ਹੁਣ ਫੇਸਬੁੱਕ ਮੈਸੇਂਜਰ ''ਚ ਵੀ ਗਾਇਬ ਹੋ ਸਕਦੇ ਹਨ ਮੈਸੇਜਜ਼
Tuesday, May 03, 2016 - 11:45 AM (IST)
ਜਲੰਧਰ- ਸੋਸ਼ਲ ਸਾਈਟ ਫੇਸਬੁੱਕ ਵੱਲੋਂ ਹੁਣ ਤੱਕ ਮੈਸੇਂਜਰ ਲਈ ਕਈ ਫੀਚਰਸ ਨੂੰ ਪੇਸ਼ ਕੀਤਾ ਗਿਆ ਹੈ। ਹੁਣ ਫੇਸਬੁੱਕ ਮੈਸੇਂਜਰ ਜਲਦ ਹੀ ਸਨੈਪਚੈਟ ''ਚ ਮੌਜੂਦ ਡਿਸਅਪੀਅਰਿੰਗ ਮੈਸੇਜ਼ ਵਰਗੇ ਫੀਚਰ ਨੂੰ ਪੇਸ਼ ਕਰਨ ਜਾ ਰਹੀ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ''ਚ ਆਈ.ਓ.ਐੱਸ. ਐਪ ਲਈ ਇਹ ਬਦਲਾਅ ਦਿਖਾਇਆ ਗਿਆ ਹੈ । ਆਈ.ਓ.ਐੱਸ. ਦੀ ਨਵੇਂ ਅਪਡੇਟ ਵਰਜਨ 68.0 ''ਚ ਡਿਸਅਪੀਅਰਿੰਗ ਮੈਸੇਜ਼ ਦਾ ਫੀਚਰ ਪਹਿਲਾਂ ਤੋਂ ਹੀ ਚੈਟ ਵਿੰਡੋ ''ਚ ਮੌਜੂਦ ਸੀ।
ਮੈਸੇਂਜਰ ਦਾ ਕਹਿਣਾ ਕਿ ਚੈਟ ਵਿੰਡੋ ''ਚ ਡਿਸਅਪੀਅਰਿੰਗ ਮੈਸੇਜ ਨੂੰ ਆਨ ਕਰਨ ''ਤੇ ਮੈਸੇਜ ਕੁੱਝ ਸਮੇਂ ਤੱਕ ਤਾਂ ਐਕਟਿਵ ਰਹਿਣਗੇ ਅਤੇ ਸੈਂਡ ਕਰਨ ਤੋਂ 15 ਮਿੰਟ ਬਾਅਦ ਗਾਇਬ ਹੋ ਜਾਣਗੇ। ਸਕ੍ਰੀਨਸ਼ਾਟ ''ਚ ਇਹ ਵੀ ਦਿਖਾਇਆ ਗਿਆ ਹੈ ਕਿ ਮੈਸੇਜ ਨੂੰ ਡਿਸਅਪੀਅਰ ਕਰਨ ਲਈ ਵੱਖ-ਵੱਖ ਸਮਾਂ ਸਲੈਕਟ ਕੀਤਾ ਜਾ ਸਕਦਾ ਹੈ, ਜਿਸ ''ਚ ਤੁਸੀਂ ਮੈਸੇਜ ਨੂੰ ਡਿਸਅਪੀਅਰ ਕਰਨ ਲਈ 1 ਮਿੰਟ, 15 ਮਿੰਟ, 1 ਘੰਟਾ, 4 ਘੰਟੇ , 1 ਦਿਨ ਜਾਂ ਫਿਰ ਕਦੇ ਨਹੀਂ ਦੀ ਚੋਣ ਕਰ ਸਕਦੇ ਹੋ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਫੇਸਬੁੱਕ ਨੇ ਸਨੈਪਚੈਟ ਦੇ ਫੀਚਰ ਨੂੰ ਅਪਣਾਉਣ ਦੀ ਯੋਜਨਾ ਬਣਾਈ ਹੈ। ਜਿਵੇਂ ਕਿ ਸਾਲ 2014 ''ਚ ਫੇਸਬੁਕ ਨੇ ਆਪਣੇ ਸਲਿੰਗਸ਼ਾਟ ਮੈਸੇਜਿੰਗ ਐਪ ਨੂੰ ਲਾਂਚ ਕੀਤਾ ਸੀ ਅਤੇ ਉਸ ਦੇ ਅਸਫਲ ਹੋਣ ''ਤੇ ਪਿਛਲੇ ਸਾਲ ਦਿਸੰਬਰ ''ਚ ਇਸ ਐਪ ਨੂੰ ਬੰਦ ਕਰ ਦਿੱਤਾ ਗਿਆ ।
