ਹੁਣ 10 ਮਿੰਟਾਂ ''ਚ ਤਿਆਰ ਕਰੋ ਖੁਦ ਦੀਆਂ Windows 10 Apps
Tuesday, Nov 03, 2015 - 02:30 PM (IST)

ਜਲੰਧਰ— ਵਿੰਡੋਜ਼ ਸਟੋਰ ਆਪਣੀ ਮਜ਼ਬੂਤ ਐਪ ਮਾਰਕੀਟ ਲਈ ਜਾਣਿਆ ਜਾਂਦਾ ਹੈ ਤੇ ਕੰਪਨੀ ਹਮੇਸ਼ਾ ਐਪ ਡਿਵੈਲਪਰਜ਼ ਨੂੰ ਆਪਣੇ ਪਲੈਟਫਾਪਮ ਵੱਲ ਆਕਰਸ਼ਿਤ ਕਰਨ ਲਈ ਕੁਝ ਨਾ ਕੁਝ ਨਵਾਂ ਕਰਦੀ ਹੀ ਰਹਿੰਦੀ ਹੈ। ਮਾਈਕਰੋਸਾਫਟ ਨੇ ਐਸੇ ਟੂਲਸ ਤਿਆਰ ਕੀਤੇ ਜੋ iOS ਤੇ Android ਦੀਆਂ ਐਪਸ ਨੂੰ ਵਿੰਡੋਜ਼ ''ਤੇ ਚਲਾ ਸਕਣ।
ਹੁਣ ਮਾਈਕਰੋਸਾਫਟ ਨੇ ਆਪਣਾ ਐਪ ਸਟੂਡੀਓ ਅਪਡੇਟ ਕਰ ਕੇ ਯੂਜ਼ਰਜ਼ ਨੂੰ ਮੌਕਾ ਦਿੱਤਾ ਹੈ ਕਿ ਉਹ ਬਿਨਾ ਕਿਸੇ ਕੋਡਿੰਗ ਤੇ ਬਿਨਾ ਕਿਸੇ Visual Studio ਨੂੰ ਇਨਸਟਾਲ ਕੀਤੇ ਨਵੀਆਂ ਐਪਸ ਤਿਆਰ ਕਰ ਸਕਦੇ ਹਨ। ਯੂਜ਼ਰ ਵੱਲੋਂ ਸਿਰਫ 10 ਮਿੰਟਾਂ ''ਚ ਕੋਈ ਵੀ ਐਪ ਤਿਆਰ ਕੀਤੀ ਜਾ ਸਕਦੀ ਹੈ। ਐਪ ਸਟੂਡੀਓ no-code tools ਨਾਲ visually stunning ਐਪਸ ਤਾਂ ਤਿਆਰ ਨਹੀਂ ਕਰ ਪਾਓਗੇ ਪਰ ਫਿਰ ਵੀ ਇਹ ਨਵੇਂ ਯੂਜ਼ਰਜ਼ ਨੂੰ ਆਪਣੇ ਵੱਲ ਆਕਰਸ਼ਿਤ ਜ਼ਰੂਰ ਕਰੇਗੀ।
ਇਸ ਦੇ ਮੁੱਖ ਫੀਚਰਜ਼ ਹਨ ਕਿ ਤੁਸੀਂ theme and icon editors ਨਾਲ ਆਪਣੀ ਐਪ ਲਈ ਇਕ ਵੱਖਰਾ ਤੇ ਨਵਾਂ icon ਬਣਾ ਸਕਦੇ ਹੋ। Windows 10 apps ਲਈ sideloading support ਦਿੱਤਾ ਗਿਆ ਹੈ, Hero Image Editor ਦਿੱਤਾ ਗਿਆ ਹੈ। ਇਹ ਐਪਸ Initial Windows 10 IoT ਨੂੰ ਸਪੋਰਟ ਕਰਨਗੀਆਂ।
Windows App Studio ਤੁਹਾਨੂੰ ਗੇਮਜ਼ ਆਦਿ ਬਣਾਉਣ ''ਤ ਮਦਦ ਤਾਂ ਨਹੀਂ ਕਰੇਗਾ ਪਰ website, business ਤੇ brand ਲਈ ਛੋਟੀਆਂ ਐਪਸ ਜ਼ਰੂਰ ਤਿਆਰ ਕਰ ਸਕਦੇ ਹੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।