ਹੁਣ Vodafone-Idea ਯੂਜ਼ਰਸ ਵੀ ਕਰ ਸਕਣਗੇ ਕਿਸੇ ਵੀ ਨੈੱਟਵਰਕ ''ਤੇ ਅਨਲਿਮਟਿਡ ਫ੍ਰੀ ਕਾਲਿੰਗ
Saturday, Dec 07, 2019 - 07:26 PM (IST)

ਗੈਜੇਟ ਡੈਸਕ-ਮਹਿੰਗੇ ਹੋਏ ਟੈਰਿਫ ਪਲਾਨਸ ਨਾਲ ਪ੍ਰੇਸ਼ਾਨ ਯੂਜ਼ਰਸ ਲਈ ਵਧੀਆ ਖਬਰ ਹੈ। ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ-ਆਈਡੀਆ ਨੇ ਵੀ ਕਿਸੇ ਨੈੱਟਵਰਕ 'ਤੇ ਫ੍ਰੀ ਅਨਲਿਮਟਿਡ ਕਾਲਿੰਗ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਏਅਰਟੈੱਲ ਨੇ ਆਪਣੇ ਪਲਾਨਸ ਤੋਂ FUP ਲਿਮਿਟ ਹਟਾਉਣ ਦਾ ਐਲਾਨ ਕੀਤਾ ਸੀ। ਪਲਾਨ ਮਹਿੰਗੇ ਹੋਣ ਤੋਂ ਬਾਅਦ ਸਿਰਫ ਡਾਟਾ ਨੂੰ ਮਹਿੰਗਾ ਕਰ ਦਿੱਤਾ ਗਿਆ ਸੀ ਬਲਕਿ ਇਸ ਦੇ ਨਾਲ ਹੀ ਦੋਵਾਂ ਕੰਪਨੀਆਂ ਨੇ ਦੂਜੇ ਨੈੱਟਵਰਕ 'ਤੇ ਕੀਤੀਆਂ ਜਾਣ ਵਾਲੀਆਂ ਕਾਲਿੰਗਸ ਦੀ ਵੀ ਲਿਮਿਟ ਸੈੱਟ ਕਰ ਦਿੱਤੀ ਸੀ। ਯੂਜ਼ਰਸ ਨੂੰ ਇਹ ਬਦਲਾਅ ਖਾਸ ਪਸੰਦ ਨਹੀਂ ਆਏ। ਲਿਹਾਜਾ ਇਨ੍ਹਾਂ ਕੰਪਨੀਆਂ ਨੂੰ ਫਿਰ ਤੋਂ ਅਨਲਿਮਟਿਡ ਫ੍ਰੀ ਕਾਲਿੰਗ ਦੇਣ ਦਾ ਫੈਸਲਾ ਕਰਨਾ ਪਿਆ।
ਟੈਰਿਫ ਮਹਿੰਗੇ ਹੋਣ ਤੋਂ ਬਾਅਦ ਵੋਡਾਫੋਨ-ਆਈਡੀਆ ਯੂਜ਼ਰਸ ਨੂੰ 28 ਦਿਨ ਵਾਲੇ ਪਲਾਨਸ 'ਚ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 1000 ਮਿੰਟ ਦਿੱਤੇ ਜਾ ਰਹੇ ਸਨ। ਉੱਥੇ 84 ਦਿਨ ਦੀ ਮਿਆਦ ਵਾਲੇ ਪਲਾਨ 'ਚ ਇਹ 3000 ਮਿੰਟ ਸੀ। ਅਜਿਹੇ 'ਚ 28 ਦਿਨ ਵਾਲੇ ਮੰਥਲੀ ਪ੍ਰੀਪੇਡ ਪਲਾਨ ਯੂਜ਼ਰ ਜੇਕਰ ਰੋਜ਼ਾਨਾ 1 ਘੰਟੇ ਦੀ ਕਾਲਿੰਗ ਕਰਦੇ ਤਾਂ ਉਨ੍ਹਾਂ ਦੇ ਫ੍ਰੀ ਮਿੰਟ ਲਗਭਗ 16 ਦਿਨ 'ਚ ਖਤਮ ਹੋ ਜਾਂਦੇ। ਇਸ ਹਿਸਾਬ ਨਾਲ ਇਹ ਪਲਾਨ ਯੂਜ਼ਰਸ ਲਈ ਕਾਫੀ ਮਹਿੰਗੇ ਹੋਣ ਵਾਲੇ ਸਨ।
ਟਵਿਟ ਕਰ ਦਿੱਤੀ ਜਾਣਕਾਰੀ
ਵੋਡਾਫੋਨ-ਆਈਡੀਆ ਨੇ ਪਲਾਨ 'ਚ ਕੀਤੇ ਗਏ ਇਸ ਨਵੇਂ ਬਦਲਾਅ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਕੰਪਨੀ ਨੇ ਆਪਣੇ ਟਵਿਟਰ ਹੈਂਡਲ ਤੋਂ ਲਿਖਿਆ, 'ਫ੍ਰੀ ਦਾ ਮਤਲਬ ਅਜੇ ਵੀ ਫ੍ਰੀ ਹੁੰਦਾ ਹੈ। ਹੁਣ ਸਾਡੇ ਟਰੂਲੀ ਅਨਲਿਮਟਿਡ ਪਲਾਨਸ ਤੋਂ ਕਿਸੇ ਵੀ ਨੈੱਟਵਰਕ 'ਤੇ ਫ੍ਰੀ ਕਾਲਸ ਦਾ ਮਜ਼ਾ ਲੈ ਸਕੋਗੇ।
ਰਿਲਾਇੰਸ ਜਿਓ ਇਸ ਸਾਲ ਅਕਤੂਬਰ 'ਚ IUC ਨੂੰ ਇੰਟਰੋਡਿਊਸ ਕੀਤਾ ਸੀ। ਇਸ ਦੇ ਲਾਗੂ ਹੋਣ ਤੋਂ ਬਾਅਦ ਬਗ ਹੁਣ ਜਿਓ ਯੂਜ਼ਰਸ ਨੂੰ ਦੂਜੇ ਨੈੱਟਵਰਕ 'ਤੇ ਕੀਤੀ ਜਾਣ ਵਾਲੀ ਕਾਲਿੰਗ ਲਈ ਪ੍ਰਤੀ ਮਿੰਟ 6 ਪੈਸੇ ਦੈਣੇ ਪੈ ਰਹੇ ਹਨ। ਇਸ ਤੋਂ ਬਾਅਦ ਹੁਣ ਯੂਜ਼ਰਸ ਨੂੰ ਜਿਓ ਨੈੱਟਵਰਕ ਦੇ ਬਾਹਰ ਕਾਲ ਕਰਨ ਲਈ ਵੱਖ ਤੋਂ ਆਈ.ਯੂ.ਸੀ. ਟਾਪਅਪ ਵਾਊਚਰ ਤੋਂ ਰਿਚਾਰਜ ਕਰਨਾ ਹੁੰਦਾ ਹੈ। ਕੰਪਨੀ ਆਪਣੇ ਨੈੱਟਵਰਕ 'ਤੇ ਫ੍ਰੀ ਕਾਲਿੰਗ ਆਫਰ ਕਰ ਰਹੀ ਹੈ।