Nokia 2 ਸਮਾਰਟਫੋਨ ਪ੍ਰੀ-ਆਰਡਰ US ''ਚ ਹੋਇਆ ਉਪਲੱਬਧ

11/20/2017 12:02:06 PM

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੇ ਬਜਟ ਸਮਾਰਟਫੋਨ ਨੋਕੀਆ 2 ਸਮਾਰਟਫੋਨ ਨੂੰ ਪਿਛਲੇ ਮਹੀਨੇ ਲਾਂਚ ਕਰ ਦਿੱਤਾ ਗਿਆ ਹੈ। ਇਹ ਜਲਦ ਹੀ US 'ਚ ਉਪਲੱਬਧ ਹੋਣ ਵਾਲਾ ਹੈ। ਇਸ ਦੇਸ਼ 'ਚ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ ਨੂੰ ਤੁਸੀਂ ਆਨਲਾਈਨ ਰੀਟੇਲਰ ਅਮੇਜ਼ਨ, B&H ਅਤੇ Best buy ਰਾਹੀਂ ਪ੍ਰੀ ਆਰਡਰ ਕਰ ਸਕਦੇ ਹੈ। ਸਮਾਰਟਫੋਨ ਨੂੰ ਇੱਥੇ US 'ਚ 99 ਡਾਲਰ 'ਚ ਪਰੀ-ਆਰਡਰ ਕੀਤਾ ਜਾ ਸਕਦਾ ਹੈ।

US 'ਚ ਨੋਕੀਆ 2 ਸਮਾਰਟਫੋਨ ਇਕ ਅਨਲਾਕਡ ਯੂਨਿਟ ਦੇ ਤੌਰ 'ਤੇ ਉਪਲੱਬਧ ਹੋਣ ਵਾਲਾ ਹੈ, ਪਰ ਇਹ GSM ਆਧਾਰਿਤ ਕੈਰਿਅਰ ਜਿਵੇਂ AT&Tਅਤੇ T-Mobile 'ਤੇ ਕੰਮ ਕਰੇਗਾ, ਪਰ ਇਹ ਸਪ੍ਰਿੰਟ ਅਤੇ ਵੇਰੀਜੋਨ ਨੂੰ ਸੁਪੋਟ ਨਹੀਂ ਕਰੇਗਾ। ਜਿਵੇਂ ਕਿ ਅਸੀਂ ਦੇਖ ਰਹੇ ਹੈ ਕਿ ਸਮਾਰਟਫੋਨ ਨੂੰ ਇਸ ਦੇਸ਼ 'ਚ ਪਰੀ -ਆਰਡਰ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ, ਪਰ ਹੁਣ ਤੱਕ ਕਿਸੇ ਵੀ ਆਨਲਾਈਨ ਰਿਟੇਲਰਾਂ ਨੇ ਇਸ ਦੀ ਰੀਲੀਜ਼ ਡੇਟ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਬਾਰੇ 'ਚ ਹੁਣ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਮਾਰਟਫੋਨ ਲਈ ਪ੍ਰੀ-ਆਰਡਰ ਕਰਨ ਵਾਲਿਆਂ ਨੂੰ ਇਹ ਡਿਵਾਇਸ ਕਦੋਂ ਤੱਕ ਮਿਲੇਗਾ।

ਇਸ ਤੋਂ ਪਹਿਲਾਂ ਨੋਕੀਆ 2 ਸਮਾਰਟਫੋਨ ਨੂੰ ਰੂਸ ਅਤੇ ਦੱਖਣੀ ਕੋਰੀਆ 'ਚ ਸੇਲ ਲਈ ਪੇਸ਼ ਕੀਤਾ ਜਾ ਚੁੱਕਾ ਹੈ। ਪਰ ਇਕ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਨੂੰ ਹੁਣ ਤੱਕ ਭਾਰਤ 'ਚ ਸੇਲ ਲਈ ਨਹੀਂ ਉਪਲੱਬਧ ਕੀਤਾ ਗਿਆ ਹੈ। ਜਿਵੇ ਕਿ ਤੁਸੀਂ ਜਾਣਦੇ ਹੈ ਕਿ ਸਭ ਤੋਂ ਪਹਿਲਾਂ ਸਮਾਰਟਫੋਨ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਸੀ ਅਤੇ ਇੱਥੇ ਇਸ ਦੀ ਕੀਮਤ ਦਾ ਐਲਾਨ ਵੀ ਕੀਤਾ ਗਿਆ ਸੀ ਅਤੇ ਇੱਥੇ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ। ਉਸ ਦੇਸ਼ 'ਚ ਹੁਣ ਤੱਕ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ ਹੈ ਇਹ ਵੱਡੀ ਸੋਚਣ ਵਾਲੀ ਗੱਲ ਹੈ।

PunjabKesari

ਸਪੈਸੀਫਿਕੇਸ਼ਨ-
ਜੇਕਰ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ ਨੂੰ series 6,000 aluminum ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡਿਵਾਇਸ ਨੂੰ ਗੋਰਿਲਾ ਗਲਾਸ 3 ਨਾਲ ਸੁਰੱਖਿਅਤ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5 ਇੰਚ ਦੀ HD LTPS 1280*720 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲ ਰਹੀਂ ਹੈ ਅਤੇ ਇਸ 'ਚ ਕਵਾਲਕਾਮ ਦਾ ਐਂਟਰੀ ਲੈਵਲ ਸਨੈਪਡ੍ਰੈਗਨ 212 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 1GB ਰੈਮ ਨਾਲ 8GB ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਨੋਕੀਆ 2 ਸਮਾਰਟਫੋਨ 'ਚ ਮੌਜ਼ੂਦ 8GB ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਨੋਕੀਆ 2 ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4100mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਨੂੰ ਜਿਆਦਾ ਸ਼ਕਤੀ ਪ੍ਰਦਾਨ ਕਰਦੀ ਹੈ ਇਸਦੇ ਨਾਲ ਕੰਪਨੀ ਅਨੁਸਾਰ ਸਮਾਰਟਫੋਨ ਨੂੰ ਦੋ ਦਿਨ ਤੱਕ ਵਧੀਆ ਤਰੀਕੇ ਨਾਲ ਕੰਮ ਕਰਨ 'ਚ ਮਦਦ ਕਰਦੀ ਹੈ।
ਕੁਨੈਕਟੀਵਿਟੀ ਆਪਸ਼ਨ ਲਈ ਸਮਾਰਟਫੋਨ 'ਚ ਡਿਊਲ ਕਾਰਡ ਸਲਾਟ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਮਾਰਟਫੋਨ 4G LTE ਸੁਪੋਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸਮਾਰਟਫੋਨਜ਼ ਨੂੰ ਦੇਖਦੇ ਹੈ ਇਸ 'ਚ ਵਾਈ-ਫਾਈ , ਬਲੂਟੁੱਥ ਅਤੇ GPS ਸੁਪੋਟ ਮੌਜ਼ੂਦ ਹੈ। ਇਸ ਤੋਂ ਇਲਾਵਾ ਸਮਾਰਟਫੋਨ ਨੇੜੇ ਸਟਾਕ ਐਂਡਰਾਇਡ , ਐਂਡਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ। ਪਰ HMD Global ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਅਸੀਂ ਸਾਰਿਆਂ ਨੂੰ ਜਲਦ ਹੀ ਸਾਫਟਵੇਅਰ ਅਪਡੇਟ ਵੀ ਦੇਖਣ ਨੂੰ ਮਿਲਣਗੇ। ਮਤਲਬ ਇਹ ਸਮਾਰਟਫੋਨ ਐਂਡਰਾਇਡ ਓਰੀਓ 'ਤੇ ਵੀ ਅਪਡੇਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਨੋਕੀਆ 2 ਇਸ ਸੈਗਮੈਂਟ 'ਚ ਅਜਿਹਾ ਪਹਿਲਾ ਸਮਾਰਟਫੋਨ ਹੈ, ਜੋ ਗੂਗਲ ਅਸਿਸਟੈਂਟ ਨਾਲ ਲੈਸ ਹੈ ਅਤੇ ਇਹ ਭਾਰਤੀ ਭਾਸ਼ਾਵਾਂ ਨੂੰ ਵੀ ਸੁਪੋਟ ਕਰਦਾ ਹੈ।


Related News