Nokia ਦਾ ਇਹ ਨਵਾਂ ਫੋਨ ਭਾਰਤ ''ਚ ਵਿਕਰੀ ਲਈ ਹੋਇਆ ਉਪਲੱਬਧ

03/25/2017 2:26:48 PM

ਜਲੰਧਰ- ਨੋਕੀਆ ਦਾ ਨਵਾਂ ਸਮਾਰਟਫੋਨ ਭਾਰਤ ''ਚ ਵਿਕਰੀ ਲਈ ਉਪਲੱਬਧ ਹੈ। ਇਹ ਨੋਕੀਆ 6, ਨੋਕਿਆ 5 ਜਾਂ ਨੋਕੀਆ 3310 ਨਹੀਂ ਹੈ ਬਲਕਿ ਕੰਪਨੀ ਦਾ ਨਵਾਂ ਫੀਚਰ ਫੋਨ ਨੋਕੀਆ 150 ਹੈ ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਦਸੰਬਰ ''ਚ ਲਾਂਚ ਕੀਤਾ ਸੀ। ਭਾਰਤ ''ਚ ਇਹ ਡਿਵਾਇਸ 1950 ਰੁਪਏ ''ਚ ਐਮਾਜ਼ਨ ਇੰਡੀਆ ''ਤੇ ਵਿਕਰੀ ਲਈ ਉਪਲੱਬਧ ਹੈ।

 

ਨੋਕਿਆ 150 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 2.4 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜਿਸ ਦੀ ਡਿਸਪਲੇ 240X320 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਫੋਨ ''ਚ ਵੀ. ਜੀ. ਏ ਰੈਜ਼ੋਲਿਊਸ਼ਨ ਦਾ ਕੈਮਰਾ ਅਤੇ LED ਫਲੈਸ਼ ਦਿੱਤਾ ਗਈ ਹੈ। ਇਸ ਨੂੰ ਪਾਵਰ ਦੇਣ ਲਈ 1020 mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਦਾ ਹੈ ਕਿ ਬੈਟਰੀ ਇਸ ਨੂੰ 22 ਘੰਟੇ ਦਾ ਟਾਕ ਟਾਈਮ ਅਤੇ 31 ਦਿਨ (ਸਿੰਗਲ ਸਿਮ ਦੇ ਲਈ) ਦਾ ਸਟੈਂਡਬਾਇ ਟਾਇਮ ਦਿੰਦੀ ਹੈ।

ਸਟੋਰੇਜ ਦੀ ਗੱਲ ਕਰੀਏ ਤਾਂ ਇਹ ਡਿਵਾਇਸ ਖਾਸ ਤੌਰ ''ਤੇ ਇੰਪ੍ਰੇਸ ਕਰੇਗਾ। ਇਸ ''ਚ 32 ਜੀ. ਬੀ ਦੀ Expandable ਸਟੋਰੇਜ਼ ਦਿੱਤੀ ਗਈ ਹੈ। ਜੋ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾਈ ਜਾ ਸਕੇਗੀ। ਨੋਕਿਆ 150 ''ਚ ਮਾਇਕ੍ਰੋ- USB, 3.5mm ਏ.ਵੀ ਕੁਨੈੱਕਟਰ, ਬਲੂਟੁੱਥ, ਐੱਫ, ਐੱਮ ਰੇਡੀਓ ਅਤੇ mp3 ਪਲੇਅਰ ਜਿਹੇ ਫੀਚਰਸ ਦਿੱਤੇ ਗਏ ਹਨ।


Related News