10GB ਰੈਮ ਨਾਲ Nubia ਰੈੱਡ ਮੈਜਿਕ ਮਾਰਸ RNG ਐਡੀਸ਼ਨ ਲਾਂਚ

Tuesday, Jan 01, 2019 - 11:33 AM (IST)

10GB ਰੈਮ ਨਾਲ Nubia ਰੈੱਡ ਮੈਜਿਕ ਮਾਰਸ RNG ਐਡੀਸ਼ਨ ਲਾਂਚ

ਗੈਜੇਟ ਡੈਸਕ- ਨੂਬੀਆ ਰੈੱਡ ਮੈਜਿਕ ਮਾਰਸ ਆਰ ਐੱਨ ਜੀ ਐਡੀਸ਼ਨ (Nubia Red Magic Mars RNG Edition) ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਨੂਬੀਆ ਬਰਾਂਡ ਦਾ ਨਵਾਂ ਸਮਾਰਟਫੋਨ Nubia Red Magic Mars ਦਾ ਹੀ ਇਕ ਵੇਰੀਐਂਟ ਹੈ ਜਿਸ ਨੂੰ ਪਿਛਲੇ ਮਹੀਨੇ ਹੀ 10 ਜੀ. ਬੀ. ਤੱਕ ਰੈਮ ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਸ ਫੋਨ ਦਾ ਨਵਾਂ ਵੇਰੀਐਂਟ ਚੀਨੀ ਈ-ਸਪੋਰਟਸ ਕਲੱਬ ਰਾਇਲ ਨੇਵਰ ਗਿਵ ਅਪ (ਆਰ. ਐੱਨ. ਜੀ) ਦੀ ਬਰਾਂਡਿੰਗ ਦੇ ਨਾਲ ਆਵੇਗਾ। ਇਸ ਦੇ ਬੈਕਪੈਨਲ 'ਤੇ ਕਈ ਆਰ. ਐੱਨ. ਜੀ. ਟੀਮ ਮੈਂਬਰਸ ਦਾ ਸਿਗਨੇਚਰ ਹੈ। ਇਹ ਰੈਗੂਲਰ ਨੂਬੀਆ ਰੈੱਡ ਮੈਜਿਕ ਮਾਰਸ ਗੇਮਿੰਗ ਤੋਂ ਕਾਫ਼ੀ ਵੱਖ ਹੈ। Nubia Red Magic Mars RNG Edition ਦੇ ਦੋ ਵੇਰੀਐਂਟ ਹਨ- 8 ਜੀ. ਬੀ ਰੈਮ ਤੇ 10 ਜੀ. ਬੀ. ਰੈਮ।PunjabKesari Nubia Red Magic Mars RNG Edition ਕੀਮਤ
ਚੀਨੀ ਮਾਰਕੀਟ 'ਚ ਨੂਬੀਆ ਰੈੱਡ ਮੈਜਿਕ ਮਾਰਸ ਆਰ. ਐੱਨ. ਜੀ. ਐਡਿਸ਼ਨ ਦੇ 8 ਜੀ. ਬੀ. ਰੈਮ/128 ਜੀ. ਬੀ. ਸਟੋਰੇਜ ਵੇਰੀਐਂਟ ਨੂੰ 3,299 ਚੀਨੀ ਯੂਆਨ (ਕਰੀਬ 33,500 ਰੁਪਏ) 'ਚ ਵੇਚਿਆ ਜਾਵੇਗਾ। ਇਸ ਫੋਨ ਦੇ 10 ਜੀ. ਬੀ ਰੈਮ/256 ਜੀ. ਬੀ ਸਟੋਰੇਜ ਵੇਰੀਐਂਟ ਦਾ ਮੁੱਲ 3,888 ਚੀਨੀ ਯੂਆਨ (ਕਰੀਬ 39,500 ਰੁਪਏ) ਹੈ।  ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ । Nubia Red Magic Mars RNG Edition ਸਿਰਫ ਲਾਲ ਰੰਗ 'ਚ ਵਿਕੇਗਾ।

 

ਫੀਚਰਜ਼
ਸਿੰਗਲ-ਸਿਮ (ਨੈਨੋ) ਵਾਲਾ Nubia Red Magic Mars ਰੈੱਡ ਮੈਜਿਕ ਓ.ਐੱਸ. 1.6 ’ਤੇ ਆਧਾਰਿਤ ਐਂਡਰਾਇਡ 9.0 ਪਾਈ ’ਤੇ ਚੱਲਦਾ ਹੈ। ਫੋਨ ’ਚ 6-ਇੰਚ ਦੀ ਫੁੱਲ-ਐੱਚ.ਡੀ.+ (1080X2160 ਪਿਕਸਲ) ਡਿਸਪਲੇਅ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ 2.8 ਗੀਗਾਹਰਟਜ਼ ਕੁਆਲਕਾਮ ਸਨੈਪਡ੍ਰੈਗਨ 845 ਆਕਟਾ-ਕੋਰ ਪ੍ਰੋਸੈਸਰ ਹੈ। ਇਹ ਹੈਂਡਸੈੱਟ 6 ਜੀ.ਬੀ./8 ਜੀ.ਬੀ. ਅਤੇ 10 ਜੀ.ਬੀ. ਰੈਮ ਆਪਸ਼ਨ ’ਚ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ 3,800mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਟੋਗ੍ਰਾਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 


Related News