ਹੁਣ UPI ਰਾਹੀਂ ਪੇਮੈਂਟ ਕਰਨ ''ਤੇ ਦੇਣੇ ਪੈਣਗੇ ਵਾਧੂ ਪੈਸੇ !

Saturday, Sep 28, 2024 - 05:32 AM (IST)

ਹੁਣ UPI ਰਾਹੀਂ ਪੇਮੈਂਟ ਕਰਨ ''ਤੇ ਦੇਣੇ ਪੈਣਗੇ ਵਾਧੂ ਪੈਸੇ !

ਗੈਜੇਟ ਡੈਸਕ- UPI ਨੇ ਭਾਰਤ ਵਿੱਚ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਹੁਣ ਪੈਸੇ ਦੇ ਲੈਣ-ਦੇਣ ਦਾ ਸਭ ਤੋਂ ਆਸਾਨ ਮਾਧਿਅਮ ਬਣ ਗਿਆ ਹੈ। UPI ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ ਲੈਣ-ਦੇਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਬਦਲ ਗਈ ਹੈ। ਜ਼ਿਆਦਾਤਰ ਲੋਕ ਹੁਣ ਨਕਦ ਲੈਣ-ਦੇਣ ਦੀ ਬਜਾਏ ਆਨਲਾਈਨ UPI ਲੈਣ-ਦੇਣ ਨੂੰ ਤਰਜੀਹ ਦੇ ਰਹੇ ਹਨ। 

ਹਾਲ ਹੀ ਵਿੱਚ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ UPI ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦਾ ਵਿਚਾਰ ਚਰਚਾ ਵਿੱਚ ਹੈ। ਕਈ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਇਸ ਚਾਰਜ ਨਾਲ UPI ਦੀ ਵਰਤੋਂ ਵਿੱਚ ਗਿਰਾਵਟ ਆ ਸਕਦੀ ਹੈ। ਫਿਲਹਾਲ, ਲੋਕ ਸੁਰੱਖਿਅਤ ਅਤੇ ਤੇਜ਼ ਲੈਣ-ਦੇਣ ਲਈ UPI ਦੀ ਵਰਤੋਂ ਕਰਦੇ ਹਨ ਪਰ ਚਾਰਜ ਲਗਾਉਣ ਨਾਲ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ। 

ਵੱਡੀ ਗਿਣਤੀ 'ਚ ਲੋਕ UPI ਦੀ ਵਰਤੋਂ ਕਰ ਦੇਣਗੇ ਬੰਦ 

ਹਾਲ ਹੀ ਦੇ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਜੇਕਰ UPI ਲੈਣ-ਦੇਣ 'ਤੇ ਚਾਰਜ ਲਗਾਇਆ ਜਾਂਦਾ ਹੈ, ਤਾਂ ਲਗਭਗ 75 ਫੀਸਦੀ ਯੂਜ਼ਰਸ ਇਸ ਸਰਵਿਸ ਦੀ ਵਰਤੋਂ ਕਰਨਾ ਬੰਦ ਕਰ ਦੇਣਗੇ।

308 ਜ਼ਿਲ੍ਹਿਆਂ ਦੇ ਲਗਭਗ 42 ਹਜ਼ਾਰ ਲੋਕਾਂ 'ਤੇ ਕੀਤੇ ਗਏ ਸਰਵੇਖਣ 'ਚ ਪਾਇਆ ਗਿਆ ਕਿ UPI ਲੈਣ-ਦੇਣ 'ਤੇ ਕਿਸੇ ਵੀ ਤਰ੍ਹਾਂ ਦੀ ਫੀਸ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸਰਵੇਖਣ 15 ਜੁਲਾਈ ਤੋਂ 20 ਸਤੰਬਰ ਦਰਮਿਆਨ ਕੀਤਾ ਗਿਆ ਸੀ, ਜਿਸ ਨੇ ਦਿਖਾਇਆ ਕਿ ਯੂਪੀਆਈ ਤੇਜ਼ੀ ਨਾਲ 10 ਵਿੱਚੋਂ 4 ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।

ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ 37 ਫੀਸਦੀ ਲੋਕ ਆਪਣੇ ਕੁੱਲ ਖਰਚ ਦਾ 50 ਫੀਸਦੀ UPI ਰਾਹੀਂ ਕਰਦੇ ਹਨ। ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਵਿੱਚ ਵੀ ਕਾਫ਼ੀ ਕਮੀ ਆਈ ਹੈ। ਸਿਰਫ 22 ਫੀਸਦੀ ਲੋਕ UPI ਲੈਣ-ਦੇਣ 'ਤੇ ਫੀਸ ਦੇਣ ਲਈ ਤਿਆਰ ਹਨ, ਜਦਕਿ 75 ਫੀਸਦੀ ਤੋਂ ਵੱਧ ਇਸ ਵਿਚਾਰ ਦੇ ਖਿਲਾਫ ਹਨ।


author

Rakesh

Content Editor

Related News