5 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗਾ Nubia N2 ਸਮਾਰਟਫੋਨ

Monday, Jul 03, 2017 - 06:43 PM (IST)

5 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗਾ Nubia N2 ਸਮਾਰਟਫੋਨ

ਜਲੰਧਰ- ਜ਼ੈੱਡ.ਟੀ.ਈ. ਦੇ ਨੂਬੀਆ ਬ੍ਰਾਂਡ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਭਾਰਤ 'ਚ 5 ਜੁਲਾਈ (ਬੁੱਧਵਾਰ) ਨੂੰ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਨੂਬੀਆ ਇੰਡੀਆ ਨੇ ਸੋਮਵਾਰ ਨੂੰ ਟਵੀਟ ਕਰਕੇ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰਨ ਦੀ ਜਾਣਕਾਰੀ ਦਿੱਤੀ। ਪਰ ਕੰਪਨੀ ਨੇ ਕਿਸੇ ਨਾਂ ਦਾ ਜ਼ਿਕਰ ਨਹੀਂ ਕੀਤਾ। ਕੰਪਨੀ ਦੇ ਟਵੀਟ ਅਤੇ ਇਸ ਦੇ ਨਾਲ ਪੋਸਟ ਕੀਤੀ ਗਈ ਤਸਵੀਰ 'ਚ ਸਮਾਰਟਫੋਨ ਦੇ 'ਜ਼ਬਰਦਸਤ ਕੈਮਰਾ' ਦੇ ਨਾਲ ਆਉਣ ਦਾ ਪਤਾ ਚੱਲਦਾ ਹੈ। ਇਸ ਜਾਣਕਾਰੀ ਨਾਲ ਨੂਬੀਆ ਐੱਨ 2 ਦੇ ਭਾਰਤ ਪਹੁੰਚਣ ਦੇ ਸੰਕੇਤ ਮਿਲਦੇ ਹਨ। ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਇਸ ਸਾਲ ਮਾਰਚ 'ਚ ਚੀਨੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਬਾਰੇ ਅਜੇ ਕੋਈ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ। 
ਕੰਪਨੀ ਦੇ ਟਵੀਟ 'ਚ ਨੂਬੀਆ ਇੰਡੀਆ ਨੇ ਕਿਹਾ ਕਿ ਪਲਕ ਝਪਕਦੇ ਹੀ ਯਾਦਗਾਰ ਪਲਾਂ ਨੂੰ ਕੈਦ ਕਰ ਲੈਣ ਵਾਲਾ ਕੈਮਰਾ। 5 ਜੁਲਾਈ ਨੂੰ ਹੋਵਗਾ ਲਾਂਚ। #ComingSoon #BiggestJustGotSharper #nubiaIndia  ਇਸ ਸਲੋਗਨ ਦੇ ਨਾਲ ਕੰਪਨੀ ਨੇ ਇਕ ਸਮਾਰਟਫੋਨ ਦਾ ਪੋਸਟਰ ਵੀ ਪੋਸਟ ਕੀਤਾ, ਜਿਸ ਵਿਚ ਆਉਣ ਵਾਲੇ ਸਮਾਰਟਫੋਨ ਦੇ ਰਿਅਰ ਕੈਮਰੇ ਨੂੰ ਬਾਹਰ ਵੱਲ ਉਭਰਿਆ ਹੋਇਆ ਦੇਖਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਦੱਸਿਆ ਕਿ ਈਮੇਜ ਟੀਜ਼ਰ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲਾ ਸਮਾਰਟਫੋਨ ਨੂਬੀਆ ਐੱਨ 2 ਹੋ ਸਕਦਾ ਹੈ। ਨੂਬੀਆ ਐੱਨ 2 'ਚ 16 ਮੈਗਾਪਿਕਸਲ ਦਾ ਫਰੰਟ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। 
ਇਸ ਤੋਂ ਇਲਾਵਾ ਨੂਬੀਆ ਐੱਨ 2 ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ ਜਿਸ ਦੇ ਉਪਰ ਨੂਬੀਆ ਯੂ.ਆਈ. 4.0 ਸਕਿਨ ਦਿੱਤੀ ਗਈ ਹੈ। ਫੋਨ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਐਮੋਲੇਡ ਡਿਸਪਲੇ ਹੈ। ਸਮਾਰਟਫੋਨ 'ਚ ਇਕ ਮੀਡੀਆਟੈੱਕ ਆਕਟਾ-ਕੋਰ ਪ੍ਰੋਸੈਸਰ ਅਤੇ 4ਜੀ.ਬੀ. ਰੈਮ ਹੈ। ਇਸ ਫੋਨ 'ਚ 64ਜੀ.ਬੀ. ਇਨਬਿਲਟ ਸਟੋਰੇਜ ਹੈ। ਸਟੈਂਡਰਡ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ 4.1, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ, ਫਿੰਗਰਪ੍ਰਿੰਟ ਸਕੈਨਰ ਅਤੇ ਇਕ 3.5 ਐੱਮ.ਐੱਮ. ਆਡੀਓ ਜ਼ੈੱਕ ਦਿੱਤਾ ਗਿਆ ਹੈ। ਫੋਨ 'ਚ 5000 ਐੱਮ.ਏ.ਐੱਚ. ਦੀ ਬੈਟਰੀ ਹੈ।


Related News