5 ਕੈਮਰਿਆਂ ਵਾਲੇ Nokia 5.3 ਦੀ ਪਹਿਲੀ ਸੇਲ ਅੱਜ, ਕੀਮਤ 13,999 ਰੁਪਏ ਤੋਂ ਸ਼ੁਰੂ

09/01/2020 10:58:38 AM

ਗੈਜੇਟ ਡੈਸਕ– ਨੋਕੀਆ 5.3 ਸਮਾਰਟਫੋਨ ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ। ਭਾਰਤ ’ਚ ਇਸ ਸਮਾਰਟਫੋਨ ਨੂੰ ਪਿਛਲੇ ਹਫ਼ਤੇ ਲਾਂਚ ਕੀਤਾ ਗਿਆ ਸੀ। ਗਾਹਕ ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਅਤੇ ਕੰਪਨੀ ਦੀ ਵੈੱਬਸਾਈਟ Nokia.com ਤੋਂ ਖ਼ਰੀਦ ਸਕਦੇ ਹਨ। ਫੋਨ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। ਇਸਵਿਚ ਆਕਟਾ-ਕੋਰ ਪ੍ਰੋਸੈਸਰ, ਕਵਾਡ ਰੀਅਰ ਕੈਮਰਾ ਅਤੇ 4,000mAh ਦੀ ਬੈਟਰੀ ਵਰਗੇ ਫੀਚਰਜ਼ ਮਿਲਦੇ ਹਨ। ਇਸ ਵਿਚ ਸੈਲਫ਼ੀ ਲਈ ਨੌਚ ਕੈਮਰਾ ਅਤੇ ਬੇਹੱਦ ਪਤਲੇ ਬੇਜ਼ਲਸ ਦਿੱਤੇ ਗਏ ਹਨ। 

ਫੋਨ ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਫੋਨ ਦੋ ਮਾਡਲਾਂ ’ਚ ਆਉਂਦਾ ਹੈ। 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,499 ਰੁਪਏ ਹੈ। ਫੋਨ ਚਾਰਕੋਲ, ਸਿਆਨ ਅਤੇ ਸੈਂਡ ਰੰਗ ’ਚ ਆਉਂਦਾ ਹੈ। 

Nokia 5.3 ਦੇ ਫੀਚਰਜ਼
ਐਂਡਰਾਇਡ 10 ’ਤੇ ਚੱਲਣ ਵਾਲੇ ਇਸ ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ, 4 ਜੀ.ਬੀ./6 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 22 ਘੰਟਿਆਂ ਤਕ ਟਾਕਟਾਈਮ ਅਤੇ 18 ਘੰਟਿਆਂ ਤਕ ਸਟੈਂਡਬਾਈ ਟਾਈਮ ਦਿੰਦੀ ਹੈ। 

ਫੋਟੋਗ੍ਰਾਫੀ ਲਈ ਸਮਾਰਟਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈੰਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਵਿਚ ਰੀਅਰ-ਮਾਊਂਟਿਡ ਫਿੰਗਰਪ੍ਰਿੰਟ ਸਕੈਨਰ ਅਤੇ ਗੂਗਲ ਅਸਿਸਟੈਂਟ ਲਈ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ।


Rakesh

Content Editor

Related News