6GB ਰੈਮ 48MP ਕੈਮਰੇ ਨਾਲ ਲਾਂਚ ਹੋਇਆ Nokia 5.4 ਸਮਾਰਟਫੋਨ

Tuesday, Dec 15, 2020 - 05:27 PM (IST)

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣੀ 5 ਸੀਰੀਜ਼ ਤਹਿਤ ਨਵਾਂ ਸਮਾਰਟਫੋਨ Nokia 5.4 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 6 ਜੀ.ਬੀ. ਰੈਮ+48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ ਇਕ ਚਾਰਜ ’ਚ ਦੋ ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। ਨੋਕੀਆ 5.4 ਦੇ ਸ਼ੁਰੂਆਤੀ ਮਾਡਲ ਦੀ ਕੀਮਤ 189 ਯੂਰੋ (ਕਰੀਬ 16,900 ਰੁਪਏ) ਹੈ। ਇਸ ਨੂੰ ਤਿੰਨ ਮਾਡਲਾਂ- 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ, 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ। ਇਹ ਫੋਨ ਡਸਟ ਅਤੇ ਪੋਲਰ ਨਾਈਟ ਰੰਗ ’ਚ ਉਪਲੱਬਧ ਕੀਤਾ ਜਾਵੇਗਾ। ਇਸ ਨੂੰ ਭਾਰਤ ’ਚ ਕਦੋਂ ਲਿਆਇਆ ਜਾਵੇਗਾ, ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ। 

Nokia 5.4 ਦੇ ਫੀਚਰਜ਼
ਡਿਸਪਲੇਅ    - 6.39 ਇੰਚ ਦੀ HD+
ਪ੍ਰੋਸੈਸਰ    - ਸਨੈਪਡ੍ਰੈਗਨ 662 ਪ੍ਰੋਸੈਸਰ
ਰੈਮ    - 6 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP (ਪ੍ਰਾਈਮਰੀ) + 5MP (ਅਲਟਰਾ ਵਾਈਡ ਸੈਂਸਰ) + 2MP (ਮੈਕ੍ਰੋ ਸ਼ਾਟਸ) + 2MP (ਡੈਪਥ ਸੈਂਸਰ)
ਫਰੰਟ ਕੈਮਰਾ    - 16MP
ਬੈਟਰੀ    - 4,000mAh (10 ਵਾਟ ਚਾਰਜਿੰਗ ਸਪੀਡ)
ਕੁਨੈਕਟੀਵਿਟੀ    - 4G LTE, Wi-Fi, ਬਲੂਟੂਥ, GPS/ A-GPS, USB ਟਾਈਪ-C ਅਤੇ 3.5mm ਹੈੱਡਫੋਨ ਜੈੱਕ


Rakesh

Content Editor

Related News