50MP ਕੈਮਰਾ ਤੇ ਵਾਇਰਲੈੱਸ ਚਾਰਜਿੰਗ ਨਾਲ ਭਾਰਤ ’ਚ ਲਾਂਚ ਹੋਇਆ Nothing Phone 1, ਜਾਣੋ ਕੀਮਤ

Wednesday, Jul 13, 2022 - 11:42 AM (IST)

ਗੈਜੇਟ ਡੈਸਕ– Nothing Phone 1 ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਦੀ ਨਵੀਂ ਕੰਪਨੀ Nothing ਨੇ ਆਪਣੇ ਪਹਿਲੇ ਸਮਾਰਟਫੋਨ Nothing Phone 1 ਨੂੰ ਲਾਂਚ ਕਰ ਦਿੱਤਾ ਹੈ। Nothing Phone 1 ਨੂੰ ਕੁਾਲਕਾਮ ਸਨੈਪਡ੍ਰੈਗਨ 778G+ ਪ੍ਰੋਸੈਸਰ ਅਤੇ ਡਿਊਲ ਰੀਅਰ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੇ ਦੋਵੇਂ ਰੀਅਰ ਕੈਮਰੇ 50 ਮੈਗਾਪਿਕਸਲ ਦੇ ਹਨ। ਫੋਨ ਦੇ ਫਰੰਟ ਅਤੇ ਬੈਕ ਦੋਵਾਂ ’ਤੇ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਫੋਨ ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ। 

Nothing Phone 1 ਦੀ ਕੀਮਤ

Nothing Phone 1 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 32,999 ਰੁਪਏ ਹੈ, ਉੱਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 35,999 ਰੁਪਏ ਹੈ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 38,999 ਰੁਪਏ ਹੈ। Nothing Phone 1 ਦੀ ਵਿਕਰੀ 21 ਜੁਲਾਈ ਤੋਂ ਫਲਿਪਕਾਰਟ ’ਤੇ ਸ਼ਾਮ ਨੂੰ 7 ਵਜੇ ਕਾਲੇ ਅਤੇ ਚਿੱਟੇ ਰੰਗ ’ਚ ਹੋਵੇਗੀ। ਪਹਿਲੀ ਸੇਲ ’ਚ ਪ੍ਰੀ-ਆਰਡਰ ਕਰਨ ਵਾਲੇ ਗਾਹਕਾਂ ਨੂੰ 1,000 ਰੁਪਏ ਦੀ ਛੋਟ ਮਿਲੇਗੀ। HDFC ਬੈਂਕ ਦੇ ਕਾਰਡ ਨਾਲ 2,000 ਰੁਪਏ ਦੀ ਛੋਟ ਮਿਲੇਗੀ।

Nothing Phone 1 ਦੇ ਫੀਚਰਜ਼

Nothing Phone 1 ਦੇ ਨਾਲ ਐਂਡਰਾਇਡ 12 ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ 6.55 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ। ਫੋਨ ਦੇ ਬੈਕ ’ਤੇ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਹੈ। ਡਿਸਪਲੇਅ ਦੇ ਨਾਲ HDT10+ ਦਾ ਸਪੋਰਟ ਹੈ ਅਤੇ ਬ੍ਰਾਈਟਨੈੱਸ 1200 ਨਿਟਸ ਹੈ। ਫੋਨ ’ਚ ਸਨੈਪਡ੍ਰੈਗਨ 778G+ ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ LPDDR5 ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਇਕ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ ਅਤੇ ਇਸ ਦੇ ਨਾਲ OIS ਅਤੇ EIS ਦੋਵਾਂ ਦਾ ਸਪੋਰਟ ਹੈ। ਦੂਜਾ ਲੈੱਨਜ਼ ਵੀ 50 ਮੈਗਾਪਿਕਸਲ ਦਾ ਸੈਮਸੰਗ JN1 ਸੈਂਸਰ ਹੈ ਜੋ ਕਿ ਅਲਟਰਾ ਵਾਈਡ ਐਂਗਲ ਹੈ। ਇਸ ਦੇ ਨਾਲ EIS ਸਟੇਬਿਲਾਈਜੇਸ਼ਨ ਮਿਲੇਗਾ। ਫਰੰਟ ’ਚ 16 ਮੈਗਾਪਿਕਸਲ ਦਾ Sony IMX471 ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਪੈਨੋਰਮਾ ਨਾਈਟ ਮੋਡ, ਪੋਟਰੇਟ ਮੋਡ, ਐਕਸਪਰਟ ਮੋਡ ਮਿਲਣਗੇ। 

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6, Wi-Fi 6 Direct, ਬਲੂਟੁੱਥ v5.2, NFC GPS/A-GPS, GLONASS, GALILEO, QZSS ਅਤੇ ਟਾਈਪ-ਸੀ ਪੋਰਟ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ’ਚ 4500mAh ਦੀ ਬੈਟਰੀ ਹੈ ਜਿਸ ਦੇ ਨਾਲ 33 ਵਾਟ ਦੀ ਵਾਇਰ ਚਾਰਜਿੰਗ ਅਤੇ 15 ਵਾਟ ਦੀ ਵਾਇਰਲੈੱਸ ਚਾਰਜਿੰਗ ਦੇ ਨਾਲ 5 ਵਾਟ ਦੀ ਰਿਵਰਸ ਚਾਰਜਿੰਗ ਦਾ ਸਪੋਰਟ ਹੈ। ਫੋਨ ਨੂੰ IP53 ਦੀ ਰੇਟਿੰਗ ਮਿਲੀ ਹੈ। ਇਸ ਨੂੰ ਤਿੰਨ ਸਾਲਾਂ ਤਕ ਐਂਡਰਾਇਡ ਅਪਡੇਟ ਅਤੇ ਚਾਰ ਸਾਲਾਂ ਤਕ ਸਕਿਓਰਿਟੀ ਅਪਡੇਟ ਮਿਲੇਗਾ।


Rakesh

Content Editor

Related News