Nokia 5.1 Plus ਨੂੰ ਮਿਵੀ ਨਵੀਂ ਅਪਡੇਟ, ਸਕਿਓਰਿਟੀ ਪੈਚ ਨਾਲ ਮਿਲੇ ਕਈ ਸੁਧਾਰ

02/15/2019 5:56:04 PM

ਗੈਜੇਟ ਡੈਸਕ– HMD Global ਹੁਣ ਨੋਕੀਆ 5.1 ਪਲੱਸ ਸਮਾਰਟਫੋਨ ਲਈ ਨਵੀਂ ਐਂਡਰਾਇਡ 9 ਪਾਈ ਅਪਡੇਟ ਰੋਲ-ਆਊਟ ਕਰ ਰਹੀ ਹੈ। ਡਿਵਾਈਸ ਪਹਿਲਾਂ ਹੀ ਐਂਡਰਾਇਡ 9 ਪਾਈ ’ਤੇ ਚੱਲ ਰਿਹਾ ਹੈ ਪਰ ਇਹ ਨਵਾਂ V2.14A ਬਿਲਡ ਇਸ ਸਮਾਰਟਫੋਨ ਲਈ ਫਰਵਰੀ 2019 ਸਕਿਓਰਿਟੀ ਪੈਚ ਅਤੇ ਨਾਲ ਹੀ ਕੁਝ ਸੁਧਾਰ ਅਤੇ ਆਪਟੀਮਾਈਜੇਸ਼ਨ ਲੈ ਕੇ ਆਉਂਦੀ ਹੈ। 

ਨੋਕੀਆ 5.1 ਪਲੱਸ ਗੂਗਲ ਦੇ ਐਂਡਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੈ। ਇਸ ਨਾਲ ਇਹ ਡਿਵਾਈਸ ਜਲਦੀ ਤੋਂ ਜਲਦੀ ਲੇਟੈਸਟ ਐਂਡਰਾਇਡ ਸਕਿਓਰਿਟੀ ਪੈਚ ਅਤੇ ਲੇਟੈਸਟ ਸਾਫਟਵੇਅਰ ਅਪਡੇਟ ਪਾਉਣ ਲਈ ਯੋਗ ਹੋ ਜਾਂਦਾ ਹੈ। ਚੇਂਜ ਲਾਗ ਮੁਤਾਬਕ, HMD Global  ਨੇ ਇਸ ਸਮਾਰਟਫੋਨ ਲਈ ਇਸ ਅਪਡੇਟ ’ਚ ਸਿਸਟਮ ਸਟੇਬਿਲਟੀ ਅਤੇ ਯੂਜ਼ਰਜ਼ ਇੰਟਰਫੇਸ ’ਚ ਬਦਲਾਅ ਕੀਤੇ ਹਨ। ਅਪਡੇਟ OTA ਰਾਹੀਂ ਰੋਲ ਆਊਟ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਇਹ ਯੂਜ਼ਰ ਦੇ ਡਿਵਾਈਸ ਲਈ ਉਪਲੱਬਧ ਹੋਵੇਗੀ, ਉਸ ਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਜਾਵੇਗਾ। ਅਪਡੇਟ ਦਾ ਸਾਈਜ਼ 282MB ਹੈ।


Related News