50MP ਦੇ ਮੇਨ ਕੈਮਰੇ ਨਾਲ ਜਲਦ ਭਾਰਤ ’ਚ ਲਾਂਚ ਹੋਵੇਗਾ Nokia G21 ਸਮਾਰਟਫੋਨ

Friday, Jan 21, 2022 - 11:09 AM (IST)

50MP ਦੇ ਮੇਨ ਕੈਮਰੇ ਨਾਲ ਜਲਦ ਭਾਰਤ ’ਚ ਲਾਂਚ ਹੋਵੇਗਾ Nokia G21 ਸਮਾਰਟਫੋਨ

ਗੈਜੇਟ ਡੈਸਕ– ਨੋਕੀਆ ਜਲਦ ਹੀ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਲੀਕ ਰਿਪੋਰਟ ਮੁਤਾਬਕ, ਨੋਕੀਆ ਜੀ-ਸੀਰੀਜ਼ ਦਾ ਇਹ ਫੋਨ Nokia G21 ਹੋਵੇਗਾ ਜਿਸ ਨੂੰ ਅਗਲੇ ਮਹੀਨੇ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੇ ਕੁਝ ਫੀਚਰਜ਼ ਵੀ ਲੀਕ ਹੋ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਫੋਨ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਜਾਵੇਗਾ ਜਿਨ੍ਹਾਂ ’ਚੋਂ ਮੇਨ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਇਸ ਫੋਨ ’ਚ 5050mAh ਦੀ ਬੈਟਰੀ ਮਿਲੇਗੀ ਜੋ ਕਿ ਕੁਇੱਕ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ ਦੋ ਰੈਮ ਅਤੇ ਸਟੋਰੇਜ ਮਾਡਲਾਂ ’ਚ ਪੇਸ਼ ਕੀਤਾ ਜਾਵੇਗਾ। ਨਵਾਂ ਫੋਨ ਪਿਛਲੇ ਸਾਲ ਜੁਲਾਈਨ ’ਚ ਲਾਂਚ ਹੋਏ Nokia G20 ਦਾ ਅਪਗ੍ਰੇਡਿਡ ਮਾਡਲ ਹੋਵੇਗਾ।

Nokia G21 ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜੋ ਕਿ 1600x720 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਫੋਨ ’ਚ ਆਕਟਾ ਕੋਰ ਪ੍ਰੋਸੈਸਰ ਮਿਲੇਗਾ, ਹਾਲਾਂਕਿ ਪ੍ਰੋਸੈਸਰ ਦੇ ਮਾਡਲ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੁਨੈਕਟੀਵਿਟੀ ਲਈ ਇਹ ਫੋਨ 4G LTE, Wi-Fi, ਬਲੂਟੁੱਥ, NFC, GPS, A-GPS, ਗਲੋਨਾਸ, Beidou ਅਤੇ ਟਾਈਪ-ਸੀ ਪੋਰਟ ਨੂੰ ਸਪੋਰਟ ਕਰੇਗਾ।


author

Rakesh

Content Editor

Related News