ਨਵੇਂ ਨੋਕੀਆ 3310 ਦੀ ਵਿਕਰੀ ਭਾਰਤ ''ਚ 18 ਮਈ ਤੋਂ

Wednesday, May 17, 2017 - 12:46 PM (IST)

ਜਲੰਧਰ- ਫਿਨਲੈਂਡ ਦੀ ਮੋਬਾਇਲ ਕੰਪਨੀ ਐੱਚ. ਐੱਮ. ਡੀ.-ਗਲੋਬਲ ਨਵੇਂ ਨੋਕੀਆ-3310 ਹੈਂਡਸੈੱਟ ਦੀ ਵਿਕਰੀ ਭਾਰਤ ''ਚ 18 ਮਈ ਤੋਂ ਸ਼ੁਰੂ ਕਰੇਗੀ। ਇਸ ਦੀ ਕੀਮਤ ਵੀ 3,310 ਰੁਪਏ ਹੋਵੇਗੀ। ਐੱਚ. ਐੱਮ. ਡੀ. ਗਲੋਬਲ ਨੇ ਇਕ ਬਿਆਨ ''ਚ ਕਿਹਾ ਕਿ ਨੋਕੀਆ 3310 ਭਾਰਤ ''ਚ ਸਾਰੇ ਪ੍ਰਮੁੱਖ ਮੋਬਾਇਲ ਸਟੋਰਾਂ ''ਚ 18 ਮਈ 2017 ਤੋਂ ਉਪਲੱਬਧ ਹੋਵੇਗਾ। ਇਸ ਦੀ ਪ੍ਰਚੂਨ ਵਿਕਰੀ ਲਈ 3,310 ਰੁਪਏ ਮੁੱਲ ਦੀ ਸਿਫਾਰਿਸ਼ ਕੀਤੀ ਗਈ ਹੈ। ਬਿਆਨ ''ਚ ਕਿਹਾ ਗਿਆ ਹੈ ਕਿ ਨਵਾਂ ਨੋਕੀਆ 3310 ਚਾਰ ਰੰਗਾਂ ''ਚ ਹੋਵੇਗਾ। ਨੋਕੀਆ ਫੋਨ ਦਾ ਡਿਜ਼ਾਈਨ ਤਿਆਰ ਕਰਨ ਅਤੇ ਉਸ ਨੂੰ ਦੁਨੀਆਭਰ ''ਚ ਵੇਚਣ ਲਈ ਐੱਚ. ਐੱਮ. ਡੀ. ਗਲੋਬਲ ਨੂੰ ਲਾਇਸੈਂਸ ਦਿੱਤਾ ਗਿਆ ਹੈ। ਕੰਪਨੀ ਨੂੰ ਨੋਕੀਆ ਕਾਰਪੋਰੇਸ਼ਨ ਵੱਲੋਂ ਵਿਕਸਿਤ ਤਕਨੀਕ ਦੀ ਵਰਤੋਂ ਕਰਨ ਲਈ ਵੀ ਲਾਇਸੈਂਸ ਮਿਲਿਆ ਹੈ। ਨਵਾਂ ਨੋਕੀਆ 3310 ਦੋਹਰੇ ਸਿਮ ਵਾਲਾ 2.5-ਜੀ ਫੀਚਰ ਫੋਨ ਹੈ, ਜਿਸ ''ਚ 1200 ਐੱਮ. ਏ. ਐੱਚ. ਦੀ ਬੈਟਰੀ ਹੈ ਜੋ ਇਕ ਵਾਰ ਚਾਰਜ ਹੋਣ ''ਤੇ 22 ਘੰਟੇ ਚੱਲਦੀ ਹੈ।

Related News