ਹੁਣ ਗੂਗਲ ਪਲੇਅ ਸਟੋਰ ''ਚ ਵੀ ਕਰ ਸਕਦੇ ਹੋ ਡਾਰਕ ਮੋਡ ਦੀ ਵਰਤੋਂ, ਇੰਝ ਕਰੋ ਇਨੇਬਲ

03/13/2020 8:43:28 PM

ਗੈਜੇਟ ਡੈਸਕ—ਐਂਡ੍ਰਾਇਡ 10 ਓ.ਐੱਸ. 'ਚ ਸ਼ਾਮਲ ਫੀਚਰਸ 'ਚ ਡਾਰਕ ਮੋਡ ਸਭ ਤੋਂ ਖਾਸ ਹੈ ਅਤੇ ਹਾਲ ਹੀ 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਵੀ ਇਸ ਨੂੰ ਰੋਲਆਊਟ ਕੀਤਾ ਗਿਆ ਹੈ। ਇਸ ਤੋਂ ਬਾਅਦ ਪਿਛਲੇ ਦਿਨੀਂ ਗੂਗਲ ਟ੍ਰਾਂਸਲੇਟ ਅਤੇ ਟਵਿੱਟਰ ਲਈ ਵੀ ਇਸ ਫੀਚਰ ਨੂੰ ਉਪੱਲਬਧ ਕਰਵਾਇਆ ਗਿਆ ਸੀ। ਉੱਥੇ ਹੁਣ ਗੂਗਲ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਗੂਗਲ ਪਲੇਅ ਸਟੋਰ ਲਈ ਡਾਰਕ ਮੋਡ ਫੀਚਰ ਪੇਸ਼ ਕੀਤਾ ਹੈ ਅਤੇ ਇਸ ਦੀ ਜਾਣਕਾਰੀ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ ਇਨੇਬਲ ਕਰਨ ਤੋਂ ਬਾਅਦ ਤੁਸੀਂ Play Store ਨੂੰ ਥਾਰਕ ਥੀਮ 'ਚ ਵਰਤੋਂ ਕਰ ਸਕਦੋ ਹੋ।

PunjabKesari

ਗੂਗਲ ਪਲੇਅ ਸਟੋਰ 'ਤੇ ਡਾਰਕ ਮੋਡ ਥੀਮ ਫੀਚਰ ਸਾਰੇ ਐਂਡ੍ਰਾਇਡ ਫੋਨ 'ਚ ਉਪਲੱਬਧ ਕਰਵਾਇਆ ਗਿਆ ਹੈ। ਯੂਜ਼ਰਸ ਲਈ ਇਹ ਕਾਫੀ ਵੱਖ ਅਨੁਭਵ ਹੈ। ਖਾਸ ਗੱਲ ਇਹ ਹੈ ਕਿ ਡਾਰਕ ਮੋਡ ਇਨੇਬਲ ਕਰਨ ਤੋਂ ਬਾਅਦ ਤੁਸੀਂ ਘੱਟ ਰੋਸ਼ਨੀ 'ਚ ਇਸ ਦੀ ਵਰਤੋਂ ਕਰ ਸਕਦੇ ਹੋ। ਇਹ ਫੀਚਰ ਤੁਹਾਡੇ ਪਲੇਅ ਸਟੋਰ ਦੀ ਬੈਕਗ੍ਰਾਊਂਡ ਨੂੰ ਬਲੈਕ ਕਲਰ 'ਚ ਬਦਲ ਦੇਵੇਗਾ। ਯੂਜ਼ਰਸ ਆਪਣੀ ਸੁਵਿਧਾਨੁਸਾਰ ਇਸ ਨੂੰਇਨੇਬਲ ਕਰ ਸਕਦੇ ਹਨ।

ਜੇਕਰ ਤੁਸੀਂ ਐਂਡ੍ਰਾਇਡ ਫੋਨ ਯੂਜ਼ਰਸ ਹੋ ਤਾਂ ਇਸ ਗੂਗਲ ਪਲੇਅ ਸਟੋਰ 'ਚ ਡਾਰਕ ਮੋਡ ਇਨੇਬਲ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ 'ਚ Google Play Store'ਤੇ ਜਾ ਕੇ ਉੱਥੇ ਖੱਬੇ ਪਾਸੇ ਤਿੰਨ ਡਾਟਸ 'ਤੇ ਕਲਿੱਕ ਕਰਨਾ ਹੋਵੇਗਾ। ਜਿਥੇ ਤੁਹਾਨੂੰ ਸੈਟਿੰਗਸ ਦਾ ਆਪਸ਼ਨ ਮਿਲੇਗਾ। ਸੈਟਿੰਗਸ 'ਚ ਥੀਮ ਦਾ ਆਪਸ਼ਨ ਦਿੱਤਾ ਗਿਆ। ਥੀਮ 'ਤੇ ਕਲਿੱਕ ਕਰਨ ਤੋ ਬਾਅਦ ਲਾਈਟ, ਡਾਰਕ ਅਤੇ ਸਿਸਟਮ ਡਿਫਾਲਟ ਇਹ ਤਿੰਨ ਆਪਸ਼ਨ ਮਿਲਣਗੇ। ਇਨ੍ਹਾਂ 'ਚੋਂ ਡਾਰਕ ਮੋਡ ਨੂੰ ਸਲੈਕਟ ਕਰਦੀ ਹੀ ਤੁਹਾਡੇ ਪਲੇਅ ਸਟੋਰ ਦੀ ਬੈਕਗ੍ਰਾਊਂਡ ਡਾਰਕ ਹੋ ਜਾਵੇਗੀ।

PunjabKesari

ਡਾਰਕ ਥੀਮ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਇਨੇਬਲ ਕਰਨ ਤੋਂ ਬਾਅਦ ਹਨੇਰੇ 'ਚ ਜਾਂ ਘੱਟ ਰੋਸ਼ਨੀ 'ਚ ਫੋਨ ਦਾ ਇਸਤੇਮਾਲ ਕਰਨਾ ਕਾਫੀ ਆਰਾਮਦਾਇਕ ਹੋ ਜਾਂਦਾ ਹੈ। ਜਦਕਿ ਸਾਧਾਰਣ ਥੀਮ ਕਾਰਣ ਹਨੇਰੇ 'ਚ ਫੋਨ ਦੀ ਵਰਤੋਂ ਕਰਨ 'ਤੇ ਅੱਖਾਂ 'ਤੇ ਉਸ ਦੀ ਰੋਸ਼ਨੀ ਦੇ ਕਾਰਣ ਕਾਫੀ ਅਸਰ ਪੈਂਦਾ ਹੈ। ਜ਼ਿਆਦਾਤਰ ਐਪਸ 'ਚ ਡਾਰਕ ਮੋਡ ਫੀਚਰ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਯੂਜ਼ਰਸ ਨੂੰ ਫੋਨ ਦੇ ਇਸਤੇਮਾਲ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ।


Karan Kumar

Content Editor

Related News