Nokia ਤੇ Oppo ’ਚ ਛਿੜੀ ਜੰਗ, ਪੇਟੈਂਟ ਨੂੰ ਲੈ ਕੇ ਆਪਸ ’ਚ ਭਿੜੀਆਂ ਕੰਪਨੀਆਂ

Monday, Jul 12, 2021 - 12:58 PM (IST)

ਗੈਜੇਟ ਡੈਸਕ– ਦੁਨੀਆ ਦੇ ਦੋ ਵੱਡੇ ਸਮਾਰਟਫੋਨ ਬ੍ਰਾਂਡ ਪੇਟੈਂਟ ਨੂੰ ਲੈ ਕੇ ਆਪਸ ’ਚ ਭਿੜ ਗਏ ਹਨ। ਨੋਕੀਆ ਨੇ ਚੀਨੀ ਕੰਪਨੀ ਓਪੋ ’ਤੇ ਪੇਟੈਂਟ ਚੋਰੀ ਨੂੰ ਲੈ ਕੇ ਮੁਕੱਦਮਾ ਕੀਤਾ ਹੈ। ਨੋਕੀਆ ਨੇ ਇਸ ਸੰਬੰਧ ’ਚ ਭਾਰਤ ਸਮੇਤ ਫਰਾਂਸ, ਜਰਮਨੀ ਅਤੇ ਬ੍ਰਿਟੇਨ ’ਚ ਮੁਕੱਦਮਾ ਦਰਜ ਕੀਤਾ ਹੈ। ਸਿਰਫ ਜਰਮਨੀ ’ਚ ਹੀ 23 ਮਾਮਲੇ ਦਰਜ ਹੋਏ ਹਨ। ਨੋਕੀਆ ਨੇ ਇਹ ਮੁਕੱਦਮਾ ਓਪੋ ’ਤੇ ਸਟੈਂਡਰਡ ਇਸ਼ੈਂਸੀਅਲ ਪੇਟੈਂਟ (SEPs) ਅਤੇ ਨਾਨ ਸਟੈਂਡਰਡ ਇਸ਼ੈਂਸੀਅਲ ਪੇਟੈਂਟ ਨੂੰ ਲੈ ਕੇ ਕੀਤਾ ਹੈ। ਹਾਲਾਂਕਿ, ਅਜੇ ਤਕ ਇਸ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਕਿ ਆਖਿਰ ਕਿਹੜੇ ਪੇਟੈਂਟ ਨੂੰ ਲੈ ਕੇ ਹੰਗਾਮਾ ਹੋਇਆ ਹੈ। 

ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਓਪੋ ਅਤੇ ਨੋਕੀਆ ਦਾ ਇਕ ਪੇਟੈਂਟ ਐਗਰੀਮੈਂਟ ਹੋਇਆ ਸੀ ਜਿਸ ਤਹਿਤ ਓਪੋ ਨੂੰ ਹਰੇਕ ਫੋਨ ਦੇ ਬਦਲੇ ਤਿੰਨ ਯੂਰੋ (ਕਰੀਬ 270 ਰੁਪਏ) ਮਿਲਦੇ ਸਨ। ਇਹ ਪੈਸੇ ਓਪੋ ਨੂੰ ਉਨ੍ਹਾਂ ਫੋਨ ਲਈ ਨੋਕੀਆ ਨੂੰ ਦੇਣੇ ਸਨ ਜੋ ਨੋਕੀਆ ਦੇ ਪੇਟੈਂਟ ਤਹਿਤ ਇਕੱਠੇ ਹੋਏ ਸਨ। 

ਨੋਕੀਆ ਦਾ ਕਹਿਣਾ ਹੈ ਕਿ ਉਸ ਨੇ ਪੇਟੈਂਟ ਲਾਈਸੈਂਸ ਨੂੰ ਰੀਨਿਊ ਕਰਨ ਦਾ ਆਫਰ ਦਿੱਤਾ ਸੀ ਪਰ ਓਪੋ ਨੇ ਇਸ ਨੂੰ ਠੁਕਰਾ ਦਿੱਤਾ ਹੈ ਪਰ ਪੇਟੈਂਟ ਦਾ ਇਸਤੇਮਾਲ ਕਰ ਰਿਹਾ ਹੈ। ਇਸ ਲਈ ਨੋਕੀਆ ਨੇ ਮੁਕੱਦਮਾ ਕੀਤਾ ਹੈ। ਕਈ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਓਪੋ ਨੇ ਨੋਕੀਆ ਦੇ ਇਸ ਕਦਮ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ ਅਤੇ ਨੋਕੀਆ ’ਤੇ ਉਚਿਤ ਅਤੇ ਗੈਰ-ਭੇਦਭਾਵਪੂਰਨ ਸ਼ਰਤਾਂ ਤਹਿਤ ਪੇਟੈਂਟ ਲਾਈਸੈਂਸਰ ਦਾ ਅਨਾਦਰ ਕਰਨ ਦਾ ਦੋਸ਼ ਲਗਾਇਆ ਹੈ। 

ਦੱਸ ਦੇਈਏ ਕਿ ਨੋਕੀਆ ਕੋਲ ਕਈ ਤਰ੍ਹਾਂ ਦੇ SEP ਅਤੇ non-SEPs ਹਨ ਜੋ ਕਿ 2ਜੀ, 3ਜੀ, 4ਜੀ, 5ਜੀ, WLAN ਅਤੇ ਮਲਟੀਮੀਡੀਆ ਟੈਕਨਾਲੋਜੀ ਲਈ ਹਨ। ਨੋਕੀਆ ਕੋਲ ਅਜਿਹੇ 200 ਪੇਟੈਂਟ ਲਾਈਸੈਂਸ ਹਨ। ਨੋਕੀਆ ਨੇ ਹਾਲ ਹੀ ’ਚ ਲੇਨੋਵੋ ਅਤੇ Daimler ਨਾਲ ਚੱਲ ਰਹੇ ਪੇਟੈਂਟ ਦੇ ਮਾਮਲੇ ਨੂੰ ਸਾਲਾਂ ਬਾਅਦ ਖਤਮ ਕੀਤਾ ਹੈ। 


Rakesh

Content Editor

Related News