ਪੀ. ਆਰ. ਟੀ. ਸੀ. ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਲਿਆ ਗਿਆ ਇਹ ਫ਼ੈਸਲਾ

Monday, Jun 09, 2025 - 03:28 PM (IST)

ਪੀ. ਆਰ. ਟੀ. ਸੀ. ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਲਿਆ ਗਿਆ ਇਹ ਫ਼ੈਸਲਾ

ਬਠਿੰਡਾ : ਪੀਆਰਟੀਸੀ ਨੇ ਅਹਿਮ ਫ਼ੈਸਲਾ ਲੈਂਦਿਆਂ ਕੋਟਫੱਤਾ ਤੋਂ ਚੰਡੀਗੜ੍ਹ ਤੱਕ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਇਹ ਬੱਸ ਸੇਵਾ ਮੌੜ-ਮੰਡੀ ਤੋਂ ਚੰਡੀਗੜ੍ਹ ਤੱਕ ਸੀ, ਜਿਸ ਦਾ ਰੂਟ ਹੁਣ ਵਧਾ ਕੇ ਕੋਟਫੱਤਾ ਤੱਕ ਕਰ ਦਿੱਤਾ ਗਿਆ ਹੈ। ਇਸ ਨਾਲ ਕੋਟਫੱਤਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਬੱਸ ਹਰ ਰੋਜ਼ ਸਵੇਰੇ 9:30 ਵਜੇ ਕੋਟਫੱਤਾ ਤੋਂ ਚੱਲੇਗੀ ਅਤੇ ਰਾਤ 12 ਵਜੇ ਮੁੜ ਕੋਟਫੱਤਾ ਪਰਤ ਆਏਗੀ। ਚੰਡੀਗੜ੍ਹ ਤੋਂ ਇਹ ਬੱਸ ਸ਼ਾਮ 6 ਵਜੇ ਰਵਾਨਾ ਹੋਵੇਗੀ, ਜਿਸ ਨਾਲ ਚੰਡੀਗੜ੍ਹ ਤੋਂ ਵਾਪਸ ਆਉਣ ਵਾਲੀਆਂ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਤ ਦੀ ਗਰਮੀ, ਸਭ ਤੋਂ ਵੱਧ ਤਪਿਆ ਬਠਿੰਡਾ, ਤਾਪਮਾਨ ਜਾਣ ਉਡਣਗੇ ਹੋਸ਼

ਬੱਸ ਨੂੰ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੈਅਰਮੈਨ ਪਰਮਜੀਤ ਕੋਟਫੱਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ, ਇੰਸਪੈਕਟਰ ਬਲਜਿੰਦਰ ਸਿੰਘ ਘੁੰਮਣ, ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਦੇ ਪਤੀ ਬਿਕਰਮ ਸਿੰਘ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਕੌਂਸਲਰ ਇਕਬਾਲ ਸਿੰਘ ਮੇਟ, ਗੁਰਮੇਲ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ। ਬੱਸ ਦੀ ਸ਼ੁਰੂਆਤ ਦੀ ਖੁਸ਼ੀ ਵਿਚ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ। 

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਸਕੂਲ 'ਚ ਹੈਰਾਨੀਜਨਕ ਘਟਨਾ, ਜਾਰੀ ਹੋ ਗਏ ਨੋਟਿਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News