Nokia 5.1 Plus ਨੂੰ ਮਿਲੀ ਐਂਡਰਾਇਡ 9.0 ਪਾਈ ਅਪਡੇਟ

12/28/2018 11:23:26 AM

ਗੈਜੇਟ ਡੈਸਕ– ਨੋਕੀਆ 5.1 ਪਲੱਸ ਸਮਾਰਟਫੋਨ ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਸਮਾਰਟਫੋਨ ਨੂੰ ਇਸ ਸਾਲ ਹੀ ਅਗਸਤ ਮਹੀਨੇ ਐਂਡਰਾਇਡ 8.1 ਓਰੀਓ ਨਾਲ ਲਾਂਚ ਕੀਤਾ ਗਿਆ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਹਫਤੇ ਹੀ ਚੀਨੀ ਬਾਜ਼ਾਰ ’ਚ ਨੋਕੀਆ ਐਕਸ 5 ਲਈ ਐਂਡਰਾਇਡ 9.0 ਪਾਈ ਅਪਡੇਟ ਜਾਰੀ ਕੀਤੀ ਗਈ ਸੀ। ਐੱਚ.ਐੱਮ.ਡੀ. ਗਲੋਬਲ ਦੇ ਚੀਨ ਪ੍ਰੋਡਕਟ ਆਫੀਸਰ ਜੂਹੋ ਸਰਵਿਕਾਸ ਨੇ ਵੀਰਵਾਰ ਨੂੰ ਟਵਿਟ ਰਾਹੀਂ ਐਲਾਨ ਕੀਤਾ ਕਿ ਨੋਕੀਆ 5.1 ਪਲੱਸ ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲਈ ਸ਼ੁਰੂ ਹੋ ਗਈ ਹੈ। ਇਕ ਯੂਜ਼ਰ ਨੇ ਅਪਡੇਟ ਦਾ ਚੇਂਜਲਾਗ ਸ਼ੇਅਰ ਕੀਤਾ ਹੈ। ਇਸ ਵਿਚ ਅਪਡੇਟ ਦਾ ਵਰਜਨ v2.09B ਹੈ। ਇਸ ਅਪਡੇਟ ਦੇ ਨਾਲ ਹੈਂਡਸੈੱਟ ਨੂੰ ਅਡਾਪਟਿਵ ਬੈਟਰੀ ਅਤੇ ਅਡਾਪਟਿਵ ਬ੍ਰਾਈਟਨੈੱਸ ਵਰਗੇ ਆਮ ਐਂਡਰਾਇਡ ਪਾਈ ਫੀਚਰ ਮਿਲ ਜਾਣਗੇ। ਇਸ ਦੇ ਨਾਲ ਹੀ ਫੋਨ ਨੂੰ ਦਸੰਬਰ 2018 ਦਾ ਸਕਿਓਰਿਟੀ ਪੈਚ ਵੀ ਮਿਲ ਗਿਆ ਹੈ। ਇਹ ਅਪਡੇਟ 1214.4 ਐੱਮ.ਬੀ. ਹੈ। 

Nokia 5.1 Plus ਦੇ ਫੀਚਰਜ਼
ਇਸ ਫੋਨ ’ਚ 5.8-ਇੰਚ ਦੀ ਫੁੱਲ-ਐੱਚ.ਡੀ.+ (1080x2280 ਪਿਕਸਲ) ਡਿਸਪਲੇਅ ਹੈ। ਡਿਸਪਲੇਅ ’ਤੇ ਨੌਚ ਦਿੱਤੀ ਗਈ ਹੈ। ਫੋਨ ’ਚ 1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ60 ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਫੋਨ ’ਚ 13 ਮੈਗਾਪਿਕਸਲ ਪ੍ਰਾਈਮਰੀ ਅਤੇ 5 ਮੈਗਾਪਿਕਸਲ ਸੈਕੰਡਰੀ ਸੈਂਸਰ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜੋ ਏ.ਆਈ. ਅਸਿਸਟੈਂਟ ਪੋਟਰੇਟ ਲਾਈਟਿੰਗ ਫੀਚਰ ਨਾਲ ਆਉਂਦਾ ਹੈ।

ਨੋਕੀਆ 5.1 ਪਲੱਸ ’ਚ 3 ਜੀ.ਬੀ. ਰੈਮ ਦੇ ਨਾਲ ਇਸ ਵਿਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਹੈਂਡਸੈੱਟ ਦੀ ਬੈਟਰੀ 3060mAh ਦੀ ਹੈ। ਇਹ ਫੋਨ ਗਲਾਸ ਬਲੈਕ, ਗਲਾਸ ਵਾਈਟ ਅਤੇ ਮਿਡਨਾਈਟ ਬਲਿਊ ਰੰਗ ’ਚ ਉਪਲੱਬਧ ਹੈ।


Related News