ਹੁਣ ਤੁਸੀਂ ਵੀ ਬਣ ਸਕਦੇ ਹੋ Iron Man

Sunday, Mar 20, 2016 - 07:41 PM (IST)

ਹੁਣ ਤੁਸੀਂ ਵੀ ਬਣ ਸਕਦੇ ਹੋ Iron Man

ਜਲੰਧਰ- ਇਕ ਫਰਮ ਵੱਲੋਂ ਅਜਿਹੇ ਕਿਸਮ ਦੇ ਭਵਿੱਖ ਲਈ ਸੂਟ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਪਹਿਣ ਕੇ ਕੋਈ ਵੀ ਭਾਰੀ ਤੋਂ ਭਾਰੀ ਚੀਜ਼ ਨੂੰ ਬਿਨਾਂ ਕਮਰ ਝੁਕਾਏ ਆਰਾਮ ਨਾਲ ਚੁੱਕ ਸਕਦਾ ਹੈ ਅਤੇ ਲੰਬੀ ਤੋਂ ਲੰਬੀ ਦੂਰੀ ਬਿਨਾਂ ਥੱਕੇ ਤੈਅ ਕਰ ਸਕਦਾ ਹੈ। ਪੈਨਾਸੋਨਿਕ ਅਨੁਸਾਰ ਇਸ ਦੇ ਆਇਰਨ ਮੈਨ ਐਕਸੋਸਕੈਲਿਟਨ ਸੂਟਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ  ਇਹ ਇੰਡਸਟਰੀ ''ਚ ਕੰਮ ਕਰਨ ਵਾਲੇ ਵਰਕਰਜ਼ ਅਤੇ ਖਿਡਾਰੀਆਂ ਨੂੰ ਅਸਿਸਟ ਕਰ ਸਕਣ। 

ਇਨ੍ਹਾਂ ਅਸਿਸਟ ਸੂਟਾਂ ''ਚੋਂ ਇਕ ਸੂਟ AWN-03 ਤੁਹਾਡੇ ''ਚ ਇਕ ਅਜਿਹੀ ਤਾਕਤ ਪੈਦਾ ਕਰਦਾ ਹੈ ਜਿਸ ਨਾਲ ਤੁਸੀਂ ਕਿਸੇ ਵੀ ਭਾਰੀ ਚੀਜ਼ ਨੂੰ ਆਸਾਨੀ ਨਾਲ ਚੁੱਕ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾ ਸਕਦੇ ਹੋ ਉਹ ਵੀ ਬਿਨਾਂ ਕਮਰ ਝੁਕਾਏ। ਦੂਜੇ ਸੂਟ PLN-01 ਨਿੰਜਾ ਦੀ ਗੱਲ ਕਰੀਏ ਤਾਂ ਉਸ ''ਚ ਅਜਿਹੀ ਖਾਸੀਅਤ ਹੈ ਜੋ ਤੁਹਾਨੂੰ ਔਖੇ ਅਤੇ ਮੁਸ਼ਕਿਲ ਰਸਤਿਆਂ ''ਤੇ ਆਸਾਨੀ ਨਾਲ ਬਿਨਾਂ ਪਸੀਨਾ ਬਹਾਏ ਚੱਲਣ ''ਚ ਮਦਦ ਕਰੇਗਾ। ਵਾਇਰਡ ਦੀ ਇਕ ਰਿਪੋਰ ਅਨੁਸਾਰ ਇਹ ਸੂਟ ਇਕ ਅਜਿਹੀ ਸਮਝ ਨਾਲ ਬਣਾਇਆ ਗਿਆ ਹੈ ਕਿ ਜਦੋਂ ਤੁਸੀਂ ਇਸ ਨੂੰ ਪਹਿਣ ਕੇ ਕਿਸੇ ਭਾਰੀ ਚੀਜ਼ ਨੂੰ ਚੁੱਕਦੇ ਹੋ ਤਾਂ ਇਹ ਸਿਸਟਮ ਨੂੰ ਆਪ੍ਰੇਟ ਕਰਨ ਲਈ ਮੋਟਰ ਨੂੰ ਸਿਗਲਨ ਦਿੰਦਾ ਹੈ। ਸਰੀਰਕ ਤਣਾਅ ਨੂੰ ਘੱਟ ਕਰਨ ਲਈ ਇਹ ਰੋਬੋਟਿਕ ਸੂਟ ਤੁਹਾਡੇ ਸਰੀਰ ਦੇ ਉਪਰਲੇ ਹਿੱਸੇ ਨੂੰ ਕਿਸੇ ਚੀਜ਼ ਨੂੰ ਧੱਕਾ ਲਗਾਉਂਦੇ ਸਮੇਂ ਉਪਰ ਵੱਲ ਚੁੱਕਦਾ ਹੈ। ਇਸ ''ਚ ਇਕ ਆਟੋਮੈਟਿਕ ਅਸਿਸਟ ਮਕੈਨਿਜ਼ਮ ਅਤੇ ਬੈਟਰੀ ਹੈ ਜੋ ਅੱਠ ਘੰਟੇ ਕੰਮ ਕਰਦੀ ਹੈ।

ਇਕ ਰਿਪੋਰਟ ਮੁਤਾਬਿਕ ਪੈਨਾਸੋਨਿਕ ਦੀ ਰੋਬੋਟਿਕ ਡਿਵੀਜ਼ਨ PLN-01 ਸੂਟ ਤਿਆਰ ਕਰਨ ਲਈ ਇਕ ਟੈੱਕ ਫਰਮ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਸੂਟਾਂ ਦੀ ਪਾਵਰ ਨੂੰ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਰੋਬੋਟਿਕ ਟੈਕਨਾਲੋਜੀ ਇਕਿਊਪਮੈਂਟਸ ਕਿਸੇ ਨੂੰ ਵੀ ਸੁਪਰਮੈਨ ਬਣਾ ਸਕਦੀ ਹੈ।


Related News