ਹੁਣ ਵਟਸਐਪ ’ਤੇ ਵੀ ਮਿਲਣਗੇ ਟੈਲੀਗ੍ਰਾਮ ਵਰਗੇ ਐਨਿਮੇਟੇਡ ਸਟੀਕਰਸ
Friday, Jul 10, 2020 - 01:41 AM (IST)
ਗੈਜੇਟ ਡੈਸਕ—ਵਟਸਐਪ ਦੁਨੀਆ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ। ਬੀਤੇ ਕੁਝ ਸਮੇਂ ਤੋਂ ਟੈਲੀਗ੍ਰਾਮ ਇਸ ਨੂੰ ਸਖਤ ਟੱਕਰ ਦੇ ਰਿਹਾ ਹੈ। ਲਿਹਾਜਾ ਹੁਣ ਵਟਸਐਪ ਵੀ ਟੈਲੀਗ੍ਰਾਮ ਦੀ ਤਰ੍ਹਾਂ ਆਪਣੇ ਪਲੇਟਫਾਰਮ ’ਤੇ ਐਨਿਮੇੇਟੇਡ ਸਟੀਕਰਸ ਲਿਆਇਆ ਹੈ। ਵਸਟਐਪ ’ਚ ਐਨਿਮੇਟੇਡ ਸਟੀਕਰਸ ਬੀਟਾ ਵਰਜ਼ਨ v2.20.194.7 ’ਚ ਸਪਾਟ ਕੀਤਾ ਗਿਆ ਸੀ। ਹਾਲਾਂਕਿ ਅਗਲੇ ਵਰਜ਼ਨ v2.20.194.9 ’ਚ ਵਟਸਐਪ ਨੇ ਇਨ੍ਹਾਂ ਨੂੰ ਰਿਮੂਵ ਕਰ ਦਿੱਤਾ ਸੀ। ਹੁਣ ਕੰਪਨੀ ਨੇ ਇਨ੍ਹਾਂ ਨੂੰ ਸਾਰੇ ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ’ਤੇ ਇਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਵਰਜ਼ਨ ਲਈ ਇਹ ਅਪਡੇਟ ਰੋਲ ਆਊਟ ਕੀਤੀ ਹੈ।
ਅਪਡੇਟ ਕਰੋ ਵਟਸਐਪ
ਜੇਕਰ ਤੁਹਾਨੂੰ ਵਟਸਐਪ ਦੇ ਐਨੀਮੇਟੇਡ ਸਟੀਕਰਸ ਦਾ ਇਸਤੇਮਾਲ ਕਰਨਾ ਹੈ ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਆਪਣਾ ਵਟਸਐਪ ਮੈਸੇਂਜਰ ਅਪਡੇਟ ਕਰਨਾ ਹੋਵੇਗਾ। ਐਂਡ੍ਰਾਇਡ ਯੂਜ਼ਰਸ ਨੂੰ v2.20194.16 ਅਤੇ iOS ਯੂਜ਼ਰਸ ਨੂੰ v2.20.70 ’ਤੇ ਵਟਸਐਪ ਐਨਿਮੇਟੇਡ ਸਟੀਕਰਸ ਮਿਲਣਗੇ। ਇਸ ਦੇ ਲਈ ਤੁਸੀਂ ਪਲੇਅ ਸਟੋਰ ’ਤੇ ਜਾ ਕੇ ਆਪਣਾ ਐਪ ਲੇਟੈਸਟ ਵਰਜ਼ਨ ’ਚ ਅਪਡੇਟ ਕਰੋ। ਇਸ ਤੋਂ ਬਾਅਦ ਤੁਸੀਂ ਵਟਸਐਪ ਦੇ ਐਨਿਮੇਟੇਡ ਸਟੀਕਰਸ ਦਾ ਇਸਤੇਮਾਲ ਕਰ ਸਕੋਗੇ।
ਇੰਝ ਕਰੋ ਇਸਤੇਮਾਲ
ਨਵੇਂ ਐਨਿਮੇਟੇਡ ਸਟੀਕਰ ਯੂਜ਼ ਕਰਨ ਲਈ ਇਮੋਜੀ ਆਈਕਨ ’ਤੇ ਕਲਿੱਕ ਕਰੋ। ਇਸ ਤੋਂ ਬਾਅਦ (+) ਆਈਕਨ ਨੂੰ ਟੈਪ ਕਰੋ। ਇਸ ਤੋਂ ਬਾਅਦ ਸਟੀਕਰ ਸਟੋਰ ਖੁੱਲ ਜਾਵੇਗਾ। ਇਸ ਤੋਂ ਬਾਅਦ ਐਨਿਮੇਟੇਡ ਸਟੀਕਰ ਪੈਕ ਤੁਸੀਂ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ। ਟੈਲੀਗ੍ਰਾਮ ’ਚ ਐਨਿਮੇਟੇਡ ਸਟੀਕਰ ਫੀਚਰ ਪਹਿਲਾਂ ਤੋਂ ਮੌਜੂਦ ਹੈ। ਇਹ ਐਨਿਮੇਟੇਡ ਸਟੀਕਰ ਡੈਸਕਟਾਪ ਵਰਜ਼ਨ ’ਤੇ ਡਾਊਨਲੋਡ ਨਹੀਂ ਕੀਤੇ ਜਾ ਸਕਦੇ ਇਸ ਲਈ ਯੂਜ਼ਰਸ ਇਨ੍ਹਾਂ ਨੂੰ ਫੋਨ ’ਤੇ ਡਾਊਨਲੋਡ ਕਰਕੇ ਡੈਸਕਟਾਪ ’ਤੇ ਇਸਤੇਮਾਲ ਕਰ ਸਕਦੇ ਹਨ।