MWC 2017: Nubia N1 ਲਾਈਟ ਸਮਾਰਟਫੋਨ ਹੋਇਆ ਲਾਂਚ
Tuesday, Feb 28, 2017 - 01:10 PM (IST)
ਜਲੰਧਰ- ਜ਼ੈੱਡ. ਟੀ. ਈ. ਦੇ ਨੂਬੀਆ ਬ੍ਰਾਂਡ ਨੇ ਆਪਣੇ ਨੂਬੀਆ ਐੱਨ1 ਦੇ ਕਮਜ਼ੋਰ ਵਰਜਨ ਨੂਬੀਆ ਐੱਨ1 ਲਾਈਟ ਨੂੰ ਬਾਰਸੀਲੋਨਾ ''ਚ ਆਯੋਜਿਤ ਹੋ ਰਹੇ ਮੋਬਾਇਲ ਵਰਲਡ ਕਾਂਗਰੇਸ ''ਚ ਲਾਂਚ ਕੀਤਾ ਹੈ। ਨੂਬੀਆ ਐੱਨ1 ਨੂੰ ਕੰਪਨੀ ਵੱਲੋਂ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਪਿਛਲੇ ਮਹੀਨੇ ਹੀ ਇਸ ਹੈਂਡਸੈੱਟ ਦਾ ਨਵਾਂ ਕਲਰ ਵੇਰਿਅੰਟ ਭਾਰਤ ''ਚ ਉਪਲੱਬਧ ਕਰਾਇਆ ਸੀ। ਨਵਾਂ ਵੇਰਿਅੰਟ ਬਲੈਕ-ਗੋਲਡ ਕਲਰ ਨਾਲ 64 ਜੀਬੀ ਸਟੋਰੇਜ ਨਾਲ ਆਉਂਦਾ ਹੈ।
ਸਮਾਰਟਫੋਨ ਨੂੰ ਮਾਰਚ ਮਹੀਨੇ ਦੇ ਅੰਤ ਤੱਕ ਉਪਲੱਬਧ ਕਰਾਇਆ ਜਾਵੇਗਾ। ਭਾਰਤ ''ਚ ਵੀ ਜ਼ੈੱਡ. ਟੀ. ਈ. ਨੂਬੀਆ ਐੱਨ1 ਲਾਈਟ ਨੂੰ ਲਾਂਚ ਕੀਤਾ ਜਾਣਾ ਤਹਿ ਹੈ। ਇਸ ਸਮਾਰਟਫੋਨ ਐੱਨ1 ਲਾਈਟ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ''ਚ ਨਾਂ ਤੋਂ ਠੀਕ ਉਲਟ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਹੈ। ਡਿਵਾਈਸ ''ਚ ਕਵਾਡ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ ਹੀ ਮੌਜੂਦ ਹੈ 2 ਜੀਬੀ ਰੈਮ। ਨੂਬੀਆ ਐੱਨ1 ਦੀ ਇਨਬਿਲਟ ਸਟੋਰੇਜ 16 ਜੀਬੀ ਹੈ ਅਤੇ ਬੈਟਰੀ 3000 ਐੱਮ. ਏ. ਐੱਚ. ਦੀ। ਇਹ ਜਾਣਕਾਰੀ ਐਂਡਰਾਇਡ ਅਥਾਰਿਟੀ ਨੇ ਦਿੱਤੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਨੂਬੀਆ ਐੱਨ1 ਲਾਈਟ ''ਚ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਕ ਫਿੰਗਰਪ੍ਰਿੰਟ ਸੈਂਸਰ ਹੈਂਡਸੈੱਟ ਦੇ ਪਿਛਲੇ ਹਿੱਸੇ ''ਤੇ ਮੌਜੂਦ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਦਦ ਨਾਲ ਡਿਵਾਈਸ 0.3 ਸੈਕਿੰਡ ''ਚ ਅਨਲਾਕ ਹੋ ਜਾਵੇਗਾ। ਕੰਪਨੀ ਨੇ ਨੂਬੀਆ ਐੱਨ1 ਲਾਈਟ ਦੇ ਲਾਂਚ ਦੇ ਮੌਕੇ ''ਤੇ ਕਿਹਾ ਹੈ ਕਿ ਇਸ ਦੀ ਬਣਾਵਟ ਅਜਿਹੀ ਹੈ ਕਿ ਯੂਜ਼ਰ ਦੇ ਹੱਥਾਂ ''ਚ ਆਸਾਨੀ ਨਾਲ ਫਿੱਟ ਬੈਠ ਜਾਂਦਾ ਹੈ। ਮੇਟਾਲਿਕ ਡਿਜ਼ਾਈਨ, ਫਿੰਗਰਪ੍ਰਿੰਟ ਸੈਂਸਰ ਅਤੇ ਹੋਰ ਫੀਚਰ ਫੋਨ ਨੂੰ ਸਟਾਈਲਿਸ਼ ਲੁੱਕ ਦਿੰਦੇ ਹਨ।
