ਹੁਣ ਕਿਸੇ ਵੀ ਨੰਬਰ ਨੂੰ ਇਸ ਤਰ੍ਹਾਂ ਕਰੋ Private Number 'ਚ ਚੇਂਜ
Saturday, Aug 19, 2017 - 02:34 PM (IST)

ਜਲੰਧਰ-ਕਈ ਵਾਰ ਤੁਹਾਡੇ ਸਾਹਮਣੇ ਅਜਿਹੀ ਕਾਲ ਆਉਂਦੀ ਹੈ,ਜਿਸ ਦਾ ਨੰਬਰ ਸਾਡੇ ਫੋਨ ਦੀ ਸਕਰੀਨ 'ਤੇ ਦਿਖਾਈ ਨਹੀਂ ਦਿੰਦਾ ਜਾਂ ਉਸ 'ਚ ਪ੍ਰਾਈਵੇਟ ਨੰਬਰ ਲਿਖਿਆ ਹੁੰਦਾ ਹੈ। ਇਨ੍ਹਾਂ ਨੰਬਰਾਂ ਦਾ ਪਤਾ ਲਗਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਤਰ੍ਹਾਂ ਨੰਬਰ ਨੂੰ ਇਸ ਲਈ ਪ੍ਰਾਈਵੇਟ ਦਿਖਾਇਆ ਜਾਂਦਾ ਹੈ ਤਾਂ ਕਿ ਸਾਹਮਣੇ ਵਾਲੇ ਕਾਲਰ ਦਾ ਨੰਬਰ ਨਾ ਦਿਖਾਈ ਦੇਵੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਨੰਬਰ ਕਿਸੇ ਨੂੰ ਪਤਾ ਨਾ ਲੱਗੇ ਤਾਂ ਸਾਰਿਆ ਦੇ ਫੋਨ 'ਤੇ ਤੁਹਾਡਾ ਨੰਬਰ Private number ਦੇ ਨਾਂ ਨਾਲ ਸ਼ੋਅ ਹੋਵੇ ਤਾਂ ਉਸ ਲਈ ਇਹ ਸਟੈਪਸ ਅਪਣਾਉਣੇ ਹੋਣਗੇ।
ਇਹ ਹੈ ਪੂਰਾ ਪ੍ਰੋਸੈਸ-
1. ਸਭ ਤੋਂ ਪਹਿਲਾਂ ਸਮਾਰਟਫੋਨ ਦੀ ਸੈਟਿੰਗਸ 'ਚ ਜਾਉ। ਇਸ ਤੋਂ ਬਾਅਦ ਫੋਨ ਆਈਕਾਨ 'ਤੇ ਕਲਿੱਕ ਕਰੋ।
2. ਹੁਣ ਇੱਥੇ ਤੁਹਾਨੂੰ ਇਕ Show my caller id ਆਪਸ਼ਨ ਦਿਸੇਗਾ। ਇਸ 'ਤੇ ਕਲਿੱਕ ਕਰੋ ਅਤੇ ਇਸ ਆਪਸ਼ਨ ਨੂੰ ਆਫ ਕਰ ਦਿਉ।
3. ਅਜਿਹਾ ਕਰਨ ਨਾਲ ਤੁਹਾਡਾ ਨੰਬਰ ਹਾਈਡ ਹੋ ਜਾਵੇਗਾ।