ਨੋਕੀਆ ਲਿਆਈ ਵਾਇਰਲੈੱਸ ਹੈੱਡਫੋਨ, 40 ਘੰਟਿਆਂ ਤਕ ਚੱਲੇਗੀ ਬੈਟਰੀ, ਜਾਣੋ ਕੀਮਤ

10/21/2020 5:21:44 PM

ਗੈਜੇਟ ਡੈਸਕ– ਨੋਕੀਆ ਨੇ ਇਕ ਜ਼ਬਰਦਸਤ ਵਾਇਰਲੈੱਸ ਹੈੱਡਫੋਨ ਲਾਂਚ ਕੀਤਾ ਹੈ ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ ’ਤੇ ਤੁਸੀਂ 40 ਘੰਟਿਆਂ ਤਕ ਇਸ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਇਸ ਦੀ ਸਾਊਂਡ ਕੁਆਲਿਟੀ ਵੀ ਬੇਹੱਦ ਜ਼ਬਰਦਸਤ ਹੈ। Nokia Essential Wireless Headphones ਨੂੰ ਯੂਰਪ ’ਚ 59 ਯੂਰੋ ਯਾਨੀ 5100 ਰੁਪਏ ’ਚ ਲਾਂਚ ਕੀਤਾ ਗਿਆ ਹੈ ਅਤੇ ਇਸ ਨੂੰ ਅਗਲੇ ਮਹੀਨੇ ਯਾਨੀ ਨਵੰਬਰ ਤੋਂ ਦੁਨੀਆ ਭਰ ’ਚ ਖ਼ਰੀਦ ਸਕਦੇ ਹੋ। ਕਾਲੇ ਰੰਗ ’ਚ ਲਾਂਚ ਹੋਏ ਇਸ ਓਵਰ ਈਅਰ ਹੈੱਡਫੋਨ ਦੀ ਵਿਕਰੀ ਅਗਲੇ ਮਹੀਨੇ ਤੋਂ ਭਾਰਤ ’ਚ ਵੀ ਸ਼ੁਰੂ ਹੋ ਜਾਵੇਗੀ। 

ਫੋਲਡੇਬਲ ਅਤੇ ਬੇਹਤਰ ਸਾਊਂਡ ਵਾਲਾ 
ਨੋਕੀਆ ਦਾ ਇਹ ਵਾਇਰਲੈੱਸ ਹੈੱਡਫੋਨ ਫੋਲਡੇਬਲ ਹੈ ਅਤੇ ਲੋੜ ਪੈਣ ’ਤੇ ਇਸ ਵਿਚ ਲੱਗੇ 3.5 ਐੱਮ.ਐੱਮ. ਜੈੱਕ ਨਾਲ ਤੁਸੀਂ ਤਾਰ ਵੀ ਜੋੜ ਸਕਦੇ ਹੋ ਅਤੇ ਕਿਸੇ ਡਿਵਾਈਸ ਨਾਲ ਕੁਨੈਕਟ ਕਰ ਸਕਦੇ ਹੋ। ਇਹ ਹੈੱਡਫੋਨ ਗੂਗਲ ਅਸਿਸਟੈਂਟ ਅਤੇ ਸੀਰੀ ਵਰਗੇ ਵੌਇਸ ਅਸਿਸਟੈਂਟ ਫੀਚਰਜ਼ ਨੂੰ ਵੀ ਸੁਪੋਰਟ ਕਰਦਾ ਹੈ। ਇਸ ਵਿਚ ਮਾਈਕ ਵੀ ਹੈ। 

PunjabKesari

ਨੋਕੀਆ ਐਸੇਂਸ਼ੀਅਲ ਵਾਇਰਲੈੱਸ ਹੈੱਡਫੋਨ ’ਚ 40 ਐੱਮ.ਐੱਮ. ਡਾਇਨਾਮਿਕ ਡ੍ਰਾਈਵਰ ਹਨ ਜੋ ਕਿ 20 ਹਰਟਜ਼ ਤੋਂ 20,000 ਹਰਟਜ਼ ਤਕ ਦੀ ਫ੍ਰੀਕਵੈਂਸੀ ’ਤੇ ਰਿਸਪਾਂਸ ਕਰ ਸਕਦਾ ਹੈ। ਇਸ ਹੈੱਡਫੋਨ ਦਾ ਬੇਸ ਆਊਟਪੁਟ ਵੀ ਬੇਹੱਦ ਜ਼ਬਰਦਸਤ ਹੈ, ਜਿਸ ਦੀ ਸਾਊਂਡ ਕੁਆਲਿਟੀ ਲਾਜਵਾਬ ਹੋ ਜਾਂਦੀ ਹੈ. 

ਆਰਾਮਦਾਇਕ ਅਤੇ ਸ਼ਾਨਦਾਰ ਬੈਟਰੀ ਬੈਕਅਪ
197 ਗ੍ਰਾਮ ਭਾਰ ਵਾਲੇ ਨੋਕੀਆ ਦੇ ਨਵੇਂ ਵਾਇਰਲੈੱਸ ਹੈੱਡਫੋਨ ਦੀਆਂ ਬਾਕੀ ਖੂਬੀਆਂ ਦੀ ਗੱਲ ਕਰੀਏ ਤਾਂ ਇਹ ਬਲੂਟੂਥ 5.0 ਨੂੰ ਸੁਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿਚ ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ। ਇਸ ਹੈੱਡਫੋਨ ’ਚ 500mAh ਦੀ ਬੈਟਰੀ ਲੱਗੀ ਹੈ ਜਿਸ  ਪੂਰਾ ਚਾਰਜ ਹੋਣ ’ਚ 3 ਘੰਟਿਆਂ ਦਾ ਸਮਾਂ ਲਗਦਾ ਹੈ ਅਤੇ ਇਸ ਦੀ ਬੈਟਰੀ 40 ਘੰਟਿਆਂ ਤਕ ਚਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਹੈੱਡਫੋਨ ਨੂੰ ਤੁਸੀਂ ਕਈ ਘੰਟਿਆਂ ਤਕ ਕੰਨਾਂ ਨਾਲ ਲਗਾ ਕੇ ਰੱਖ ਸਕਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਵੇਗੀ। ਨੋਕੀਆ ਦੇ ਇਸ ਹੈੱਡਫੋਨ ਦਾ ਮੁਕਾਬਲਾ ਸੋਨੀ ਅਤੇ ਵਨਪਲੱਸ ਸਮੇਤ ਹੋਰ ਕੰਪਨੀਆਂ ਦੇ ਵਾਇਰਲੈੱਸ ਈਅਰਫੋਨ ਅਤੇ ਹੈੱਡਫੋਨ ਨਾਲ ਹੋਵੇਗਾ। 


Rakesh

Content Editor

Related News