੈਮਰਿਆਂ ਪਿੱਛੋਂ ਹੁਣ ਅਜਿਹਾ ਸਮਾਰਟਫੋਨ ਪੇਸ਼ ਕੀਤਾ ਗਿਆ ਹੈ, ਜਿਸ ਵਿਚ 2 ਸਕਰੀਨਾਂ ਲੱਗੀਆਂ ਹਨ। ਇਸ ਨੂੰ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Nubia Technology ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ Nubia X ਨਾਂ ਦੇ ਇਸ ਡਿਊਲ ਸਕਰੀਨ ਸਮਾਰਟਫੋਨ ਦੇ ਫਰੰਟ ਵਿਚ 6.26 ਇੰਚ ਦੀ LCD ਫੁਲ ਐੱਚ. ਡੀ. ਸਕਰੀਨ ਲੱਗੀ ਹੈ, ਜੋ ਫਰੰਟ ਤੋਂ ਪੂਰੇ ਫੋਨ ਨੂੰ ਕਵਰ ਕਰਦੀ ਹੈ। ਇਸ ਦੇ ਰੀਅਰ ਵਿਚ 5.1 ਇੰਚ ਵਾਲੀ ਦੂਜੀ OLED ਸਕਰੀਨ ਲਗਾਈ ਗਈ ਹੈ, ਜੋ ਕੈਮਰੇ ਨਾਲ ਸੈਲਫੀ ਖਿੱਚਣ ਵਿਚ ਮਦਦ ਕਰੇਗੀ।

PunjabKesari

AI ਫੀਚਰਜ਼ ਨਾਲ ਲੈਸ ਹਨ ਡਿਊਲ ਰੀਅਰ  ਕੈਮਰੇ
Nubia X ਸਮਾਰਟਫੋਨ ਦੇ ਰੀਅਰ ’ਚ 2 ਕੈਮਰੇ (16MP+24MP) ਲੱਗੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤਾ ਗਿਆ AL ਫੀਚਰ, ਪੋਰਟ੍ਰੇਟ ਮੋਡ ਤੇ ਫੇਸ਼ੀਅਲ ਫੀਚਰ ਫੋਟੋਆਂ ਨੂੰ ਹੋਰ ਨਿਖਾਰ ਕੇ ਸਾਹਮਣੇ ਲਿਆਉਂਦਾ ਹੈ।

PunjabKesari

ਦੂਜੀ ਸਕਰੀਨ ’ਚ ਮਿਲਣਗੀਆਂ ਇਹ ਵਿਸ਼ੇਸ਼ਤਾਵਾਂ
- ਸਮਾਰਟਫੋਨ ਦੇ ਰੀਅਰ ’ਚ ਦਿੱਤੀ ਗਈ ਸਕਰੀਨ ਆਲਵੇਜ਼ ਆਨ ਡਿਸਪਲੇਅ ਨੂੰ ਸੁਪੋਰਟ ਕਰਦੀ ਹੈ ਮਤਲਬ ਤੁਸੀਂ ਘੜੀ ਤੇ ਲਾਈਵ ਵਾਲਪੇਪਰ ਨੂੰ ਇਸ ’ਤੇ ਸੈੱਟ ਕਰ ਸਕਦੇ ਹੋ। 
- ਰੀਅਰ ’ਚ ਦਿਤੀ ਗਈ ਟੱਚਸਕਰੀਨ ਨੂੰ ਬਟਨ ਦੇ ਰੂਪ ਵਿਚ ਵੀ ਸੈੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਗੇਮ ਖੇਡਣ ਦਾ ਤੁਹਾਡਾ ਤਜਰਬਾ ਹੋਰ ਵੀ ਬਿਹਤਰ ਹੋਵੇਗਾ। 

PunjabKesari

ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ
- ਕੁਆਲਕੋਮ ਸਨੈਪਡਰੈਗਨ 845 ਪ੍ਰੋਸੈਸਰ ਇਸ ਵਿਚ ਮਿਲੇਗਾ।
- ਐਂਡਰਾਇਡ 8.1 ਆਪ੍ਰੇਟਿੰਗ ਸਿਸਟਮ ਨੂੰ ਇਹ ਸਮਾਰਟਫੋਨ ਸੁਪੋਰਟ ਕਰੇਗਾ। 
- 3,800mAh ਸਮਰੱਥਾ ਵਾਲੀ ਬੈਟਰੀ ਇਸ ਵਿਚ ਲੱਗੀ ਹੈ, ਜੋ ਕੁਇੱਕ ਚਾਰਜ 3.0 ਨੂੰ ਸੁਪੋਰਟ ਕਰਦੀ ਹੈ। 
- ਇਸ ਵਿਚ 4G LTE ਨੂੰ ਸੁਪੋਰਟ ਕਰਨ ਵਾਲੇ 2 ਨੈਨੋ ਸਿਮ ਸਲਾਟਸ ਮਿਲਣਗੇ।

PunjabKesari

ਕੀਮਤ 
Nubia X ਸਮਾਰਟਫੋਨ ਸਭ ਤੋਂ ਪਹਿਲਾਂ ਚੀਨ ਵਿਚ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ  4GB  RAM ਤੇ 64GB ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 3299 ਯੁਆਨ (ਲਗਭਗ 34,900 ਰੁਪਏ) ਰੱਖੀ ਗਈ ਹੈ, ਜਦਕਿ ਇਸ ਦੇ¤ 8GB  RAM ਤੇ 256 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 4299 ਯੁਆਨ (ਲਗਭਗ 45,500 ਰੁਪਏ) ਰੱਖੀ ਗਈ ਹੈ। ਫਿਲਹਾਲ ਭਾਰਤ ਵਿਚ ਇਸ ਨੂੰ ਕਦੋਂ ਤੋਂ ਮੁਹੱਈਆ ਕਰਵਾਇਆ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।


Related News