ਸੋਨੀ ਲਿਆ ਰਹੀ ਹੈ ਫੋਲਡੇਬਲ ਫੋਨ, ਜਾਣੋ ਕੀ ਹੋਵੇਗਾ ਖਾਸ

07/08/2019 5:08:17 PM

ਗੈਜੇਟ ਡੈਸਕ– ਸੈਮਸੰਗ, ਹੁਵਾਵੇਈ ਅਤੇ ਐਪਲ ਤੋਂ ਬਾਅਦ ਹੁਣ ਸੋਨੀ ਦੇ ਫੋਲਡੇਬਲ ਫੋਨ ਲਿਆਉਣ ਦੀਆਂ ਖਬਰਾਂ ਹਨ। ਡਿਵਾਈਸਿਜ਼ ਦੀ ਇਨਫਾਰਮੇਸ਼ਨ ਲੀਕ ਕਰਨ ਵਾਲੇ ਟਵਿਟਰ ਯੂਜ਼ਰ Max J@Samsung_News ਮੁਤਾਬਕ, ਸੋਨੀ ਦੇ ਫੋਲਡੇਬਲ ਫੋਨ ਦੇ ਪ੍ਰੋਟੋਟਾਈਪਸ ’ਚ 3,220mAh ਦੀ ਬੈਟਰੀ, LG ਵਲੋਂ ਸਪਲਾਈ ਕੀਤੀ ਗਈ ਡਿਸਪਲੇਅ, 10X ਜ਼ੂਮ ਕੈਮਰਾ ਅਤੇ ਸਨੈਪਡ੍ਰੈਗਨ SM7250 ਪ੍ਰੋਸੈਸਰ ਹੈ। ਨਿਊਜ਼ ਪੋਰਟਲ TechRadar ਦੀ ਰਿਪੋਰਟ ਮੁਤਾਬਕ, ਡਿਵਾਈਸ ਲੀਕਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਫੋਨ ’ਚ 10X ਆਪਟਿਕਲ ਜ਼ੂਮ ਜਾਂ ਹਾਈਬ੍ਰਿਡ।

 

ਫੋਲਡੇਬਲ ਫੋਨ ਦੇ ਰਿਟੇਲ ਵਰਜਨ ’ਚ ਹੋਵੇਗਾ ਸਨੈਪਡ੍ਰੈਗਨ 855 ਚਿਪਸੈੱਟ
ਇਸ ਤੋਂ ਇਲਾਵਾ Max J ਨੇ ਕਿਹਾ ਹੈ ਕਿ ਸੋਨੀ ਦੇ ਫੋਲਡੇਬਲ ਫੋਨ ਦੇ ਰਿਟੇਲ ਵਰਜਨ ’ਚ ਸਨੈਪਡ੍ਰੈਗਨ 855 ਚਿਪਸੈੱਟ ਅਤੇ ਕੁਆਲਕਾਮ X50 ਮਾਡਮ ਹੋ ਸਕਦਾ ਹੈ, ਜੋ ਕਿ 5ਜੀ ਨੈੱਟਵਰਕ ਕੁਨੈਕਟ ਕਰਨ ’ਚ ਸਮਰੱਥ ਹੈ। Max J ਨੇ ਆਪਣੇ ਟਵੀਟ ’ਚ ਕਿਹਾ ਕਿ ਸੈਮਸੰਗ ਦੇ ਗਲੈਕਸੀ ਫੋਲਡ ਜਾਂ ਮੈਟ ਐਕਸ ਤੋਂ ਅਲੱਗ ਸੋਨੀ ਦੇ ਫੋਲਡੇਬਲ ਫੋਨ ’ਚ Nautilus ਡਿਜ਼ਾਈਨ ਦਾ ਇਸਤੇਮਾਲ ਹੋਵੇਗਾ। ਸੋਨੀ ਆਪਣੇ ਫੋਲਡੇਬਲ ਫੋਨ ਨੂੰ ਇਸ ਸਾਲ ਦਸੰਬਰ ’ਚ ਜਾਂ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਕਰ ਸਕਦੀ ਹੈ। 

 

LG ਦੀ ਡਿਸਪਲੇਅ ਦਾ ਕੀਤਾ ਗਿਆ ਇਸਤੇਮਾਲ
ਲੀਕ ਮੁਤਾਬਕ, ਸੋਨੀ ਦੇ ਫੋਲਡੇਬਲ ਫੋਨ ’ਚ ਐੱਲ.ਜੀ. ਦੀ ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ। ਐੱਲ.ਜੀ. ਇਲੈਕਟ੍ਰੋਨਿਕਸ ਰੋਲੇਬਲ ਡਿਸਪਲੇਅ ਬਣਾਉਣ ਦੇ ਮਾਮਲੇ ’ਚ ਦਿੱਗਜ ਕੰਪਨੀ ਹੈ। ਕੰਪਨੀ ਨੇ CES 2019 ’ਚ ਰੋਲੇਬਲ ਡਿਸਪਲੇਅ ਦੇ ਨਾਲ ਦੁਨੀਆ ਦਾ ਪਹਿਲਾ TV ਲਾਂਚ ਕੀਤਾ ਸੀ। ਇਸ ਵਿਚਕਾਰ ਖਬਰ ਆ ਰਹੀ ਹੈ ਕਿ ਐਪਲ ਫੋਲਡੇਬਲ ਡਿਸਪਲੇਅ ਦੇ ਨਾਲ ਨਵੇਂ 5ਜੀ ਅਨੇਬਲਡ ਆਈਪੈਡ ’ਤੇ ਕੰਮ ਕਰ ਰਹੀ ਹੈ। ਮੋਬਾਇਲ ਵਰਲਡ ਕਾਂਗਰਸ 2019 ’ਚ ਸੈਮਸੰਗ, ਹੁਵਾਵੇਈ, Royole Corp ਅਤੇ ਟੀ.ਸੀ.ਐੱਲ. ਨੇ ਆਪਣੇ ਫੋਲਡੇਬਲ ਸਮਾਰਟਫੋਨ ਪੇਸ਼ ਕੀਤੇ ਸਨ। ਇਨ੍ਹਾਂ ਸਮਾਰਟਫੋਨ ਦੇ ਕੰਸੈਪਟ ਬੇਹੱਦ ਸ਼ਾਨਦਾਰ ਰਹੇ। ਹਾਲਾਂਕਿ, ਸੈਮਸੰਗ ਗਲੈਕਸੀ ਫੋਲਡ ਦੀ ਸਕਰੀਨ ਦੇ ਨਾਲ ਕੁਝ ਦਿੱਕਤ ਆਉਣ ਕਾਰਨ ਇਨ੍ਹਾਂ ਸਮਾਰਟਫੋਨਜ਼ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹਾ ਹੋਇਆ ਹੈ। 

 


Related News