Nokia ਲਿਆ ਰਹੀ ਐਂਡਰਾਇਡ ’ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਫੀਚਰ ਫੋਨ

08/22/2020 4:00:03 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਇਸ ਮਹੀਨੇ ਕਈ ਨਵੇਂ ਨੋਕੀਆ ਫੋਨ ਲਾਂਚ ਕਰਨ ਦੀ ਤਿਆਰ ’ਚ ਹੈ। ਲੰਬੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਕੰਪਨੀ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਨੋਕੀਆ ਫੀਚਰ ਫੋਨ ’ਤੇ ਵੀ ਕੰਮ ਕਰ ਰਹੀ ਹੈ। ਹੁਣ ਇਕ ਨਵੇਂ ਸਕੈੱਚ ਰਾਹੀਂ ਆਉਣ ਵਾਲੇ ਐਂਡਰਾਇਡ ਬੇਸਡ ਨੋਕੀਆ ਫੀਚਰ ਫੋਨ ਬਾਰੇ ਫਿਰ ਤੋਂ ਜਾਣਕਾਰੀ ਸਾਹਮਣੇ ਆਈ ਹੈ। 

ਐੱਚ.ਐੱਮ.ਡੀ. ਗਲੋਬਲ ਨੇ ਪਿਛਲੇ ਕੁਝ ਸਮੇਂ ਦੌਰਾਨ  Nokia 3310, Nokia 8110 ਅਤੇ Nokia 5310 ਵਰਗੇ ਕਲਾਸਿਕ ਫੋਨਾਂ ਨੂੰ ਨਵੇਂ ਅਵਤਾਰ ’ਚ ਲਾਂਚ ਕੀਤਾ ਹੈ। ਹੁਣ ਉਮੀਦ ਹੈ ਕਿ ਕੰਪਨੀ ਨਵੇਂ ਨੋਕੀਆ ਫੀਚਰ ਫੋਨ ਨੂੰ ਲਾਂਚ ਕਰੇਗੀ ਜੋ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲੇਗਾ। ਹੁਣ ਇਸ ਨੋਕੀਆ ਫੀਚਰ ਫੋਨ ਦਾ ਸਕੈੱਚ ਸਾਹਮਣੇ ਆਇਆ ਹੈ ਜਿਸ ਵਿਚ ਗੂਗਲ ਅਸਿਸਟੈਂਟ ਲਈ ਇਕ ਅਲੱਗ ਬਟਨ ਵੇਖਿਆ ਜਾ ਸਕਾਦ ਹੈ। ਸਕੈੱਚ ਨੂੰ Nokiamob ਨੇ ਸ਼ੇਅਰ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਚਰਚਿਤ ਐਂਡਰਾਇਡ ਆਪਰੇਟਿੰਗ ਸਿਸਟਮ ਵਾਲਾ ਨੋਕੀਆ ਫੀਚਰ ਫੋਨ ਹੈ। 

PunjabKesari

ਗੂਗਲ ਅਸਿਸਟੈਂਟ ਬਟਨ ਤੋਂ ਇਲਾਵਾ, ਫੋਨ ਦੇ ਓਵਰਆਨ ਡਿਜ਼ਾਇਨ ਨੂੰ ਵੇਖੀਏ ਤਾਂ ਇਹ ਕਿਸੇ ਨੋਕੀਆ ਫੀਚਰ ਫੋਨ ਵਰਗਾ ਹੀ ਹੈ। ਫੋਨ ’ਚ ਉਪਰਲੇ ਪਾਸੇ ਇਕ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੇ ਸਕੈੱਚ ਨੂੰ ਵੇਖੀਏ ਤਾਂ ਇਹ ਹਾਲ ਹੀ ’ਚ ਇਕ ਵੀਡੀਓ ’ਚ ਵਿਖੇ ਐਂਡਰਾਇਡ ’ਤੇ ਚੱਲਣ ਵਾਲੇ ਨੋਕੀਆ ਫੀਚਰ ਫੋਨ ਵਰਗਾ ਹੀ ਹੈ। ਫਿਲਹਾਲ ਗੂਗਲ ਕੋਲ ਫੀਚਰ ਫੋਨ ਲਈ ਐਂਡਰਾਇਡ ਆਪਰੇਟਿੰਗ ਸਿਸਟਮ ਦਾ ਕੋਈ ਵਰਜ਼ਨ ਨਹੀਂ ਹੈ। 

ਇਕ ਵੀਡੀਓ ’ਚ ਨੋਕੀਆ ਫੀਚਰ ਫੋਨ ਨੂੰ ਐਂਡਰਾਇਡ ਵਰਜ਼ਨ ਦੇ ਨਾਲ ਵੇਖਿਆ ਗਿਆ ਸੀ। ਇਸ ਫੋਨ ’ਚ ਗੂਗਲ ਐਪਸ ਜਿਵੇਂ ਯੂਟਿਊਬ ਅਤੇ ਕ੍ਰੋਮ ਪ੍ਰੀ-ਇੰਸਟਾਲ ਆਉਂਦੇ ਹਨ। ਫੋਨ ਗੂਗਲ ਅਸਿਸਟੈਂਟ ਵੌਇਸ ਸਰਚ ਨੂੰ ਵੀ ਸੁਪੋਰਟ ਕਰਦਾ ਹੈ ਜਿਸ ਨੂੰ ਬਟਨ ਪ੍ਰੈੱਸ਼ ਕਰਕੇ ਐਕਟਿਵੇਟ ਕੀਤਾ ਜਾ ਸਕਦਾ ਹੈ। ਅਜੇ ਐਂਡਰਾਇਡ ਬੇਸਡ ਫੀਚਰ ਫੋਨ ਬਾਰੇ ਗੂਗਲ ਅਤੇ ਨੋਕੀਆ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਐਂਡਰਾਇਡ ਦੇ ਨਾਲ ਆਉਣ ਵਾਲਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਫੀਚਰ ਫੋਨ ਹੋਵੇਗਾ। 


Rakesh

Content Editor

Related News