Instagram ਸਟੋਰੀਜ਼ ਹੁਣ ਵੈੱਬ ਲਈ ਵੀ ਉਪਲੱਬਧ !

Friday, Aug 12, 2016 - 12:17 PM (IST)

Instagram ਸਟੋਰੀਜ਼ ਹੁਣ ਵੈੱਬ ਲਈ ਵੀ ਉਪਲੱਬਧ !

ਜਲੰਧਰ : ਬਹੁਤ ਸਾਰੇ ਯੂਜ਼ਰ ਇੰਤਜ਼ਾਰ ਕਰ ਰਹੇ ਸੀ ਕਿ ਇੰਸਟਾਗ੍ਰਾਮ ਵੈੱਬ ''ਤੇ ਸਨੈਪਚੈਟ ਵਰਗਾ ਸਟੋਰੀ ਫੀਚਰ ਕਦੋਂ ਲੈ ਕੇ ਆਵੇਗੀ। ਲੱਗ ਰਿਹਾ ਹੈ ਕਿ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਐਲੈਕ ਗ੍ਰਾਸੀਆ ਦੀ ਕ੍ਰੋਮ ਆਈ. ਜੀ. ਸਟੋਰੀ ਐਕਸਟੈਂਸ਼ਨ ਦੀ ਮਦਦ ਨਾਲ ਇਹ ਸੰਭਵ ਹੋ ਸਕਦਾ ਹੈ ਤੇ ਇਸ ਨਾਲ ਤੁਸੀਂ ਆਪਣੇ ਬ੍ਰਾਊਜ਼ਰ ''ਚ ਇੰਸਟਾਗ੍ਰਾਮ ਸਟੋਰੀਜ਼ ਆਸਾਨੀ ਨਾਲ ਦੇਖ ਸਕਦੇ ਹੋ। ਇਕ ਵਾਰ ਇਸ ਐਕਸਟੈਂਸ਼ਨ ਨੂੰ ਐਡ ਕਰਨ ਤੋਂ ਬਾਅਦ ਤਿਹਾਡੇ ਬ੍ਰਾਊਜ਼ਰ ''ਚ ਸੋਟਰੀ ਫੀਡਜ਼ ਉਂਝ ਹੀ ਸ਼ੋਅ ਹੋਣਗੀਆਂ ਜਿਵੇਂ ਤੁਹਾਡੀ ਮੋਬਾਇਲ ਐਪ ''ਚ ਦਿਖਾਈ ਦਿੰਦੀਆਂ ਹਨ। 

 

ਇਸ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਫੰਕਸ਼ਨ ਮੋਬਾਇਲ ਐਪ ਤੋਂ ਥੋੜਾ ਅਲੱਗ ਤੇ ਇੰਸਟਾਗ੍ਰਾਮ ਨੇ ਵੈੱਬ ਦੀ ਬਜਾਏ ਹਮੇਸ਼ਾ ਮੋਬਾਇਲ ਨੂੰ ਪਹਿਲ ਦਿੱਤੀ ਹੈ। ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਵੱਲੋਂ ਕੋਈ ਵੀ ਆਫਿਸ਼ੀਅਲ ਐਕਸਟੈਂਸ਼ਨ ਨਾਲ ਤਿਆਰ ਨਹੀਂ ਕੀਤੀ ਗਈ ਹੈ ਤੇ ਇੰਸਟਾਗ੍ਰਾਮ ਵੱਲੋਂ ਸਟੋਰੀਜ਼ ਨੂੰ ਵੈੱਬ ਲਈ ਆਫਿਸ਼ੀਅਲੀ ਕਦੋਂ ਤੱਕ ਲਿਆਇਆ ਜਾਵੇਗਾ, ਇਸ ਬਾਰੇ ਵੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ।


Related News