ਹੁਣ ਸਮਾਰਟਫੋਨ ਨਾਲ ਚੈੱਕ ਕਰ ਸਕੋਗੇ ਬੁਖਾਰ, ਇਨ੍ਹਾਂ 28 ਦੇਸ਼ਾਂ ''ਚ ਗੂਗਲ ਨੇ ਲਾਂਚ ਕੀਤਾ ਨਵਾਂ ਫੀਚਰ

Wednesday, Sep 04, 2024 - 05:30 PM (IST)

ਹੁਣ ਸਮਾਰਟਫੋਨ ਨਾਲ ਚੈੱਕ ਕਰ ਸਕੋਗੇ ਬੁਖਾਰ, ਇਨ੍ਹਾਂ 28 ਦੇਸ਼ਾਂ ''ਚ ਗੂਗਲ ਨੇ ਲਾਂਚ ਕੀਤਾ ਨਵਾਂ ਫੀਚਰ

ਗੈਜੇਟ ਡੈਸਕ- Google Pixel ਦੇ ਯੂਜ਼ਰਜ਼ ਹੁਣ ਆਪਣੇ ਸਮਾਰਟਫੋਨ ਨਾਲ ਹੀ ਬੁਖਾਰ ਚੈੱਕ ਕਰ ਸਕਦੇ ਹਨ। ਗੂਗਲ ਨੇ ਯੂਰਪ ਦੇ ਪਿਕਸਲ ਫੋਨ ਯੂਜ਼ਰਜ਼ ਲਈ ਨਵਾਂ Pixel Thermometer ਐਪ ਲਾਂਚ ਕੀਤਾ ਹੈ ਜਿਸ ਨਾਲ ਬੁਖਾਰ ਵੀ ਚੈੱਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ Pixel 9 Pro 'ਚ ਟੈਂਪਰੇਚਰ ਸੈਂਸਰ ਦਿੱਤਾ ਗਿਆ ਹੈ। ਇਸ ਸੈਂਸਰ ਨਾਲ ਅਜੇ ਤਕ ਕਿਸੇ ਸਾਮਾਨ ਦੇ ਟੈਂਪਰੇਚਰ ਨੂੰ ਚੈੱਕ ਕੀਤਾ ਜਾ ਸਕਦਾ ਸੀ ਪਰ ਹੁਣ ਬੁਖਾਰ ਵੀ ਚੈੱਕ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਇਸ ਨੂੰ ਅਮਰੀਕਾ ਲਈ ਰਿਲੀਜ਼ ਕੀਤਾ ਗਿਆ ਸੀ।

Google Pixel Thermometer ਐਪ

ਗੂਗਲ ਨੇ ਆਪਣੇ Fitbit ਸਪੋਰਟ ਪੇਜ ਨੂੰ ਬਾਡੀ ਟੈਂਪਰੇਚਰ ਸੈਂਸਰ ਮੇਜਰਮੈਂਟ ਨੂੰ ਲੈ ਕੇ ਅਪਡੇਟ ਕਰ ਦਿੱਤਾ ਹੈ। ਗੂਗਲ ਨੇ ਸਪੋਰਟ ਪੇਜ 'ਤੇ ਲਿਖਿਆ ਹੈ, 'ਆਪਣੇ ਜਾਂ ਕਿਸੇ ਹੋਰ ਦੇ ਸਰੀਰ ਦਾ ਤਾਪਮਾਨ ਮਾਪੋ। ਯੂਜ਼ਰਜ਼ ਆਪਣਾ ਤਾਪਮਾਨ ਚੈੱਕ ਕਰਨ ਲਈ ਆਪਣੇ ਫਿਟਬਿਟ ਨੂੰ ਐਪ ਨਾਲ ਵੀ ਕੁਨੈਕਟ ਕਰ ਸਕਦੇ ਹਨ।'

ਇਨ੍ਹਾਂ ਦੇਸ਼ਾਂ 'ਚ ਰਿਲੀਜ਼ ਹੋਇਆ ਫੀਚਰ

ਗੂਗਲ ਨੇ ਇਸ ਫੀਚਰ ਨੂੰ ਜਿਨ੍ਹਾਂ ਦੇਸ਼ਾਂ 'ਚ ਰਿਲੀਜ਼ ਕੀਤਾ ਹੈ ਉਨ੍ਹਾਂ 'ਚ ਆਸਟ੍ਰੀਆ, ਬੈਲਜ਼ੀਅਮ, ਚੇਕੀਆ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਹੰਗਰੀ, ਆਇਰਲੈਂਡ, ਇਟਲੀ, ਨੀਦਰਲੈਂਡ, ਲਾਤਵੀਆ, ਲਿਥੁਆਨੀਆ, ਨੋਰਵੇ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ, ਸਵਿੱਟਜ਼ਰਲੈਂਡ, ਯੂਨਾਈਟਿਡ ਗ੍ਰੇਟ ਬ੍ਰਿਟੇਨ ਅਤੇ ਉਤਰੀ ਆਇਰਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਸ਼ਾਮਲ ਹਨ।

ਇੰਝ ਸੈੱਟ ਕਰਨਾ ਹੋਵੇਗਾ ਬਾਡੀ ਟੈਂਪਰੇਚਰ ਫੀਚਰ

ਸਰੀਰ ਦਾ ਤਾਪਮਾਨ ਚੈੱਕ ਕਰਨ ਵਾਲੇ ਫੀਚਰ ਨੂੰ ਸੈੱਟ ਕਰਨ ਲਈ ਯੂਜ਼ਰਜ਼ ਨੂੰ ਫਲੋਟਿੰਗ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ ਅਤੇ ਚਾਰ-ਸਕਿੰਟਾਂ ਦੀ ਸੈੱਟਅਪ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ ਜੋ ਸਾਊਂਡ ਦੇ ਨਾਲ ਪੂਰੀ ਹੋਵੇਗੀ। ਇਸ ਤੋਂ ਬਾਅਦ ਆਪਣੇ ਪਿਕਸਲ ਫੋਨ ਨੂੰ ਆਪਣੇ ਮੱਥੇ ਕੋਲ ਲੈ ਕੇ ਜਾਓ ਅਤੇ ਫਿਰ ਇਸ ਨੂੰ ਖੱਬੇ ਤੋਂ ਸੱਜੇ ਪਾਸੇ ਲੈ ਕੇ ਜਾਓ। ਇਸ ਤੋਂ ਬਾਅਦ ਸਕਰੀਨ 'ਤੇ ਤਾਪਮਾਨ ਦੀ ਜਾਣਕਾਰੀ ਮਿਲ ਜਾਵੇਗੀ।


author

Rakesh

Content Editor

Related News