ਨੋਕੀਆ ਬਣਾ ਰਹੀ ਮੁੜਨ ਵਾਲਾ ਫੋਨ, ਹੋਣਗੀਆਂ ਦੋ ਸਕਰੀਨਾਂ

05/30/2020 2:32:10 PM

ਗੈਜੇਟ ਡੈਸਕ— ਐੱਚ.ਐੱਮ.ਡੀ. ਗਲੋਬਲ ਜਦੋਂ ਨੋਕੀਆ ਨੂੰ ਨਵੇਂ ਅਵਤਾਰ 'ਚ ਬਾਜ਼ਾਰ 'ਚ ਲੈ ਕੇ ਆਈ ਸੀ ਤਾਂ ਡਿਵਾਈਸਿਜ਼ ਲਾਂਚ ਅਤੇ ਨਵੀਨਤਾ ਨੂੰ ਲੈ ਕੇ ਜੋਸ਼ ਦੇਖਣ ਮਿਲਦਾ ਸੀ। ਹੁਣ ਪਹਿਲਾਂ ਵਰਗਾ ਜੋਸ਼ ਭਲੇ ਹੀ ਕੰਪਨੀ ਨਾ ਦਿਖਾ ਰਹੀ ਹੋਵੇ ਪਰ ਕੁਝ ਨਵਾਂ ਟਰਾਈ ਕਰਨ ਤੋਂ ਪਿੱਛੇ ਨਹੀਂ ਹਟੀ। ਕੰਪਨੀ ਇਕ ਮੁੜਨ ਵਾਲੇ ਫੋਨ 'ਤੇ ਕੰਮ ਕਰ ਰਹੀ ਹੈ ਅਤੇ ਇਸ ਨਾਲ ਜੁੜੀ ਜਾਣਾਕਾਰੀ ਸਾਹਮਣੇ ਆਈ ਹੈ। ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ ਕਿ ਕੰਪਨੀ ਦਾ ਵਿਚਕਾਰੋਂ ਮੁੜਨ ਵਾਲੀ ਫੋਨ ਇਸੇ ਸਾਲ ਲਾਂਚ ਹੋ ਸਕਦਾ ਹੈ। 

ਕੁਝ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਨੋਕੀਆ ਨੇ ਆਪਣੇ ਮੁੜਨ ਵਾਲੇ ਫੋਨ ਨਾਲ ਜੁੜਿਆ ਪ੍ਰਾਜੈੱਕਟ ਬੰਦ ਕਰ ਦਿੱਤਾ ਹੈ। ਹੁਣ ਇਕ ਹੋਰ ਭਰੋਸੇਮੰਦ ਸਰੋਤ ਤੋਂ ਪਤਾ ਲੱਗਾ ਹੈ ਕਿ ਨੋਕੀਆ ਹੁਣ ਵੀ ਆਪਣੇ ਮੁੜਨ ਵਾਲੇ ਪ੍ਰਾਜੈੱਕਟ 'ਤੇ ਕੰਮ ਕਰ ਰਹੀ ਹੈ। ਨੋਕੀਆ ਏਨਿਊ ਨਾਂ ਦੇ ਸਰੋਤ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਦਾ ਇਹ ਪ੍ਰਾਜੈੱਕਟ ਅਜੇ ਵੀ ਚੱਲ ਰਿਹਾ ਹੈ। ਇਹ ਸਰੋਤ ਨੋਕੀਆ ਸਮਾਰਟਫੋਨਜ਼ ਨਾਲ ਜੁੜੀਆਂ ਸਹੀ ਖਬਰਾਂ ਪਹਿਲਾਂ ਵੀ ਦਿੰਦਾ ਰਿਹਾ ਹੈ। ਹਾਲਾਂਕਿ, ਨੋਕੀਆ ਦੇ ਮੁੜਨ ਵਾਲੇ ਫੋਨ ਨਾਲ ਜੁੜੀ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ। 



ਪਹਿਲਾਂ ਦਿਸਿਆ ਸੀ ਡਿਜ਼ਾਈਨ
ਸਾਹਮਣੇ ਆਇਆ ਟਵੀਟ ਕਲੈਮਸ਼ੇਲ ਸਟਾਈਲ ਵਾਲੇ ਨੋਕੀਆ 2720 ਫੋਲਡ ਨਾਲ ਜੁੜਿਆ ਹੀ ਹੈ ਜਾਂ ਨਹੀਂ, ਇਸ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਮਾਰਟਫੋਨ ਦਾ ਡਿਜ਼ਾਈਨ ਅਤੇ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਸਨ ਅਤੇ ਨੋਕੀਆ ਦੇ ਮੁੜਨ ਵਾਲੇ ਫੋਨ ਦਾ ਡਿਜ਼ਾਈਨ ਮੋਟੋ ਰੇਜ਼ਰ ਅਤੇ ਗਲੈਕਸੀ ਜ਼ੈੱਡ ਫਲਿਪ ਨਾਲ ਮਿਲਦਾ-ਜੁਲਦਾ ਦਿਖਾਈ ਦਿੱਤਾ ਸੀ। ਅਜਿਹੇ 'ਚ ਸਾਰੇ ਸਮਾਰਟਫੋਨਜ਼ ਫਲੈਕਸੀਬਲ ਡਿਸਪਲੇਅ ਦੀ ਵਰਤੋਂ ਕਰਦੇ ਹਨ, ਜਿਸ ਨੂੰ ਡਿਵਾਈਸ ਦੇ ਮੁੜਨ 'ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਾਰੇ ਡਿਵਾਈਸਿਜ਼ 'ਤੇ ਬਾਹਰ ਇਕ ਹੋਰ ਡਿਸਪਲੇਅ ਵੀ ਦਿੱਤੀ ਗਈ ਹੈ।

ਮਿਲ ਸਕਦੀਆਂ ਹਨ ਦੋ ਸਕਰੀਨਾਂ
ਨੋਕੀਆ ਦੇ ਮੁੜਨ ਵਾਲੇ ਫੋਨ 'ਚ ਵੀ ਦੋ ਸਕਰੀਨਾਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਫੋਨ ਲਈ ਅਗਲੇ ਸਾਲ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਨੋਕੀਆ ਦਾ ਮੁੜਨ ਵਾਲਾ ਫੋਨ 64 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਆ ਸਕਦਾ ਹੈ ਅਤੇ ਕੰਪਨੀ ਇਸ ਨੂੰ ਅਗਲੇ ਸਾਲ ਮੋਬਾਇਲ ਵਰਲਡ ਕਾਂਗਰਸ 2021 'ਚ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਨੋਕੀਆ 5ਜੀ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ।


Rakesh

Content Editor

Related News